ਅਕਸਰ ਹੀ ਸਰਕਾਰ ਦੇ ਵੱਲੋਂ ਗ਼ਰੀਬਾਂ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਕਿਉਂਕਿ ਗ਼ਰੀਬ ਲੋਕ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਵੱਲੋਂ ਅਾਪਣੇ ਬੇਟੀਆਂ ਦਾ ਵਿਆਹ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਇਸ ਲਈ ਸਰਕਾਰ ਦੇ ਵੱਲੋਂ ਇਕ ਯੋਜਨਾ ਚਲਾਈ ਗਈ ਸੀ ਜਿਸ ਵਿੱਚ ਸਰਕਾਰ ਵੱਲੋਂ ਹੀ ਗ਼ਰੀਬ ਪਰਿਵਾਰਾਂ ਦੀਆਂ ਬੇਟੀਆਂ ਦਾ ਵਿਆਹ ਕੀਤਾ ਜਾਂਦਾ ਸੀ ਪਰ ਇਸ ਯੋਜਨਾ ਦਾ ਬਹੁਤ ਸਾਰੇ ਲੋਕਾਂ ਦੇ ਵੱਲੋਂ ਗਲਤ ਫਾਇਦਾ ਉਠਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਯੂ ਪੀ ਦੇ ਇਕ ਪਿੰਡ ਦੇ ਵਿੱਚ ਜਦੋਂ ਇਹ ਯੋਜਨਾ ਦੇ ਤਹਿਤ ਵਿਆਹ ਹੋ ਰਹੇ ਸਨ ਤਾਂ ਕੁਝ ਲੋਕਾਂ ਦੇ ਵੱਲੋਂ ਨਕਲੀ ਵਿਆਹ ਕਰਵਾਉਣ ਦੀ ਗੱਲ ਸਾਹਮਣੇ
ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਵਿਆਹ ਆਪਣੀ ਹੀ ਛੋਟੀ ਭੈਣ ਦੇ ਨਾਲ ਕਰਵਾ ਦਿੱਤਾ ਗਿਆ ਜਦੋਂ ਇਸ ਬਾਰੇ ਉਥੋਂ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ ਅਤੇ ਜਿਸ ਲੜਕੀ ਦੇ ਨਾਲ ਹੁਣ ਇਸ ਦਾ ਵਿਆਹ ਹੋ ਰਿਹਾ ਹੈ ਉਹ ਇਸ ਦੀ ਪਤਨੀ ਦੀ ਹੀ ਪਹਿਲਾਂ ਭੈਣ ਹੈ ਅਤੇ ਇਨ੍ਹਾਂ ਦੁਆਰਾ ਇਹ ਕੰਮ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਯੋਜਨਾ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਸਰਕਾਰ ਵੱਲੋਂ ਬਹੁਤ ਸਾਰਾ ਸਾਮਾਨ ਦਿੱਤਾ ਜਾਂਦਾ ਹੈ ਅਤੇ ਬਹੁਤ ਸਾਰਾ ਪੈਸਾ ਵੀ ਉਨ੍ਹਾਂ ਨੂੰ ਇਕੱਠਾ ਹੋ ਜਾਂਦਾ ਹੈ ਜਦੋਂ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਬਾਰੇ ਪਤਾ ਚੱਲਿਆ ਤਾਂ ਚਾਰੇ ਪਾਸੇ ਹਫੜਾ ਦਫੜੀ ਮੱਚ ਗਈ ਅਤੇ ਅਧਿਕਾਰੀਆਂ ਦੇ ਵੱਲੋਂ ਹੋਰ ਵੀ ਜੋੜਿਆਂ ਦੀ ਛਾਣਬੀਣ ਕੀਤੀ ਗਈ ਅਤੇ ਦੱਸਿਆ ਜਾ ਰਿਹਾ ਹੈ ਇੱਥੇ ਹੋਰ ਵੀ ਬਹੁਤ ਸਾਰੇ ਅਜਿਹੇ ਜੋੜੇ ਸਨ ਜੋ ਕਿ ਨਕਲੀ ਵਿਆਹ ਕਰਵਾ ਰਹੇ ਸਨ ਹੁਣ ਸਰਕਾਰ ਦੇ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ
ਜੋ ਅੱਗੇ ਤੋਂ ਅਜਿਹਾ ਕੋਈ ਵੀ ਵਿਅਕਤੀ ਕਿਸੇ ਗ਼ਰੀਬ ਦਾ ਹੱਕ ਨਾ ਮਰੇ ਕਿਉਂਕਿ ਇਹ ਯੋਜਨਾਵਾਂ ਸਿਰਫ਼ ਗ਼ਰੀਬਾਂ ਦੇ ਲਈ ਬਣਾਈਆਂ ਗਈਆਂ ਹਨ ਜੋ ਗ਼ਰੀਬ ਲੋਕ ਆਪਣੀਆਂ ਧੀਆਂ ਦਾ ਵਿਆਹ ਨਹੀਂ ਕਰ ਸਕਦੇ ਉਨ੍ਹਾਂ ਨੂੰ ਹੀ ਇਨ੍ਹਾਂ ਯੋਜਨਾਵਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਸਰਕਾਰ ਦੇ ਵੱਲੋਂ ਉਨ੍ਹਾਂ ਵਿਅਕਤੀਆਂ ਦੇ ਵੱਲ ਉੱਤੇ ਵੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਨੇ ਇਨ੍ਹਾਂ ਦੇ ਫਾਰਮਾਂ ਨੂੰ ਭਰਿਆ ਸੀ ਅਤੇ ਅੱਗੇ ਵਧਾਇਆ ਸੀ ਕਿਉਂਕਿ ਉਨ੍ਹਾਂ ਦੇ ਵੱਲੋਂ ਸਹੀ ਛਾਣਬੀਣ ਨਹੀਂ ਕੀਤੀ ਗਈ ਅਤੇ ਨਕਲੀ ਲੋਕਾਂ ਨੂੰ ਵਿਆਹ ਦੀ ਮਨਜ਼ੂਰੀ ਦੇ ਦਿੱਤੀ ਗਈ