ਬੇਅਦਬੀ ਕਤਲ ਮਾਮਲੇ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਸਾਹਮਣੇ ਲਿਆਂਦੇ ਗਏ ਸਬੂਤ ,ਲਖਵੀਰ ਸਿੰਘ ਨੇ ਕਬੂਲੀ ਬੇਅਦਬੀ ਦੀ ਗੱਲ

Latest Update

ਪਿਛਲੇ ਦਿਨੀਂ ਨਿਹੰਗ ਸਿੰਘਾਂ ਵੱਲੋਂ ਸਿੰਘੂ ਬਾਰਡਰ ਦੇ ਉੱਪਰ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸਦਾ ਨਾਮ ਲਖਵੀਰ ਸਿੰਘ ਦੱਸਿਆ ਜਾ ਰਿਹਾ ਸੀ।ਜਿਸ ਨੂੰ ਨਿਹੰਗ ਸਿੰਘਾਂ ਵੱਲੋਂ ਇਹ ਕਹਿ ਕੇ ਕਤਲ ਕਰ ਦਿੱਤਾ ਗਿਆ ਸੀ ਕਿ ਇਸ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ।ਇਸ ਲਈ ਨਿਹੰਗ ਸਿੰਘਾਂ ਨੇ ਬੇਅਦਬੀ ਕਰਦਿਆਂ ਇਸ ਵਿਅਕਤੀ ਨੂੰ ਰੰਗੇ ਹੱਥੀਂ ਫੜਿਆ ਅਤੇ ਇਸ ਤੋਂ ਬਾਅਦ ਇਸ ਦਾ ਸੌਦਾ ਲਗਾ ਦਿੱਤਾ।ਜਦੋਂ ਨਿਹੰਗ ਸਿੰਘਾਂ ਵੱਲੋਂ ਇਸ ਵਿਅਕਤੀ ਦੀ ਵੀਡੀਓ ਵਾਇਰਲ ਕੀਤੀ ਗਈ ਤਾਂ ਚਾਰੇ ਪਾਸੇ

ਹਲਚਲ ਮੱਚ ਗਈ ਅਤੇ ਹਰ ਇੱਕ ਵਿਅਕਤੀ ਵੱਲੋਂ ਆਪਣੇ ਵੱਖ ਵੱਖ ਵਿਚਾਰ ਸਾਂਝੇ ਕੀਤੇ ਜਾ ਰਹੇ ਸਨ।ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਸਨ ਕਿ ਜੇਕਰ ਇਸ ਵਿਅਕਤੀ ਨੇ ਕੋਈ ਬੇਅਦਬੀ ਕੀਤੀ ਸੀ ਤਾਂ ਉਸ ਦੀ ਵੀਡੀਓ ਸਾਹਮਣੇ ਕਿਉਂ ਨਹੀਂ ਆ ਰਹੀ ਇਨ੍ਹਾਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂਵਾਲੇ ਖੁੱਲ੍ਹ ਕੇ ਸਾਹਮਣੇ ਆ ਰਹੇ ਸਨ।ਜਿਨ੍ਹਾਂ ਵੱਲੋਂ ਇਹ ਮੰਗ ਵੀ ਕੀਤੀ ਜਾ ਰਹੀ ਸੀ ਕਿ ਜੇਕਰ ਇਸ ਵਿਅਕਤੀ ਨੇ ਬੇਅਦਬੀ ਕੀਤੀ ਹੈ ਤਾਂ ਇਸ ਦੀ ਵੀਡੀਓ ਸਾਹਮਣੇ ਕਿਉਂ ਨਹੀਂ ਆ ਰਹੀ ਇਸ ਗੱਲ ਦਾ ਜਵਾਬ ਦੇਣ ਦੇ ਲਈ ਅੱਧ ਨਿਹੰਗ ਸਿੰਘਾਂ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿਚ ਲਖਵੀਰ ਸਿੰਘ ਇਸ ਗੱਲ ਨੂੰ ਮੰਨ ਰਿਹਾ ਹੈ ਕਿ ਉਸ ਨੇ ਬੇਅਦਬੀ ਕੀਤੀ ਹੈ ਅਤੇ ਇਸ ਬੇਅਦਬੀ ਦੇ ਲਈ ਉਸ ਵਿਅਕਤੀ ਨੂੰ ਤੀਹ ਹਜ਼ਾਰ ਰੁਪਏ ਦਿੱਤੇ ਗਏ ਹਨ ਅਤੇ ਇਸ ਦੇ ਨਾਲ ਇਕ ਹੋਰ ਵਿਅਕਤੀ ਵੀ ਹੈ ਜੋ ਬੇਅਦਬੀ ਕਰਨੇ

ਲਈ ਆਇਆ ਹੈ ।ਇਸ ਤੋਂ ਇਲਾਵਾ ਲਖਵੀਰ ਸਿੰਘ ਨੇ ਇੱਕ ਨੰਬਰ ਵੀ ਦੱਸਿਆ ਜਿਸ ਤੋਂ ਉਸ ਨੂੰ ਫੋਨ ਆਇਆ ਕਰਦਾ ਸੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਲੋਕਾਂ ਦੁਬਾਰਾ ਰਣਜੀਤ ਸਿੰਘ ਢੱਡਰੀਆਂਵਾਲੇ ਉਪਰ ਸਵਾਲ ਚੁੱਕੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਹੁਣ ਰਣਜੀਤ ਸਿੰਘ ਢੱਡਰੀਆਂਵਾਲਾ ਕੀ ਜਵਾਬ ਦੇਵੇਗਾ ਕਿਉਂਕਿ ਨਿਹੰਗ ਸਿੰਘਾਂ ਨੇ ਇਸ ਵੀਡੀਓ ਨੂੰ ਵਾਇਰਲ ਕਰ ਕੇ ਆਪਣੀ ਸੱਚਾਈ ਸਾਬਤ ਕਰ ਦਿੱਤੀ ਹੈ।ਹੁਣ ਦੇਖਣਾ ਹੋਵੇਗਾ ਕਿ ਢੱਡਰੀਆਂ ਵਾਲੇ ਵੱਲੋਂ ਆਪਣੀ ਸਫ਼ਾਈ ਦੇ ਵਿੱਚ ਕੀ ਕਿਹਾ ਜਾਂਦਾ ਹੈ।

Leave a Reply

Your email address will not be published. Required fields are marked *