ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕੁਝ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਦੇ ਸਮੇਂ ਵਿਚ ਲੋਕ ਆਲਤੂ ਫਾਲਤੂ ਚੀਜ਼ਾਂ ਵੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਭਾਵ ਬਹੁਤ ਸਾਰੇ ਲੋਕਾਂ ਵੱਲੋਂ ਕੁਝ ਅਜਿਹੀਆਂ ਵੀਡੀਓਜ਼ ਪਾ ਕੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਕੋਈ ਵੀ ਮਤਲਬ ਨਹੀਂ ਹੁੰਦਾ ਪਰ ਫਿਰ ਵੀ ਲੋਕ ਇਨ੍ਹਾਂ ਨੂੰ ਪਸੰਦ ਕਰਦੇ ਹਨ।ਜਿਹੜੀਆਂ ਚੀਜ਼ਾਂ ਵਧਿਆ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਚੰਗੀ ਸੇਧ ਦਿੰਦੀਆਂ ਹਨ ਉਸ ਨੂੰ ਲੋਕ ਘੱਟ ਦੇਖਦੇ ਹਨ ਜਿਸ ਕਾਰਨ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਘੱਟ ਲੋਕ ਚੰਗੀਆਂ ਚੀਜ਼ਾਂ ਵੱਲ ਜਾ
ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਅੰਦਾਜ਼ਾ ਹੈ ਕਿ ਜੇਕਰ ਉਹ ਚੰਗੀਆਂ ਚੀਜ਼ਾਂ ਵੱਲ ਜਾਣਗੇ ਤਾਂ ਇਸ ਨਾਲ ਉਨ੍ਹਾਂ ਦੀ ਤਰੱਕੀ ਬਹੁਤ ਹੌਲੀ ਹੌਲੀ ਹੋਵੇਗੀ।ਪਰ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਲੋਕ ਜਲਦੀ ਜਲਦੀ ਆਪਣਾ ਨਾਮ ਕਮਾਉਣਾ ਚਾਹੁੰਦੇ ਹਨ ਅਤੇ ਹੋਣਾ ਇੱਕ ਲੜਕੀ ਜਿਸਦਾ ਨਾਮ ਰਣਦੀਪ ਕੌਰ ਹੈ ਉਸ ਵੱਲੋਂ ਆਪਣੀ ਕਹਾਣੀ ਸਾਂਝੀ ਕੀਤੀ ਜਾ ਰਹੀ ਹੈ ਉਸਦਾ ਕਹਿਣਾ ਹੈ ਕਿ ਉਸ ਨੂੰ ਇੱਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਉਹ ਕਦੇ ਵੀ ਚੱਲ ਫਿਰ ਨਹੀਂ ਸਕਦੀ।ਪਰ ਉਸ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ
ਹੋਏ ਆਪਣਾ ਇੱਕ ਵੱਖਰਾ ਨਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਵੱਲੋਂ ਕੈਲੀਗ੍ਰਾਫੀ ਕੀਤੀ ਜਾਂਦੀ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਲਾਕਡਾਊਨ ਸਮੇਂ ਉਹ ਆਪਣਾ ਸਮਾਂ ਨਹੀਂ ਬਿਤਾ ਪਾ ਰਹੀ ਸੀ ਤਾਂ ਉਸ ਸਮੇਂ ਇਸ ਨੇ ਇੰਟਰਨੈੱਟ ਤੋਂ ਇਹ ਕਲਾਕਾਰੀ ਸਿੱਖੀ ਹੈ ਜਿਸ ਦੀ ਸਹਾਇਤਾ ਦੇ ਨਾਲ ਉਸ ਨੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿਚ ਉਹ ਕੁਝ ਨਾ ਕੁਝ ਅਜਿਹਾ ਜ਼ਰੂਰ ਕਰੇਗੀ ਜਿਸ ਨਾਲ ਉਹ ਆਪਣਾ ਨਾਮ ਉੱਚਾ ਕਰ ਸਕੇ।