ਅੱਜਕੱਲ੍ਹ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇਕ ਵਿਅਕਤੀ ਵੱਲੋਂ ਅਜਿਹੀ ਗਲਤੀ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ ਬਹੁਤ ਜ਼ਿਆਦਾ ਪਛਤਾਉਣਾ ਪੈ ਰਿਹਾ ਹੈ।ਜਾਣਕਾਰੀ ਮੁਤਾਬਕ ਇਸ ਵਿਅਕਤੀ ਵੱਲੋਂ ਆਪਣੇ ਘਰ ਦੀ ਸਫਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਸਤਾਰਾਂ ਕਚਰਾ ਇੱਕ ਥੈਲੇ ਵਿੱਚ ਪਾ ਲਿਆ ਅਤੇ ਬਾਅਦ ਵਿੱਚ ਉਸ ਨੂੰ ਯਾਦ ਆਇਆ ਕਿ ਉਸ ਨੇ ਬੈਂਕ ਵੀ ਜਾਣਾ ਸੀ ਅਤੇ ਬੈਂਕ ਦੇ ਵਿੱਚ ਸੋਲ਼ਾਂ ਲੱਖ ਰੁਪਏ ਜਮ੍ਹਾ ਕਰਵਾ ਕੇ ਆਉਣੇ ਸੀ ਤਾਂ ਉਹ ਸੋਚਦਾ ਹੈ ਕਿ ਜਦੋਂ ਉਹ ਕਚਰਾ ਸੁੱਟਣ ਜਾਵੇਗਾ ਤਾਂ ਉਸ ਸਮੇਂ
ਆਪਣੀ ਗੱਡੀ ਨੂੰ ਥੋਡ਼੍ਹਾ ਅੱਗੇ ਲਿਜਾ ਕੇ ਬੈਂਕ ਵਿਜਯਾ ਆਵੇਗਾ ਤੇ ਆਪਣਾ ਬੈਂਕ ਵਾਲਾ ਕੰਮ ਵੀ ਖ਼ਤਮ ਕਰ ਲਵੇਗਾ। ਇਸ ਲਈ ਉਹ ਇਕ ਥੈਲੇ ਦੇ ਵਿੱਚ ਸੋਲ਼ਾਂ ਲੱਖ ਰੁਪਏ ਪਾ ਲੈਂਦਾ ਹੈ ਅਤੇ ਦੋਨਾਂ ਥੈਲਿਆਂ ਨੂੰ ਆਪਣੀ ਗੱਡੀ ਦੇ ਵਿਚ ਰੱਖਦਾ ਹੈ ਅਤੇ ਘਰੋਂ ਚਲਿਆ ਜਾਂਦਾ ਹੈ ਉਸ ਤੋਂ ਬਾਅਦ ਉਸ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਉਸ ਨੇ ਕਚਰਾ ਸੁੱਟਣਾ ਸੀ ਅਤੇ ਇੱਥੇ ਉਹ ਕਤਰੇ ਵਾਲਾ ਥੈਲਾ ਸੁੱਟ ਦਿੰਦਾ ਹੈ।ਉਸ ਤੋਂ ਬਾਅਦ ਉਹ ਬੈਂਕ ਜਾਣ ਲਈ ਤਿਆਰ ਉਹ ਹੁੰਦਾ ਹੈ ਜਿਸ ਲਈ ਉਹ ਅੱਗੇ ਵਧਦਾ ਹੈ ਤਾਂ ਰਸਤੇ ਵਿੱਚ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੇ ਗ਼ਲਤ ਥੈਲਾ ਕਚਰੇ ਦੇ ਵਿਚ ਸੁੱਟ ਦਿੱਤਾ ਭਾਵ ਉਸ ਨੇ ਸੋਲ਼ਾਂ ਲੱਖ ਰੁਪਏ ਵਾਲਾ ਥੈਲਾ ਕਚਰੇ ਦੇ ਵਿੱਚ ਸੁੱਟ ਦਿੱਤਾ ਹੈ।ਜਿਸ ਤੋਂ ਬਾਅਦ ਉਹ ਚੈੱਕ ਕਰਦਾ ਹੈ ਤਾਂ ਇਹ ਗੱਲ ਸੱਚ ਨਿਕਲਦੀ ਹੈ ਜਿਸ ਤੋਂ ਬਾਅਦ ਉਹ ਘਬਰਾ ਜਾਂਦਾ ਹੈ ਅਤੇ ਉਸ ਜਗ੍ਹਾ ਤੇ ਪਹੁੰਚਦਾ ਹੈ ਤੇ ਉਸ ਨੇ ਇਹ ਥੈਲਾ ਸੁੱਟਿਆ ਸੀ ਉਸ ਤੋਂ ਬਾਅਦ ਦੁਪਹਿਰ ਇਥੇ ਛਾਣਬੀਣ ਕਰਦਾ ਹੈ ਪਰ ਇੱਥੇ ਉਸ ਨੂੰ ਕੁਝ ਵੀ ਨਹੀਂ ਮਿਲਦਾ ਜਿਸ ਤੋਂ ਬਾਅਦ ਉਹ ਪ੍ਰੇਸ਼ਾਨ ਹੋ ਜਾਂਦਾ ਹੈ ਅਤੇ ਇਸ ਮਾਮਲੇ ਦੀ ਜਾਣਕਾਰੀ ਪੁਲੀਸ ਮੁਲਾਜ਼ਮਾਂ ਨੂੰ ਵੀ ਦਿੱਤੀ
ਜਜਾਂਦੀ ਹੈ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਪਤਾ ਕਰ ਲਿਆ ਜਾਵੇਗਾ ਕਿ ਕਿਸ ਨੇ ਉਹ ਥੈਲਾ ਇੱਥੋਂ ਚੁੱਕਿਆ ਹੈ ਜਾਣਕਾਰੀ ਮੁਤਾਬਕ ਪੁਲੀਸ ਮੁਲਾਜ਼ਮਾਂ ਵੱਲੋਂ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਸਲੇ ਨੂੰ ਸੁਲਝਾਇਆ ਜਾ ਸਕੇ ਅਜਿਹੇ ਮਾਮਲਿਆਂ ਨੂੰ ਵੇਖਣ ਤੋਂ ਬਾਅਦ ਸਬਕ ਲੈਣਾ ਚਾਹੀਦਾ ਹੈ ਕਿ ਕੰਮ ਕਰਨ ਸਮੇਂ ਜ਼ਿਆਦਾ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਸੋਚ ਸਮਝ ਕੇ ਹੀ ਕੰਮ ਨੂੰ ਅੰਜਾਮ ਦੇਣਾ ਚਾਹੀਦਾ ਹੈ।