ਮਿਲੋ ਅਜਿਹੇ ਇਨਸਾਨ ਨੂੰ ਜੋ ਮੁਫ਼ਤ ਦੇ ਵਿੱਚ ਵੰਡਦਾ ਹੈ ਸਾਰੇ ਲੋਕਾਂ ਨੂੰ ਜੁੱਤੀਆਂ

Latest Update

ਅੱਜਕੱਲ੍ਹ ਦੇ ਸਮੇਂ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਿਅਸਤ ਹੋ ਚੁੱਕੇ ਹਨ।ਜਿਸ ਕਾਰਨ ਉਹ ਇਹ ਦੇਖਣਾ ਭੁੱਲ ਗਏ ਹਨ ਕਿ ਉਨ੍ਹਾਂ ਦੇ ਆਲੇ ਦੁਆਲੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਦੋ ਵਕਤ ਦੀ ਰੋਟੀ ਵੀ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਮਿਲਦੀ ਹੈ ਪਰ ਜਿਹੜੇ ਲੋਕ ਚੰਗੇ ਘਰਾਂ ਦੇ ਹਨ ਭਾਵ ਉਨ੍ਹਾਂ ਦੇ ਕੋਲ ਚੰਗਾ ਖਾਣ ਪਹਿਨਣ ਨੂੰ ਹੈ ਅਤੇ ਰਹਿਣ ਦੇ ਲਈ ਇਕ ਚੰਗਾ ਘਰ ਹੈ। ਪਰ ਫਿਰ ਵੀ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਜਿਸ ਕਾਰਨ ਉਹ ਟੈਨਸ਼ਨਾਂ ਦੇ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ

ਸਾਹਮਣਾ ਕਰਨਾ ਪੈਂਦਾ ਹੈ।ਪਰ ਉੱਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਗ਼ਰੀਬੀ ਦੇ ਵਿੱਚ ਹੁੰਦੇ ਹਨ ਪਰ ਫਿਰ ਵੀ ਉਨ੍ਹਾਂ ਵੱਲੋਂ ਦੂਸਰਿਆਂ ਦੇ ਬਾਰੇ ਸੋਚਿਆ ਜਾਂਦਾ ਹੈ ਅਤੇ ਕੁਝ ਅਜਿਹੇ ਫੈਸਲੇ ਲਏ ਜਾਂਦੇ ਹਨ ਜਿਸ ਨਾਲ ਦੂਸਰੇ ਲੋਕਾਂ ਨੂੰ ਸਹੂਲਤ ਮਿਲਦੀ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਬਰਨਾਲਾ ਦੇ ਵਿਚ ਰਹਿਣ ਵਾਲਾ ਇੱਕ ਗ਼ਰੀਬ ਬੰਦਾ ਜੋ ਜੁੱਤੀਆਂ ਗੰਢਦਾ ਹੈ ਉਸ ਵੱਲੋਂ ਪਿਛਲੇ ਦੱਸ ਸਾਲਾਂ ਤੋਂ ਜੁੱਤੀਆਂ ਗੰਢਣ ਦੀ ਸੇਵਾ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਕ ਸੰਤ ਵੱਲੋਂ ਇਸ ਨੂੰ ਕਿਹਾ ਗਿਆ ਸੀ ਕਿ ਇਹ ਜੁੱਤੀਆਂ ਹੀ ਗੰਢਿਆਂ ਕਰੇਗਾ ਅਤੇ ਕਦੇ ਵੀ ਕਿਸੇ ਕੋਲੋਂ ਮੂੰਹੋਂ ਮੰਗ ਕੇ ਪੈਸਾ ਨਹੀਂ ਲਵੇਗਾ ਇਸ ਲਈ ਇਸ ਵੱਲੋਂ ਪਿਛਲੇ ਦੱਸ ਸਾਲ ਤੋਂ ਇਹੀ ਕੰਮ ਕੀਤਾ ਜਾ ਰਿਹਾ ਹੈ

ਅਤੇ ਕਦੇ ਵੀ ਇਸ ਵੱਲੋਂ ਪੈਸੇ ਦੀ ਮੰਗ ਨਹੀਂ ਕੀਤੀ ਜਾਂਦੀ।ਜੇਕਰ ਕੋਈ ਵਿਅਕਤੀ ਇਸ ਕੋਲੋਂ ਕੰਮ ਕਰਵਾਉਂਦਾ ਹੈ ਅਤੇ ਬਿਨਾਂ ਪੈਸੇ ਦਿੱਤੇ ਚਲਾ ਜਾਂਦਾ ਹੈ ਤਾਂ ਇਹ ਕੁਝ ਵੀ ਨਹੀਂ ਕਹਿੰਦਾ ਪਰ ਕੁਝ ਲੋਕ ਆਪਣੇ ਆਪ ਹੀ ਇਸ ਨੂੰ ਪੈਸੇ ਦੇ ਜਾਂਦੇ ਹਨ ਪਰ ਇਸ ਦੇ ਹੱਥ ਵਿੱਚ ਨਹੀਂ ਬਲਕਿ ਇਸ ਦੇ ਕੋਲ ਪੈਸੇ ਰੱਖ ਜਾਂਦੇ ਹਨ ਜਿਸ ਨਾਲ ਇਸ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਇਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਜੁੱਤੀ ਦੀ ਜ਼ਿਆਦਾ ਹੀ ਲੋੜ ਹੁੰਦੀ ਹੈ ਤਾਂ ਕੁਝ ਲੋਕ ਮੁਫ਼ਤ ਦੇ ਵਿਚ ਵੀ ਜੁੱਤੀਆਂ ਲੈ ਜਾਂਦੇ ਹਨ।

Leave a Reply

Your email address will not be published. Required fields are marked *