ਬੱਚੇ ਨਹੀਂ ਜਾ ਰਹੇ ਸੀ ਸਕੂਲ ਕਹਿੰਦੇ ‘ਗਰਮੀ ਬਹੁਤ ਆ’ I ਪ੍ਰਿੰਸੀਪਲ ਨੇ ਕਲਾਸਰੂਮ ਨੂੰ ਹੀ ਬਣਾਤਾ Swimming Pool

Latest Update

ਉੱਤਰ ਪ੍ਰਦੇਸ਼ ਦੇ ਕਨੌਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਜਿੱਥੇ ਪ੍ਰਾਇਮਰੀ ਸਕੂਲ ਦੇ ਇੱਕ ਕਲਾਸ ਰੂਮ ਨੂੰ ਸਵੀਮਿੰਗ ਪੂਲ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿਸ ਵਿੱਚ ਬੱਚੇ ਪਾਣੀ ਵਿੱਚ ਮਸਤੀ ਕਰਦੇ ਨਜ਼ਰ ਆ ਰਹੇ ਹਨ।ਸਕੂਲ ਦੇ ਹੈੱਡ ਮਾਸਟਰ ਵੈਭਵ ਰਾਜਪੂਤ ਦਾ ਕਹਿਣਾ ਹੈ ਕਿ ਗਰਮੀ ਕਾਰਨ ਬੱਚੇ ਸਕੂਲ ਨਹੀਂ ਆ ਰਹੇ ਸਨ। ਬੱਚਿਆਂ ਨੂੰ ਸਕੂਲ ਬੁਲਾਉਣ ਲਈ ਦੋ-ਤਿੰਨ ਦਿਨਾਂ ਤੱਕ ਇੱਕ ਪ੍ਰਯੋਗ ਕੀਤਾ ਗਿਆ। ਜਿਸ ਵਿੱਚ ਚੰਗਾ ਹੁੰਗਾਰਾ ਦੇਖਣ ਨੂੰ ਮਿਲਿਆ ਅਤੇ ਬੱਚੇ ਸਕੂਲ ਆਉਣੇ ਸ਼ੁਰੂ ਹੋ ਗਏ।

ਦੱਸ ਦਈਏ ਕਿ ਕਨੌਜ ਦੇ ਉਮਰਦਾ ਬਲਾਕ ਦੇ ਪਿੰਡ ਮਹਿਸੌਨਾਪੁਰ ਦੇ ਪ੍ਰਾਇਮਰੀ ਸਕੂਲ ‘ਚ ਗਰਮੀ ਕਾਰਨ ਘੱਟ ਬੱਚੇ ਸਕੂਲ ਆ ਰਹੇ ਸਨ, ਜਦੋਂ ਮੁੱਖ ਅਧਿਆਪਕ ਬੱਚਿਆਂ ਦੇ ਘਰ ਉਨ੍ਹਾਂ ਨੂੰ ਬੁਲਾਉਣ ਲਈ ਪਹੁੰਚੇ ਤਾਂ ਪਰਿਵਾਰ ਵਾਲਿਆਂ ਨੇ ਫ਼ਸਲ ਦੀ ਕਟਾਈ ਅਤੇ ਗਰਮੀ ਦੇ ਕਾਰਨ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਗੱਲ ਕਹੀ। ਬੱਚਿਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਪ੍ਰਿੰਸੀਪਲ ਨੇ ਸਕੂਲ ਦੇ ਇੱਕ ਕਮਰੇ ਵਿੱਚ ਪਾਣੀ ਭਰ ਕੇ ਸਵੀਮਿੰਗ ਪੂਲ ਬਣਾ ਦਿੱਤਾ। ਜਿਵੇਂ ਹੀ ਬੱਚਿਆਂ ਨੂੰ ਪਤਾ ਲੱਗਾ ਕਿ ਸਕੂਲ ਵਿੱਚ ਸਵੀਮਿੰਗ ਪੂਲ ਬਣਾਇਆ ਗਿਆ ਹੈ। ਇਸ ਲਈ ਬੱਚੇ ਖੁਸ਼ੀ-

ਖੁਸ਼ੀ ਸਕੂਲ ਆਉਣ ਲੱਗੇ। ਇਹ ਮਾਮਲਾ ਮਹਿਸੌਨਾਪੁਰ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਹੈ। ਹੈੱਡ ਮਾਸਟਰ ਵੈਭਵ ਰਾਜਪੂਤ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਾਰਾ 38 ਤੋਂ 40 ਡਿਗਰੀ ਦੇ ਵਿਚਕਾਰ ਹੈ। ਜਿਸ ਕਾਰਨ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਗਈ ਸੀ। ਜਦੋਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਗਰਮੀ ਦਾ ਹਵਾਲਾ ਦਿੱਤਾ। ਜਿਸ ਤੋਂ ਬਾਅਦ ਸਕੂਲ ਦੀ ਇੱਕ ਜਮਾਤ ਵਿੱਚ ਪਾਣੀ ਭਰ ਕੇ ਛੋਟਾ ਸਵੀਮਿੰਗ ਪੂਲ ਬਣਾਇਆ ਗਿਆ। ਬੱਚੇ ਸਕੂਲ ਆ ਕੇ ਮਸਤੀ ਕਰਨ ਲੱਗੇ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *