ਅੱਜਕਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਵਿਦੇਸ਼ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਵਿਅਕਤੀ ਨੇ ਆਪਣੀ ਜ਼ਿੰਦਗੀ ਦੇ ਵਿਚ ਅਜਿਹੀ ਗਲਤੀ ਕੀਤੀ ਜਿਸ ਕਾਰਨ ਹੁਣ ਉਸ ਨੂੰ ਪਛਤਾਉਣਾ ਪੈ ਰਿਹਾ ਹੈ।ਜਿਵੇਂ ਕਿਸ ਜਾਣਦੇ ਹਾਂ ਕਿ ਸਾਰੇ ਹੀ ਆਪਣੇ ਘਰ ਦੀ ਸਫ਼ਾਈ ਕਰਦੇ ਹਨ ਜਦੋਂ ਕੋਈ ਸਪੈਸ਼ਲ ਮੌਕਾ ਹੁੰਦਾ ਹੈ ਤਾਂ ਉਸ ਸਮੇਂ ਘਰ ਦੇ ਵਿਚ ਬਰੀਕੀ ਦੇ ਨਾਲ ਸਫਾਈ ਕੀਤੀ ਜਾਂਦੀ ਹੈ ਅਤੇ ਕਈ ਵਾਰ ਲੋਕ ਆਪਣੀਆਂ ਕੀਮਤੀ ਚੀਜ਼ਾਂ ਵੀ ਕਚਰੇ ਦੇ ਨਾਲ ਹੀ ਸੁੱਟ ਦਿੰਦੇ ਹਨ ਪਰ ਬਾਅਦ ਵਿੱਚ ਜਦੋਂ ਨਮ ਅਹਿਸਾਸ ਹੁੰਦਾ ਹੈ ਤਾਂ ਉਸ ਸਮੇਂ ਤੱਕ
ਦੇਰ ਹੋ ਜਾਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਉਮਰ ਭਰ ਪਛਤਾਉਣਾ ਪੈਂਦਾ ਹੈ ਇਸੇ ਤਰ੍ਹਾਂ ਦਾ ਹੀ ਮਾਮਲਾ ਹੈ ਜਿੱਥੇ ਇਕ ਵਿਅਕਤੀ ਨੇ ਆਪਣੇ ਘਰ ਦੀ ਸਫ਼ਾਈ ਕੀਤੀ ਸੀ ਅਤੇ ਸਾਰੇ ਕਚਰੇ ਨੂੰ ਇੱਕ ਥੈਲੇ ਵਿੱਚ ਪਾ ਕੇ ਰੱਖਿਆ ਸੀ। ਪਰ ਉਸੇ ਸਮੇਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੇ ਬੈਂਕ ਦੇ ਵਿੱਚ ਸੋਲ਼ਾਂ ਲੱਖ ਰੁਪਏ ਵੀ ਜਮ੍ਹਾ ਕਰਵਾ ਕੇ ਆਉਣੇ ਸੀ ਤਾਂ ਉਸ ਨੇ ਸੋਚਿਆ ਕਿ ਜਦੋਂ ਉਹ ਕਚਰਾ ਸੁੱਟਣ ਜਾਵੇਗਾ ਤਾਂ ਉਸੇ ਸਮੇਂ ਬੈਂਕ ਦੇ ਵਿਚ ਜਾ ਕੇ ਇਹ ਪੈਸੇ ਜਮ੍ਹਾ ਕਰਵਾ ਆਵੇਗਾ ਅਤੇ ਉਸ ਦੇ ਦੋ ਕੰਮ ਹੋ ਜਾਣਗੇ ਇਸ ਲਈ ਉਹ ਇੱਕ ਥੈਲੇ ਦੇ ਵਿੱਚ ਸੋਲ਼ਾਂ ਲੱਖ ਰੁਪਏ ਵੀ ਪਾ ਲੈਂਦਾ ਹੈ।ਉਸ ਤੋਂ ਬਾਅਦ ਉਹ ਆਪਣੀ ਗੱਡੀ ਦੇ ਵਿੱਚ ਦੋਨਾਂ ਥੈਲਿਆਂ ਨੂੰ ਰੱਖਦਾ ਹੈ ਅਤੇ ਉਸ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਉਸ ਨੇ ਕਚਰਾ ਸੁੱਟਣਾ ਸੀ ਉਸ ਤੋਂ ਬਾਅਦ ਉਹ ਕਚਰਾ ਸੁੱਟ ਦਿੰਦਾ ਹੈ ਉਸ ਤੋਂ ਬਾਅਦ ਉਹ ਬੈਂਕ ਜਾਣ ਲਈ ਤਿਆਰ ਹੁੰਦਾ ਹੈ ਅਤੇ ਕੁਝ ਦੂਰੀ ਤੇ ਜਾਣ ਤੋਂ ਬਾਅਦ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਕਿਤੇ ਉਸ ਨੇ ਕੋਈ ਗਲਤੀ ਤਾਂ ਨਹੀਂ ਕੀਤੀ ਭਾਵ ਕਚਰੇ ਦੀ ਥਾਂ ਤੇ ਉਸ ਨੇ ਸੋਲ਼ਾਂ ਲੱਖ ਰੁਪਏ ਤਾਂ ਨਹੀਂ ਸੁੱਟ
ਦਿੱਤੇ ਜਦੋਂ ਉਹ ਚੈੱਕ ਕਰਦਾ ਹੈ ਤਾਂ ਇਹ ਗੱਲ ਸੱਚ ਨਿਕਲਦੀ ਹੈ ਜਿਸ ਤੋਂ ਬਾਅਦ ਉਹ ਉਸ ਜਗ੍ਹਾ ਤੇ ਜਾਂਦਾ ਹੈ ਜਿੱਥੇ ਉਸਨੇ ਕਚਰਾ ਸੁੱਟਿਆ ਸੀ ਪਰ ਜਦੋਂ ਇੱਥੇ ਉਹ ਛਾਣਬੀਣ ਕਰਦਾ ਹੈ ਤਾਂ ਉਸ ਨੂੰ ਆਪਣੇ ਪੈਸੇ ਨਹੀਂ ਮਿਲਦੇ ਜਿਸ ਤੋਂ ਬਾਅਦ ਉਹ ਘਬਰਾ ਜਾਂਦਾ ਹੈ ਅਤੇ ਪੁਲੀਸ ਮੁਲਾਜ਼ਮਾਂ ਨੂੰ ਵੀ ਇਸ ਦੀ ਸੂਚਨਾ ਦਿੰਦਾ ਹੈ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕੀਤਾ ਜਾਂਦਾ ਹੈ ਅਤੇ ਪੈਸੇ ਲੱਭਣ ਲਈ ਉਨ੍ਹਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਵਿਅਕਤੀ ਦੇ ਪੈਸਿਆਂ ਨੂੰ ਲੱਭਿਆ ਜਾ ਸਕੇ।