ਸੋਸ਼ਲ ਮੀਡੀਆ ਉੱਤੇ ਅਕਸਰ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਕੁੱਤਾ ਰੇਲਵੇ ਟਰੈਕ ਉੱਤੇ ਫਸਿਆ ਹੋਇਆ ਹੈ ਅਤੇ ਦੂਸਰੇ ਪਾਸੇ ਇਕ ਰੇਲ ਗੱਡੀ ਵੀ ਆ ਰਹੀ ਹੈ।ਇਸੇ ਦੌਰਾਨ ਇਕ ਵਿਅਕਤੀ ਦੀ ਨਜ਼ਰ ਇਸ ਕੁੱਤੇ ਤੇ ਪੈਂਦੀ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਂਦਾ ਹੋਇਆ ਇਸ ਕੁੱਤੇ ਨੂੰ ਬਚਾੳੁਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਨੂੰ ਬਚਾਅ ਵੀ ਲੈਂਦਾ ਹੈ।ਪਰ ਇਸ
ਦੌਰਾਨ ਇਸ ਦੀ ਜਾਨ ਖ਼-ਤ-ਰੇ ਵਿੱਚ ਸੀ ਅਤੇ ਇਸ ਦੀ ਜਾਨ ਜਾ ਵੀ ਸਕਦੀ ਸੀ।ਕਿਉਂਕਿ ਰੇਲ ਗੱਡੀ ਬਹੁਤ ਜ਼ਿਆਦਾ ਨਜ਼ਦੀਕ ਆ ਚੁੱਕੀ ਸੀ ਅਤੇ ਉਸ ਦੀ ਰਫ਼ਤਾਰ ਵੀ ਤੇਜ਼ ਸੀ ਪਰ ਫਿਰ ਵੀ ਇਹ ਵਿਅਕਤੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ।ਪਰ ਕੁੱਤੇ ਨੂੰ ਬਚਾਉਣ ਦੇ ਲਈ ਅੱਗੇ ਆਉਂਦਾ ਹੈ।ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁੱਤੇ ਤੂੰ ਰੇਲਵੇ ਟਰੈਕ ਪਾਰ ਨਹੀਂ ਹੋ ਰਿਹਾ।ਇਸ ਤੋਂ ਬਾਅਦ ਇਹ ਵਿਅਕਤੀ ਭੱਜਿਆ ਹੋਇਆ ਕੁੱਤੇ ਵੱਲ ਆਉਂਦਾ ਹੈ ਅਤੇ ਉਸ ਨੂੰ ਆਪਣੀ ਗੋਦੀ ਵਿੱਚ ਲੈ ਕੇ ਰੇਲਵੇ ਟਰੈਕ ਤੋਂ ਪਾਸੇ ਕੁੱਦ ਜਾਂਦਾ ਹੈ।ਜੇਕਰ ਇਸ ਕੋਲੋਂ ਥੋਡ਼੍ਹੀ ਜਿਹੀ ਵੀ ਦੇਰੀ ਹੁੰਦੀ ਤਾਂ ਇਹ ਆਪਣੀ ਜਾਨ ਗਵਾ ਸਕਦਾ ਸੀ।ਪਰ ਜਿਸ ਤਰੀਕੇ ਨਾਲ ਇਸ ਵਿਅਕਤੀ ਨੇ ਇਸ ਕੁੱਤੇ ਦੀ ਜਾਨ ਬਚਾਈ ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਵਿੱਚ
ਇਨਸਾਨੀਅਤ ਜ਼ਿੰਦਾ ਹੈ ਅਤੇ ਇਹ ਜਾਨਵਰਾਂ ਦੇ ਨਾਲ ਵੀ ਬਹੁਤ ਪਿਆਰ ਰੱਖਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਜ਼ਿਆਦਾਤਰ ਲੋਕਾਂ ਵੱਲੋਂ ਇਸ ਵਿਅਕਤੀ ਦੀ ਤਾਰੀਫ਼ ਕੀਤੀ ਜਾ ਰਹੀ ਹੈ ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੁੱਤੇ ਦੀ ਜਾਨ ਬਚਾਉਣੀ ਜ਼ਿਆਦਾ ਜ਼ਰੂਰੀ ਸਮਝੀ ਅਤੇ ਇਸ ਦੀ ਫੁਰਤੀ ਨੇ ਕੁੱਤੇ ਅਤੇ ਇਸਦੀ ਜਾਨ ਬਚਾ ਲਈ ਅੱਜਕੱਲ੍ਹ ਦੇ ਸਮੇਂ ਬੱਚਾ ਲੋਕ ਜਾਨਵਰਾਂ ਨੂੰ ਤਸੀਹੇ ਦਿੰਦੇ ਹਨ ਅਤੇ ਉਨ੍ਹਾਂ ਦੇ ਨਾਲ ਗਲਤ ਵਿਵਹਾਰ ਕਰਦੇ ਹਨ।ਜਿਸ ਕਾਰਨ ਅੱਜ ਦੇ ਸਮੇਂ ਵਿੱਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ।ਪਰ ਜਾਨਵਰ ਕਦੇ ਵੀ ਇਨਸਾਨ ਦਾ ਬੁਰਾ ਨਹੀਂ ਚਾਹੁੰਦੇ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਜਾਨਵਰਾਂ ਦੇ ਨਾਲ ਵੀ ਪਿਆਰ ਰੱਖਦੇ ਹਨ ਅਤੇ ਅਜਿਹੇ ਲੋਕ ਦੂਸਰਿਆਂ ਦਾ ਦਿਲ ਵੀ ਜਿੱਤ ਲੈਂਦੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।