ਸਹੁਰਾ ਪਰਿਵਾਰ ਨੇ ਕੀਤੀ ਵਿਆਹੁਤਾ ਔਰਤ ਦੀ ਦਹੇਜ ਲਈ ਕੁੱ ਟ ਮਾ ਰ

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਬਹੁਤ ਜਗ੍ਹਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਕਈ ਵਾਰ ਇਨ੍ਹਾਂ ਕੁੜੀਆਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਆਪਣੀ ਜਾਨ ਲੈਣ ਦੇ ਲਈ ਮਜ਼ਬੂਰ ਕਰ ਲਿਆ ਜਾਂਦਾ ਹੈ।ਕੁਝ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਲੜਕੀ ਜੋ ਇੱਕ ਬੱਚੀ ਦੀ ਮਾਂ ਵੀ ਹੈ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਅਤੇ ਉਸ ਦੇ ਸਹੁਰਾ ਪਰਿਵਾਰ ਵੱਲੋਂ ਇਸ ਦੇ ਨਾਲ ਘਟੀਆ

ਵਰਤਾਰਾ ਕੀਤਾ ਜਾਂਦਾ ਹੈ।ਇਸ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਹੈ ਇਸ ਨੇ ਦੱਸਿਆ ਕਿ ਇਹ ਯੂ ਪੀ ਦੇ ਮੇਰਠ ਦੀ ਰਹਿਣ ਵਾਲੀ ਹੈ ਅਤੇ ਇਸ ਦੇ ਸਹੁਰੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਇਸ ਦੀ ਕੋਈ ਮਦਦ ਨਹੀਂ ਕਰੇਗਾ।ਕਿਉਂਕਿ ਇਨ੍ਹਾਂ ਦੀ ਪੁਲਸ ਪ੍ਰਸ਼ਾਸਨ ਦੇ ਵਿਚ ਪਹੁੰਚ ਹੈ ਇਸ ਲੜਕੀ ਦਾ ਦੱਸਣਾ ਹੈ ਕਿ ਇਸ ਨੇ ਕਈ ਵਾਰ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪਰ ਪੁਲਸ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਿਛਲੇ ਦਿਨੀਂ ਕੱਪੜੇ ਸੁਕਾਉਣ ਨੂੰ ਲੈ ਕੇ ਇਨ੍ਹਾਂ ਦੇ ਘਰ ਵਿੱਚ ਕਲੇਸ਼ ਹੋਇਆ ਇਸ ਦਾ ਕਹਿਣਾ ਹੈ ਕਿ ਇਸ ਨੂੰ ਘਰ ਵਿੱਚ ਸਿਰਫ਼ ਇੱਕ ਕਮਰਾ ਦਿੱਤਾ ਹੋਇਆ ਹੈ ਜਿੱਥੇ ਸੁਵਿਧਾਵਾਂ ਵੀ ਉਪਲਬਧ ਨਹੀਂ ਹਨ।ਇਸ ਤੋਂ ਇਲਾਵਾ ਜਿਸ ਕਮਰੇ ਵਿੱਚ ਇਹ ਰਹਿੰਦੀ ਹੈ ਉਸ ਦੇ ਅੱਗੇ ਕੋਈ ਵੀ ਅਜਿਹੀ ਥਾਂ ਨਹੀਂ ਹੈ,ਜਿੱਥੇ ਤੋਂ ਪਾਉਂਦੀ ਹੋਵੇ।ਪਰ ਜਦੋਂ ਬੱਚੀ ਦੇ ਕੱਪੜੇ ਸੁਕਾਉਣ ਦੇ ਲਈ ਇਸ ਨੇ ਧੁੱਪ ਵਿਚ ਉਸ ਦੇ ਕੱਪੜਿਆਂ ਨੂੰ ਪਾਇਆ ਤਾਂ ਇਸ ਦੀ ਸੱਸ ਨੇ ਇਸ ਦੇ ਨਾਲ ਲੜਾਈ ਕੀਤੀ।ਉਸ ਤੋਂ ਬਾਅਦ ਇਹ ਝਗੜਾ ਜ਼ਿਆਦਾ ਵਧ ਗਿਆ ਅਤੇ ਇਸ ਦੀ ਕੁੱਟਮਾਰ ਸ਼ੁਰੂ ਹੋ ਗਈ ਹੁਣ ਇਹ ਮਾਮਲਾ ਪੁਲੀਸ ਮੁਲਾਜ਼ਮਾਂ ਤਕ ਪਹੁੰਚ ਚੁੱਕਿਆ ਹੈ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ

ਕਾਰਵਾਈ ਹੋਵੇਗੀ।ਅਜਿਹੇ ਮਾਮਲਿਆਂ ਨੂੰ ਵੇਖਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਔਰਤਾਂ ਸੁਰੱਖਿਅਤ ਨਹੀਂ ਹਨ।ਭਾਵੇਂ ਕਿ ਬਹੁਤ ਸਾਰੇ ਭਾਸ਼ਣ ਦਿੱਤੇ ਜਾਂਦੇ ਹਨ ਕਿ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ।ਪਰ ਅੱਜ ਵੀ ਹਾਲਾਤ ਉਸੇ ਤਰ੍ਹਾਂ ਦੇ ਹਨ ਜਿਸ ਤਰੀਕੇ ਦੇ ਪਹਿਲਾਂ ਹੋਇਆ ਕਰਦੀ ਸੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਮਾਮਲੇ ਸਬੰਧੀ ਆਪਣੇ ਵਿਚਾਰ ਸਾਂਝੇ ਵੀ ਕੀਤੇ ਜਾ ਰਹੇ ਹਨ ਅਤੇ ਇਨਸਾਫ਼ ਦੀ ਮੰਗ ਵੀ ਕੀਤੀ ਜਾ ਰਹੀ ਹੈ। ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *