ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿਚੋਂ ਇਕ ਢਾਈ ਸਾਲਾ ਮਾਸੂਮ ਬੱਚੀ ਨੂੰ ਜਾਨੋਂ ਮਾਰ ਦਿੱਤਾ ਗਿਆ ਜਿਸ ਔਰਤ ਨੂੰ ਇਹ ਬੱਚੀ ਭੂਆ ਕਹਿ ਕੇ ਬੁਲਾਇਆ ਕਰਦੀ ਸੀ।ਉਸੇ ਔਰਤ ਨੇ ਇਸ ਦੀ ਜਾਨ ਲਈ ਹੈ ਜਾਣਕਾਰੀ ਮੁਤਾਬਕ ਇਸ ਔਰਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਚੰਗੇ ਤਰੀਕੇ ਨਾਲ ਪੁੱਛਗਿੱਛ ਕੀਤੀ ਗਈ ਹੈ ਤਾਂ ਇਹ ਗੱਲਬਾਤ ਸਾਹਮਣੇ ਆਈ ਹੈ ਕਿ ਇਹ
ਅੌਰਤ ਨੂੰ ਕਾਫ਼ੀ ਜ਼ਿਆਦਾ ਰੋਕ ਟੋਕ ਕੀਤੀ ਜਾਂਦੀ ਸੀ ਇਸ ਔਰਤ ਦਾ ਕਹਿਣਾ ਹੈ ਕਿ ਮ੍ਰਿਤਕ ਬੱਚੀ ਦਿਲਰਾਜ ਕੌਰ ਦੇ ਪਿਤਾ ਹਰਪ੍ਰੀਤ ਸਿੰਘ ਵੱਲੋਂ ਇਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਭਾਵ ਇਸ ਦੇ ਬੱਚਿਆਂ ਨੂੰ ਹਰਪ੍ਰੀਤ ਸਿੰਘ ਵੱਲੋਂ ਡਾਂਟਿਆ ਵੀ ਜਾਂਦਾ ਸੀ। ਇਸ ਤੋਂ ਇਲਾਵਾ ਜਦੋਂ ਵੀ ਇਹ ਮੁਹੱਲੇ ਦੇ ਵਿੱਚ ਕੋਈ ਕੰਮ ਕਰਦੇ ਸੀ ਇਹ ਤਾਂ ਉਸ ਸਮੇਂ ਵੀ
ਇਨ੍ਹਾਂ ਨੂੰ ਰੋਕ ਟੋਕ ਕੀਤੀ ਜਾਂਦੀ ਸੀ ਜਿਸ ਕਾਰਨ ਇਸ ਦਾ ਗੁੱਸਾ ਹੌਲੀ ਹੌਲੀ ਵਧਦਾ ਗਿਆ ਅਤੇ ਆਖਿਰਕਾਰ ਇਸ ਦੇ ਗੁੱਸੇ ਨੇ ਇੱਕ ਭਿਆਨਕ ਰੂਪ ਲੈ ਤਾਂ ਅਤੇ ਇਸ ਨੇ ਦਿਲਰਾਜ ਕੌਰ ਨੂੰ ਮਾਰਨ ਦੀ ਸੋਚ ਲਈ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਹ ਅੌਰਤ ਦਿਲ ਰੋਜ਼ ਕੌਰ ਅਤੇ ਉਸਦੇ ਭਰਾ ਦੂਨਾ ਨੂੰ ਹੀ ਮਾਰਨਾ ਚਾਹੁੰਦੀ ਸੀ ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਤੇ ਇਸ ਨੇ ਦਿਲਰਾਜ ਕੌਰ
ਨੂੰ ਮਿੱਟੀ ਦੇ ਵਿੱਚ ਦਬਾਇਆ ਸੀ ਉੱਥੇ ਇਸ ਨੇ ਕੋ ਦੂਸਰਾ ਟੋਆ ਪੁੱਟਿਆ ਹੋਇਆ ਸੀ ਜਿਥੇ ਉਸ ਦੇ ਛੋਟੇ ਭਰਾ ਨੂੰ ਦੱਬਣਾ ਚਾਹੁੰਦੀ ਸੀ।ਪਰ ਹੁਣ ਇਹ ਔਰਤ ਪੁਲਸ ਮੁਲਾਜ਼ਮਾਂ ਦੀ ਹਿਰਾਸਤ ਦੇ ਵਿਚ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਔਰਤ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਦੇਖਿਆ ਜਾਵੇ ਤਾਂ ਇਸ ਮਾਮਲੇ ਨੇ ਸਾਰਿਆਂ ਦਾ ਹੀ ਦਿਲ ਝੰਜੋੜ ਕੇ ਰੱਖ ਦਿੱਤਾ ਸੀ ਕਿਉਂਕਿ
ਇੱਕ ਮਾਸੂਮ ਬੱਚੀ ਨੂੰ ਬਿਨਾਂ ਕਿਸੇ ਗਲਤੀ ਤੋਂ ਸਜ਼ਾ ਦਿੱਤੀ ਗਈ ਹੈ ਤੇ ਬੜੀ ਬੇਰਹਿਮੀ ਨਾਲ ਉਸ ਨੂੰ ਮਾਰਿਆ ਗਿਆ ਹੈ ਇਸ ਮਾਮਲੇ ਬਾਰੇ ਸੁਣ ਕੇ ਹਰ ਕੋਈ ਪ੍ਰੇਸ਼ਾਨ ਹੈ ਅਤੇ ਸੋਚਣ ਲਈ ਮਜਬੂਰ ਹੋ ਰਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਵਿੱਚ ਇਨਸਾਨੀਅਤ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ ਗੁੱਸਾ ਇੰਨਾ ਜ਼ਿਆਦਾ ਹਾਵੀ ਹੋ ਰਿਹਾ ਹੈ ਕਿ ਲੋਕ ਮਾਸੂਮ ਬੱਚਿਆਂ ਨੂੰ ਮਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ।