ਅੱਜਕੱਲ੍ਹ ਦੇ ਸਮੇਂ ਵਿੱਚ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਲੋਕਾਂ ਦੀਆਂ ਇੱਛਾਵਾਂ ਬਹੁਤ ਜ਼ਿਆਦਾ ਵੱਧਦੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਪੈਂਦੀ ਹੈ ਅਤੇ ਬਹੁਤ ਸਾਰਾ ਪੈਸਾ ਚਾਹੀਦਾ ਹੈ ਪਰ ਜਦੋਂ ਪੈਸਾ ਇਕੱਠਾ ਨਹੀਂ ਹੋ ਪਾਉਂਦਾ ਤਾਂ ਉਸ ਸਮੇਂ ਲੋਕ ਪਰੇਸ਼ਾਨੀਆਂ ਨਾਲ ਘਿਰ ਜਾਂਦੇ ਹਨ ਅੱਜ ਦੇ ਸਮੇਂ ਵਿੱਚ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਉਸ ਨੂੰ ਦੋ ਵਕਤ ਦੀ ਰੋਟੀ ਅਤੇ ਸਿਰ ਤੇ ਛੱਤ ਮਿਲ ਜਾਵੇ ਤਾਂ ਉਸਦਾ ਗੁਜ਼ਾਰਾ ਹੋ ਜਾਵੇਗਾ ਬਹੁਤ ਸਾਰੇ ਲੋਕ ਅਜਿਹੇ
ਹਨ ਜੋ ਦਿਖਾਵੇ ਦੀ ਦੁਨੀਆਂ ਦੇ ਵਿੱਚ ਰਹਿੰਦੇ ਹਨ ਭਾਵ ਜਿਸ ਤਰੀਕੇ ਨਾਲ ਦੂਸਰਿਆਂ ਵੱਲੋਂ ਮਹਿੰਗੀਆਂ ਚੀਜ਼ਾਂ ਖ਼ਰੀਦੀਆਂ ਜਾਂਦੀਆਂ ਹਨ ਤਾਂ ਉਹ ਵੀ ਅਜਿਹੀਆਂ ਹੀ ਚੀਜ਼ਾਂ ਖਰੀਦਣੀਆਂ ਪਸੰਦ ਕਰਦੇ ਹਨ।ਇਸ ਲਈ ਕਈ ਵਾਰ ਉਹ ਮੁਸ਼ਕਲਾਂ ਦੇ ਵਿਚ ਆ ਜਾਂਦੇ ਹਨ ਅਤੇ ਨੌਬਤ ਇਹ ਆ ਜਾਂਦੀ ਹੈ ਕਿ ਕਈ ਵਾਰ ਉਨ੍ਹਾਂ ਨੂੰ ਆਪਣੇ ਆਪ ਨੂੰ ਵੀ ਵੇਚਣਾ ਪੈ ਜਾਂਦਾ ਹੈ ਇਹ ਮਾਮਲਾ ਨਾਇਜੀਰੀਆ ਤੋਂ ਸਾਹਮਣੇ ਆ ਰਿਹਾ ਹੈ ਇੱਥੇ ਇੱਕ ਛੱਬੀ ਸਾਲਾਂ ਦੇ ਨੌਜਵਾਨ ਮੁੰਡੇ ਨੇ ਇਕ ਬੋਰਡ ਤੇ ਲਿਖਿਆ ਕਿ ਉਹ ਆਪਣੇ ਆਪ ਨੂੰ ਵੇਚਣਾ ਚਾਹੁੰਦਾ ਹੈ ਕਈ ਦਿਨਾਂ ਤੱਕ ਇਹ ਸੜਕ ਤੇ ਇਸ ਬੋਰਡ ਨੂੰ ਲੈ ਕੇ ਬੈਠਾ ਰਹਿੰਦਾ ਹੈ।ਪਰ ਜਦੋਂ ਇਸ ਦੀ ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਫੈਲ ਜਾਂਦੀ ਹੈ ਤਾਂ ਨਾਇਜੀਰੀਆ ਦੀ ਪੁਲੀਸ ਤਕ ਪਹੁੰਚਦੀ ਹੈ ਉਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਕਿਉਂਕਿ
ਇਸਲਾਮ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਵਿਅਕਤੀ ਕਿੰਨਾ ਵੀ ਮੁਸ਼ਕਿਲ ਦੇ ਵਿੱਚ ਕਿਉਂ ਨਾ ਹੋਵੇ ਪਰ ਉਹ ਆਪਣੇ ਆਪ ਨੂੰ ਵੇਚ ਨਹੀਂ ਸਕਦਾ।ਭਾਵੇਂ ਕਿ ਇਸ ਨੂੰ ਇੱਕ ਦਿਨ ਤੋਂ ਬਾਅਦ ਛੱਡ ਦਿੱਤਾ ਗਿਆ ਪਰ ਇਸ ਨੂੰ ਸਬਕ ਸਿਖਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਇਹ ਮੁੰਡਾ ਟੇਲਰਿੰਗ ਕਰਦਾ ਹੈ ਪਰ ਅਜਿਹਾ ਕਰਕੇ ਇਸ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਜਿਸ ਕਾਰਨ ਇਸ ਨੇ ਅਜਿਹਾ ਕਦਮ ਚੁੱਕਿਆ ਸੀ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।