ਚਾਰ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੜੀ ਨੇ ਫੋਨ ਕਰ ਬੁਲਾਇਆ ਕਰ ਫਿਰ ਹੋ ਗਿਆ ਇਹ ਵੱਡਾ ਕਾਂਡ

ਪਿਛਲੇ ਕੁਝ ਸਮੇਂ ਤੋਂ ਹਰਚਰਨ ਸੁਰੰਗ ਦਾ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਗਰਮਾਇਆ ਹੋਇਆ ਸੀ ਜਿਸ ਵਿਚ ਇਕ ਲੜਕੀ ਨੇ ਹਰਚਰਨ ਸਿੰਘ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਰਚਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਜੇ ਇਹ ਮਾਮਲਾ ਠੰਢਾ ਨਹੀਂ ਪਿਆ ਤੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਲੜਕੀ ਵੱਲੋਂ ਇਕ ਲੜਕੇ ਨੂੰ ਆਪਣੇ ਘਰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਫਿਰੋਜ਼ਪੁਰ ਦਾ ਹੈ

ਜਿੱਥੇ ਕਿ ਇਕ ਸੋਲ਼ਾਂ ਸਾਲ ਦੇ ਲੜਕੇ ਜਿਸਦਾ ਨਾਮ ਜਗਜੀਵਨ ਸਿੰਘ ਹੈ ਨੂੰ ਇਕ ਲੜਕੀ ਨੇ ਫੋਨ ਕਰਕੇ ਆਪਣੇ ਘਰ ਬੁਲਾਇਆ ਅਤੇ ਜਦੋਂ ਇਹ ਲੜਕਾ ਉਸ ਲੜਕੀ ਦੇ ਘਰ ਗਿਆ ਤਾਂ ਉਸ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਪਹਿਲਾਂ ਕੁੱ ਟ ਮਾ ਰ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਇਸ ਦੇ ਮੂੰਹ ਬੇ ਵਿੱਚ ਪੱਕੇ ਦੇ ਨਾਲ ਇੱਕ ਜ਼ਹਿਰੀਲੀ ਚੀਜ਼ ਪਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਲੜਕਾ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਲੜਕੀ ਦੇ ਘਰੋਂ ਤਾਂ ਜਾਨ ਬਚਾ ਕੇ ਭੱਜ ਆਇਆ ਪਰ ਹਸਪਤਾਲ ਦੇ ਵਿੱਚ ਇਸ ਲੜਕੇ ਨੇ ਦਮ ਤੋੜ ਦਿੱਤਾ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਅਤੇ ਲੜਕੇ ਦੇ ਆਪਸ ਵਿੱਚ ਪ੍ਰੇਮ ਸੰਬੰਧ ਸਨ ਜਿਸ ਦਾ ਪਤਾ ਲੱਗਣ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਹਰਕਤ ਕੀਤੀ ਗਈ ਹੈ ਹੁਣ ਇਹ ਮਾਮਲਾ ਪੁਲਸ ਦੇ ਕੋਲ ਜਾ ਪਹੁੰਚਿਆ ਹੈ ਤੇ ਪੁਲਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੁਬਾਰਾ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਰੀ ਹੈ ਅਤੇ ਜੋ ਵੀ

ਸਚਾਈ ਨਿਕਲ ਕੇ ਸਾਹਮਣੇ ਆਵੇਗੀ ਉਸ ਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਇੱਕ ਗੱਲ ਇਹ ਸਾਹਮਣੇ ਆਈ ਹੈ ਕਿ ਲੜਕੇ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਅਤੇ ਜਿਸ ਦੇ ਆਧਾਰ ਤੇ ਪੁਲਸ ਦੁਆਰਾ ਦੋਸ਼ੀਆਂ ਨੂੰ ਫੜਿਆ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਸਬੂਤ ਹੋਣ ਦੇ ਬਾਵਜੂਦ ਵੀ ਇਸ ਲੜਕੇ ਨੂੰ ਕਦੋਂ ਤਕ ਇਨਸਾਫ਼ ਮਿਲਦਾ ਹੈ ਜਾਂ ਫਿਰ ਪੈਸੇ ਦੇ ਭਾਰ ਹੇਠ ਦੱਬ ਕੇ ਇਹ ਮਾਮਲਾ ਵੀ ਹਰਚਰਨ ਸਿੰਘ ਦੇ ਮਾਮਲੇ ਦੇ ਵਾਂਗ ਲਟਕ ਜਾਂਦਾ ਹੈ।

Leave a Reply

Your email address will not be published. Required fields are marked *