Amritsar ਦੀ Heritage Street ਚ ਗੁੰਡਾਗਰਦੀ ਨਿਹੰਗ ਸਿੰਘ ਨੇ ਭੱਜ ਬਚਾਈ ਜਾਨ

Latest Update

ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ‘ਚ ਇਕ ਵਾਰ ਫਿਰ ਫਰਜ਼ੀ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਦੋ ਦਿਨ ਪਹਿਲਾਂ ਵਾਪਰੀ ਇਸ ਘਟਨਾ ਵਿਚ 6 ਤੋਂ ਵੱਧ ਨਕਲੀ ਫੋਟੋਗ੍ਰਾਫਰਾਂ ਨੇ ਇਕ ਨੌਜਵਾਨ ਨਿਹੰਗ ‘ਤੇ ਹ ਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਨਿਹੰਗ ਬਲਜੀਤ ਸਿੰਘ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬਲਜੀਤ ਸਿੰਘ ‘ਤੇ ਇਹ ਹਮਲਾ ਕਰੀਬ ਡੇਢ ਮਹੀਨਾ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਪਿੰਡ ਸ਼ਕਰੀ ਦੇ ਨੌਜਵਾਨਾਂ ‘ਤੇ ਇਸੇ ਤਰ੍ਹਾਂ ਦੇ ਹ ਮਲੇ ਦੀ ਸੂਚਨਾ ਪੁਲਸ ਨੂੰ ਦੇਣ ਦੇ ਸ਼ੱਕ ‘ਚ ਕੀਤਾ ਗਿਆ ਸੀ।

ਬਲਜੀਤ ਸਿੰਘ ਨੇ ਦੱਸਿਆ ਕਿ ਨਕਲੀ ਫੋਟੋਗ੍ਰਾਫਰਾਂ ਅਤੇ ਨਕਲੀ ਨਿਹੰਗਾਂ ਨੇ ਸ਼ਨੀਵਾਰ ਦੇਰ ਰਾਤ ਹੈਰੀਟੇਜ ਸਟਰੀਟ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ। ਕਰੀਬ ਡੇਢ ਮਹੀਨਾ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਸ਼ਕਰੀ ਪਿੰਡ ਦੇ ਕੁਝ ਨੌਜਵਾਨਾਂ ‘ਤੇ ਇਨ੍ਹਾਂ ਨਕਲੀ ਫੋਟੋਗ੍ਰਾਫਰਾਂ ਅਤੇ ਨਕਲੀ ਨਿਹੰਗਾਂ ਨੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਉਨ੍ਹਾਂ ਵਿੱਚੋਂ ਕੁਝ ਦੇ ਖਿਲਾਫ ਕੇਸ ਦਰਜ ਕੀਤਾ ਸੀ। ਹੁਣ ਉਨ੍ਹਾਂ ਨੇ ਇਸ ਕਾਰਵਾਈ ਲਈ ਉਸ ਤੇ ਸ਼ੱਕ ਜਤਾਇਆ ਅਤੇ ਇਸ ਦੇ ਸ਼ੱਕ ਚ ਸ਼ਨੀਵਾਰ ਸਵੇਰੇ ਕਰੀਬ 1 ਵਜੇ 8 ਤੋਂ 10 ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ।

ਉਸ ਨੇ ਕਿਹਾ ਕਿ ਉਹ ਜਿਨ੍ਹਾਂ ਹਮਲਾਵਰਾਂ ਨੂੰ ਜਾਣਦਾ ਹੈ, ਉਨ੍ਹਾਂ ਵਿਚੋਂ ਕੁਝ ਦੀਪ, ਬਾਈਕਰ, ਮਨੀ, ਲਵ ਸ਼ਾਮਲ ਹਨ। ਕੁਝ ਲੋਕਾਂ ਦੇ ਮੂੰਹ ਬੰਨ੍ਹੇ ਹੋਏ ਸਨ। ਜਦੋਂ ਉਹ ਭੱਜ ਕੇ ਇਕ ਦੁਕਾਨ ਵੱਲ ਗਿਆ, ਜਿੱਥੇ ਉਸ ਦੇ ਹ ਥਿਆਰ ਪਏ ਸਨ ਤਾਂ ਮੁਲਜ਼ਮਾਂ ਨੇ ਦੁਕਾਨ ਦੇ ਬਾਹਰ ਪਈਆਂ ਕੱਚ ਦੀਆਂ ਬੋਤਲਾਂ ਨਾਲ ਉਸ ‘ਤੇ ਹ ਮਲਾ ਕਰ ਦਿੱਤਾ। ਉਸ ਨੇ ਦੁਕਾਨ ਵਿਚ ਕਾਊਂਟਰ ਦੇ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ।ਸਟੇਸ਼ਨ ਹਾਊਸ ਅਫਸਰ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਨੂੰ ਬਿਆਨ ਲੈਣ ਲਈ ਭੇਜਿਆ ਗਿਆ ਹੈ। ਜ਼ਖਮੀ ਜੋ ਵੀ ਬਿਆਨ ਦੇਣਗੇ, ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *