ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੱਗ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਇਸ ਨਾਲ ਜੁੜੇ ਹੋਏ ਬਹੁਤ ਸਾਰੇ ਕਿੱਸੇ ਸਾਡੇ ਸਾਹਮਣੇ ਵੀ ਆਉਂਦੇ ਹਨ।ਜਦੋਂ ਇਸ ਪੱਗ ਦੀ ਸਹਾਇਤਾ ਦੇ ਨਾਲ ਹੀ ਕੁਝ ਲੋਕਾਂ ਦੀ ਜਾਨ ਬਚਾ ਲਈ ਜਾਂਦੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਕਨੇਡਾ ਦੇ ਵਿੱਚ ਸਾਹਮਣੇ ਆਇਆ ਸੀ।ਜਦੋਂ ਕੁਝ ਨੌਜਵਾਨਾਂ ਦੀ ਜਾਨ ਬਚਾਉਣ ਵਾਸਤੇ ਸਰਦਾਰ ਅੱਗੇ ਆਈ ਸੀ ਅਤੇ ਉਨ੍ਹਾਂ ਨੇ ਆਪਣੀਆਂ ਪੱਗਾਂ ਨੂੰ ਬੰਨ੍ਹ ਕੇ ਨੌਜਵਾਨਾਂ ਦੀ ਜਾਨ ਬਚਾਉਣ ਵਾਸਤੇ ਹੇਠਾਂ ਸੁੱਟਿਆ ਸੀ।ਦੱਸ ਦਈਏ ਕਿ ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿਚ ਵੇਖਿਆ ਜਾ ਸਕਦਾ ਸੀ ਕਿ ਇੱਕ ਨੌਜਵਾਨ ਅਜਿਹੀ ਜਗ੍ਹਾ
ਤੇ ਫਸਿਆ ਸੀ ਕਿ ਜੇਕਰ ਉਹ ਹੇਠਾਂ ਡਿੱਗ ਜਾਂਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ ਕਿਉਂਕਿ ਹੇਠਾਂ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ।ਪਰ ਜਿਵੇਂ ਹੀ ਸਰਦਾਰਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਆਪਣੀਆਂ ਪੱਗਾਂ ਉਤਾਰੀਆਂ ਜਾਂਦੀਆਂ ਹਨ।ਉਸ ਤੋਂ ਬਾਅਦ ਪੱਗ ਦੇ ਨਾਲ ਪੱਗ ਬੰਨ੍ਹ ਕੇ ਉਸ ਨੌਜਵਾਨ ਤਕ ਪਹੁੰਚ ਕੀਤੀ ਜਾਂਦੀ ਹੈ ਅਤੇ ਉਸ ਨੂੰ ਉਪਰ ਖਿੱਚਿਆ ਜਾਂਦਾ ਹੈ।ਜਿਸ ਕਾਰਨ ਉਕਤ ਨੌਜਵਾਨ ਦੀ ਜਾਨ ਬਚ ਜਾਂਦੀ ਹੈ।ਇਸ ਮਾਮਲੇ ਸਬੰਧੀ ਹੁਣ ਕੈਨੇਡਾ ਪੁਲਸ ਵੱਲੋਂ ਇਕ ਫ਼ੈਸਲਾ ਲਿਆ ਗਿਆ ਹੈ ਕਿ ਸਰਦਾਰਾਂ ਦੁਆਰਾ ਦਲੇਰੀ ਅਤੇ ਸਮਝਦਾਰੀ ਦਿਖਾਉਂਦੇ ਹੋਏ।ਇਸ ਨੌਜਵਾਨ ਦੀ ਜਾਨ ਬਚਾਈ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਪੁਰਸਕਾਰ ਦਿੱਤਾ ਜਾਵੇਗਾ ਇਸ ਘਟਨਾ ਬਾਰੇ ਸੁਣਨ ਤੋਂ ਬਾਅਦ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ ਕਿਉਂਕਿ ਸਰਦਾਰਾਂ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ। ਦੇਖਿਆ ਜਾਵੇ ਤਾਂ ਇਹ ਕੋਈ ਇੱਕ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਸਰਦਾਰਾਂ ਵੱਲੋਂ ਆਪਣੀ ਪੱਗ ਦਾ ਇਸਤੇਮਾਲ ਕਰਦੇ ਹੋਏ
ਕੁਝ ਲੋਕਾਂ ਦੀ ਜਾਨ ਬਚਾ ਲਈ ਜਾਂਦੀ ਹੈ।ਪਰ ਸਾਡੇ ਦੇਸ਼ ਦੇ ਵਿੱਚ ਇਨ੍ਹਾਂ ਸਰਦਾਰਾਂ ਨੂੰ ਕਿਸੇ ਪ੍ਰਕਾਰ ਦਾ ਪੁਰਸਕਾਰ ਨਹੀਂ ਦਿੱਤਾ ਜਾਂਦਾ ਪਰ ਕੈਨੇਡਾ ਸਰਕਾਰ ਇਹ ਜਾਣਦੀ ਹੈ ਕਿ ਜੇਕਰ ਇਸ ਤਰ੍ਹਾਂ ਨਾਲ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿਚ ਲੋਕ ਇਕ ਦੂਸਰੇ ਦੀ ਜਾਨ ਬਚਾਉਣ ਦੇ ਲਈ ਅੱਗੇ ਆਉਣਗੇ ਜਿਸ ਕਾਰਨ ਉਨ੍ਹਾਂ ਵੱਲੋਂ ਕੋਈ ਵੀ ਮੌਕਾ ਨਹੀਂ ਛੱਡਿਆ ਜਾਂਦਾ ਜਿਸ ਨਾਲ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।ਇਸੇ ਵਾਸਤੇ ਹੁਣ ਜਿਨ੍ਹਾਂ ਸਰਦਾਰਾਂ ਵੱਲੋਂ ਉਸ ਨੌਜਵਾਨ ਦੀ ਜਾਨ ਬਚਾਈ ਗਈ ਸੀ ਉਨ੍ਹਾਂ ਨੂੰ ਹੁਣ ਸਨਮਾਨਿਤ ਕੀਤਾ ਜਾਵੇਗਾ।