ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਇਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਪਿਤਾ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਹੈ ਕਿਉਂਕਿ ਇੱਕ ਪਿਤਾ ਵੱਲੋਂ ਆਪਣੇ ਬੱਚਿਆਂ ਦੀ ਚੰਗੀ ਜ਼ਿੰਦਗੀ ਦੇ ਲਈ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਵਧੀਆ ਮੁਕਾਮ ਹਾਸਿਲ ਕਰਨ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੈਰਾਂ ਸਿਰ ਹੋ ਸਕਣ।ਇਸ ਤੋਂ ਇਲਾਵਾ ਇੱਕ ਉਮੀਦ ਵੀ ਜਤਾਈ ਜਾਂਦੀ ਹੈ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਇੱਜ਼ਤ ਕਰਨਗੇ ਅਤੇ ਬੁਢਾਪੇ ਦੇ ਵਿੱਚ ਉਨ੍ਹਾਂ ਦਾ ਸਹਾਰਾ ਬਣਨਗੇ।ਪਰ ਅੱਜਕੱਲ੍ਹ ਦੇ ਕੁਝ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਸਾਰਿਆਂ ਦਾ ਦਿਲ ਝੰਜੋੜ ਕੇ
ਰੱਖ ਦਿੰਦੇ ਹਨ ਕਈ ਵਾਰ ਬੱਚਿਆਂ ਵੱਲੋਂ ਆਪਣੇ ਮਾਂ ਬਾਪ ਨੂੰ ਰੋਲ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਦੱਸ ਦੇਈਏ ਕਿ ਇਹ ਮਾਮਲਾ ਅਮਰੀਕਾ ਦਾ ਹੈ ਜਿਥੇ ਇਕ ਮਾਡਲ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕੁਝ ਅਜਿਹਾ ਕੰਮ ਕੀਤਾ ਜਿਸ ਨੂੰ ਦੇਖ ਕੇ ਸਾਰੇ ਹੀ ਇਸ ਨੂੰ ਲਾਹਨਤਾਂ ਪਾ ਰਹੇ ਹਨ।ਜਾਣਕਾਰੀ ਮੁਤਾਬਕ ਤਾਬੂਤ ਦੇ ਵਿਚ ਇਸ ਦੇ ਪਿਤਾ ਦੀ ਲਾਸ਼ ਪਈ ਹੈ ਅਤੇ ਇਸ ਨੂੰ ਫੋਟੋਆਂ ਖਿਚਵਾਉਣ ਦੀ ਲੱਗੀ ਹੋਈ ਹੈ।ਜਾਣਕਾਰੀ ਮੁਤਾਬਕ ਇਸ ਨੇ ਸਪੈਸ਼ਲ ਇੱਕ ਫੋਟੋਗ੍ਰਾਫਰ ਮੰਗਵਾਇਆ ਅਤੇ ਆਪਣੇ ਪਿਤਾ ਦੀ ਲਾਸ਼ ਦੇ ਨਾਲ ਅਜੀਬੋ ਗ਼ਰੀਬ ਫੋਟੋਆਂ ਖਿਚਵਾਈਆਂ ਹਨ ਅਤੇ ਮਾਡਲਾਂ ਦੀ ਪ੍ਰਦਰਸ਼ਨੀ ਕਰਦੀ ਹੋਈ ਦਿਖਾਈ ਦੇ ਰਹੀ ਹੈ।ਜਦੋਂ ਇਸ ਨੇ ਸੋਸ਼ਲ ਮੀਡੀਆ ਉੱਤੇ ਇਨ੍ਹਾਂ
ਫੋਟੋਆਂ ਨੂੰ ਸਾਂਝਾ ਕੀਤਾ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਲੋਕਾਂ ਨੇ ਇਸ ਨੂੰ ਟ੍ਰੋਲ ਕੀਤਾ ਅਤੇ ਇਸ ਦੇ ਖ਼ਿਲਾਫ਼ ਬੋਲ ਬੋਲੇ।ਲੋਕਾਂ ਵੱਲੋਂ ਇਸ ਨੂੰ ਇੰਨਾ ਜ਼ਿਆਦਾ ਟ੍ਰੋਲ ਕੀਤਾ ਗਿਆ ਕਿ ਇਸ ਨੇ ਅੱਕ ਕੇ ਇਹ ਫੋਟੋਆਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਹੀ ਜ਼ਿਆਦਾ ਦਿਲ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਜੋ ਇਸ ਲਡ਼ਕੀ ਦੇ ਸੰਸਕਾਰਾਂ ਨੂੰ ਵੀ ਦਰਸਾਉਂਦੀ ਹੈ।ਭਾਵੇਂ ਕਿ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਬਾਹਰਲੇ ਮੁਲਕਾਂ ਦੇ ਵਿਚ ਲੋਕਾਂ ਦੀ ਸੋਚ ਖੁੱਲ੍ਹੀ ਹੈ ਪਰ ਇਸ ਤਰ੍ਹਾਂ ਦੀ ਸੋਚ ਵੀ ਨਹੀਂ ਹੋਣੀ ਚਾਹੀਦੀ ਕਿ ਕਿਸੇ ਕਿਸੇ ਦੀ ਮੌਤ ਦਾ ਤਮਾਸ਼ਾ ਬਣਾਇਆ ਜਾਵੇ।