ਪੰਜਾਬ ਦੇ ਇਸ ਥਾਂ ‘ਤੇ ਹੈ ਭਗਵਾਨ ਰਾਮ ਦੇ ਨਾਨਕੇ

Latest Update

ਜਿੱਥੇ ਇੱਕ ਪਾਸੇ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ ਤੇ ਪੂਰੇ ਦੇਸ਼ ਦੇ ਵਿੱਚ ਦਿਵਾਲੀ ਵਰਗਾ ਮਾਹੌਲ ਹੈ, ਉੱਥੇ ਪਾਸੇ ਪਟਿਆਲਾ ਜ਼ਿਲ੍ਹੇ ਦੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਵੀ ਇਸ ਮੌਕੇ ਉੱਤੇ 22 ਜਨਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਏਗੀ। ਆਖਿਰ ਇਸ ਸ਼ੋਭਾ ਯਾਤਰਾ ਦੇ ਪਿੱਛੇ ਕੀ ਕਾਰਨ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਦਰਅਸਲ ਪਟਿਆਲਾ ਜ਼ਿਲੇ ਦੇ ਇੱਕ ਛੋਟਾ ਜਿਹਾ ਪਿੰਡ ਕੜਾਮ ਘੜਾਮ ਜਿਸ ਨੂੰ ਕੀ ਪੁਰਾਣੇ ਸਮੇਂ ਦੇ ਵਿੱਚ ਗੁਰ ਰਾਮ ਯਾਨੀ ਕਿ ਰਾਮ ਦਾ ਘਰ ਕਿਹਾ ਜਾਂਦਾ ਸੀ ਜੋ ਕਿ ਚਰਚਾ ਦੇ ਵਿੱਚ

ਹੈ ਅਤੇ ਇਸ ਦਾ ਕਾਰਨ ਹੈ ਕਿ ਇਹ ਪਿੰਡ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਨਾਨਕਾ ਪਿੰਡ ਹੈ। ਇਤਿਹਾਸ ਦੀ ਗੱਲ ਕਰੀਏ ਤਾਂ ਇਹ ਖੇਤਰ ਕੌਸ਼ਲ ਰਾਜ ਦੇ ਅਧੀਨ ਆਉਂਦਾ ਸੀ ਅਤੇ ਕੌਸ਼ਲ ਨਰੇਸ਼ ਦੀ ਭਤੀਜੀ ਮਾਤਾ ਕੌਸ਼ਲਿਆ ਜੀ ਸਨ, ਜਿਨਾਂ ਨੂੰ ਵਿਆਹੁਣ ਦੇ ਲਈ ਰਾਜਾ ਦਸ਼ਰਥ ਇਸ ਪਿੰਡ ਦੇ ਵਿੱਚ ਪਧਾਰੇ ਅਤੇ ਉਸ ਤੋਂ ਬਾਅਦ ਕਿਉਂਕਿ ਨਾਨਕਾ ਘਰ ਦੇ ਵਿੱਚ ਹੀ ਬੱਚੇ ਦਾ ਜਨਮ ਹੁੰਦਾ ਹੈ ਤਾਂ ਇਸ ਜਗਹਾ ਜਿੱਥੇ ਕਿ ਹੁਣ ਇੱਕ ਉੱਚੇ ਟਿੱਲੇ ਦੇ ਉੱਪਰ ਇੱਕ ਕਿਲਾ ਰੂਪੀ ਮੰਦਰ ਬਣਿਆ ਹੋਇਆ ਇਹਦੇ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਹੋਇਆ।ਪਿੰਡ ਦੇ ਲੋਕਾਂ ਦਾ

ਕਹਿਣਾ ਹੈ ਕਿ ਅਸੀਂ ਆਪਣੇ ਦਾਦੇ ਪੜਦਾਦਿਆਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਇਸ ਜਗ੍ਹਾ ਦੇ ਉੱਪਰ ਇੱਕ ਬਹੁਤ ਵੱਡਾ ਕਿਲਾ ਹੁੰਦਾ ਸੀ, ਜੋ ਸਮੇਂ ਦੇ ਥਪੇੜਿਆਂ ਦੇ ਨਾਲ ਢੈਹ ਢੇਰੀ ਹੋ ਗਿਆ ਕਿਉਂਕਿ ਪੁਰਾਤਤਵ ਵਿਭਾਗ ਨੇ ਬੇਸ਼ੱਕ ਇਸ ਨੂੰ ਆਪਣੇ ਅਧੀਨ ਤਾਂ ਲੈ ਲਿਆ ਪਰ ਇਸ ਨੂੰ ਸੰਭਾਲਣ ਦੇ ਲਈ ਕੋਈ ਕੰਮ ਨਹੀਂ ਕੀਤਾ। 70 ਦੇ ਦਹਾਕੇ ਦੇ ਵਿੱਚ ਇੱਥੇ ਪੁਰਾਤੱਤਵ ਵਿਭਾਗ ਦੇ ਵੱਲੋਂ ਖੁਦਾਈ ਵੀ ਕੀਤੀ ਗਈ ਤੇ ਉਸ ਦੇ ਵਿੱਚ ਕੁਝ ਸਮਾਨ ਵੀ ਮਿਲਿਆ ਪਰ ਉਸ ਤੋਂ ਬਾਅਦ ਇਸ ਜਗਹਾ ਦੀ ਕੋਈ ਕਦਰ ਨਹੀਂ ਪਈ ਹੁਣ ਇਸ ਕਿਲੇ ਦੇ ਅੰਦਰ ਜੋ ਮੰਦਰ ਬਣਿਆ

ਹੋਇਆ। ਉਸਦੇ ਵਿੱਚ ਮਾਤਾ ਕੌਸ਼ਲਿਆ ਤੇ ਬਾਲ ਰੂਪ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਸਥਾਪਿਤ ਹੈ, ਜਿੱਥੇ ਲੋਕ ਆ ਕੇ ਮੱਥਾ ਟੇਕਦੇ ਹਨ ਅਤੇ ਕਦੇ ਕਦੇ ਇੱਥੇ ਧਾਰਮਿਕ ਪ੍ਰੋਗਰਾਮ ਵੀ ਹੁੰਦਾ ਹੈ। ਇਸ ਥਾਂ ਦੇ ਸੇਵਾਦਾਰ ਮਲੂਕ ਸਿੰਘ ਨੇ ਦੱਸਿਆ ਕਿ ਇਸ ਥਾਂ ਦੀ ਉਹ ਲੰਬੇ ਸਮੇਂ ਤੋਂ ਦੇਖਭਾਲ ਕਰਦੇ ਆ ਰਹੇ ਹਨ ਪਰ ਪੂਰਾ ਤੱਤ ਵਿਭਾਗ ਦੇ ਵੱਲੋਂ ਇੱਥੇ ਕੋਈ ਵੀ ਸੁੱਖ ਸਹੂਲਤ ਨਹੀਂ ਦਿੱਤੀ ਗਈ, ਜਿਸ ਕਾਰਨ ਇਹ ਇਮਾਰਤ ਲਗਾਤਾਰ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਪੂਰੇ ਦੇਸ਼ ਦੇ ਵਿੱਚ ਸ੍ਰੀ ਰਾਮ ਮੰਦਿਰ ਦੇ ਵਣਨ ਮਗਰੋਂ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉੱਥੇ ਪਟਿਆਲਾ ਜ਼ਿਲ੍ਹੇ ਦੇ ਇਸ ਛੋਟੇ ਜਿਹੇ ਪਿੰਡ ਜਿਸਦਾ ਕਿ ਇਤਿਹਾਸ ਦੱਸਦਾ ਹੈ ਕਿ ਇੱਥੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਨਾਨਕਾ ਪਿੰਡ ਹੈ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *