ਮੋਟਰਸਾਈਕਲ ਦੀ ਹੋਈ ਟਰੱਕ ਦੇ ਨਾਲ ਭਿਆਨਕ ਟੱਕਰ ,

Latest Update

ਪੰਜਾਬ ਦੇ ਵਿੱਚ ਆਏ ਦਿਨ ਸਾਨੂੰ ਅਜਿਹੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਹਾਦਸੇ ਦੇ ਤਾਰ ਹੋ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ ਇਨ੍ਹਾਂ ਹਾਦਸਿਆਂ ਦਾ ਕਾਰਨ ਇਨ੍ਹਾਂ ਲੋਕਾਂ ਦੁਆਰਾ ਵਰਤੇ ਗਏ ਅਣਗਹਿਲੀ ਹੋ ਸਕਦਾ ਹੈ ਜਾਂ ਫਿਰ ਕਈ ਵਾਰ ਮਸ਼ੀਨਰੀ ਦੇ ਵਿੱਚ ਅਾੲੀ ਖ਼ਰਾਬੀ ਵੀ ਇਨ੍ਹਾਂ ਹਾਦਸਿਆਂ ਦਾ ਕਾਰਨ ਬਣਦੀ ਹੈ ਜਿਸਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਪਰ ਫਿਰ ਵੀ ਕਿਸੇ ਵਿਅਕਤੀ ਦੇ ਵੱਲੋਂ ਕੋਈ ਸੁਰੱਖਿਆ ਨਹੀਂ ਵਰਤੀ ਜਾਂਦੀ ਉਨ੍ਹਾਂ ਦੇ ਵੱਲੋਂ ਆਪਣੇ ਵਾਹਨਾਂ ਦੀ ਸਪੀਡ ਉੱਪਰ ਕੋਈ ਵੀ ਰੋਕ ਨਹੀਂ ਲਗਾਈ ਜਾ ਰਹੀ ਉਹ ਪਹਿਲਾਂ ਵਾਂਗੂੰ ਹੀ

ਅਣਗਹਿਲੀਆਂ ਕਰਦੇ ਹਨ ਜਿਸਦੇ ਕਾਰਨ ਆਏ ਦਿਨ ਹੋਰ ਹਾਦਸੇ ਵਾਪਰਦੇ ਰਹਿੰਦੇ ਹਨ ਅਜਿਹਾ ਹੀ ਹਾਦਸਾ ਅੱਜ ਜਲੰਧਰ ਦੇ ਨੇੜੇ ਪਠਾਨਕੋਟ ਨੂੰ ਜਾਂਦੇ ਰੋਡ ਉੱਪਰ ਵਾਪਰ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਪਠਾਨਕੋਟ ਨੂੰ ਜਾਂਦੇ ਸਮੇਂ ਰਾਹ ਵਿੱਚ ਆਉਂਦੇ ਕਾਲਾ ਬੱਕਰਾ ਪਿੰਡ ਦੇ ਇੱਕ ਨੌਜਵਾਨ ਦਾ ਇਕ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜਿਸਦੇ ਵਿਚ ਇਸ ਨੌਜਵਾਨ ਦੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਆਪਣੇ ਇੱਕ ਦੋਸਤ ਨਾਲ ਕਾਲਾ ਬੱਕਰਾ ਨੂੰ ਜਾ ਰਿਹਾ ਸੀ ਜਦੋਂ ਪਿੱਛੋਂ ਆਏ

ਇਕ ਟਰੱਕ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਜਿਸ ਤੋਂ ਬਾਅਦ ਇਸ ਵਿਅਕਤੀ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਟਰੱਕ ਡਰਾਈਵਰ ਵੀ ਮੌਕੇ ਉੱਪਰੋਂ ਹੀ ਫ਼ਰਾਰ ਹੋ ਗਿਆ।ਹੁਣ ਇਹ ਮਾਮਲਾ ਪੁਲੀਸ ਦੀ ਦੇਖਰੇਖ ਵਿੱਚ ਜਾ ਪੁੱਜਾ ਹੈ ਅਤੇ ਪੁਲਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਕੋਈ ਜਾਣਕਾਰੀ ਉਨ੍ਹਾਂ ਨੂੰ ਪ੍ਰਾਪਤ ਹੋਵੇਗੀ ਤਾਂ ਉਨ੍ਹਾਂ ਦੁਬਾਰਾ ਇਸ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *