ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਪਰਮੀਸ਼ ਵਰਮਾ ਦਾ ਵਿਆਹ ਸੀ।ਜਿਸ ਮੌਕੇ ਉਨ੍ਹਾਂ ਨੇ ਬਹੁਤ ਸਾਰੇ ਰਿਸ਼ਤੇਦਾਰਾਂ ਅਤੇ ਆਪਣੇ ਦੋਸਤਾਂ ਨੂੰ ਬੁਲਾਇਆ ਸੀ ਇਨ੍ਹਾਂ ਦੇ ਵਿੱਚੋਂ ਸ਼ੈਰੀ ਮਾਨ ਵੀ ਇੱਕ ਸੀ, ਜਿਨ੍ਹਾਂ ਨੂੰ ਇਸ ਵਿਆਹ ਦੇ ਵਿੱਚ ਨਿਓਤਾ ਦਿੱਤਾ ਗਿਆ ਸੀ ਸ਼ੈਰੀ ਮਾਨ ਪਰਮੀਸ਼ ਵਰਮਾ ਦੇ ਵਿਆਹ ਵਿਚ ਗਏ ਵੀ ਸੀ ਪਰ ਇੱਥੇ ਕਾਫ਼ੀ ਜ਼ਿਆਦਾ ਨਾਰਾਜ਼ ਹੋ ਗਏ।ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਦਾ ਵਿਆਹ ਦੇਖਣ ਤੋਂ ਬਾਅਦ ਸ਼ਰਾਬ ਪੀ ਕੇ ਆਪਣੀ ਗੱਡੀ ਦੇ ਵਿਚ ਬੈਠ ਕੇ ਪਰਮੀਸ਼
ਵਰਮਾ ਨੂੰ ਗਾਲ੍ਹਾਂ ਕੱਢੀਆਂ ਜਿਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਦਿ ਵਿਆਹ ਦੇ ਵਿੱਚ ਚੰਗੇ ਤਰੀਕੇ ਨਾਲ ਆਓ ਭਗਤ ਨਹੀਂ ਹੋਈ ਸ਼ੈਰੀ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਫੋਨ ਫੜ ਲਿਆ ਗਿਆ ਅਤੇ ਉਨ੍ਹਾਂ ਨੂੰ ਫੋਟੋਆਂ ਖਿੱਚਣ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਇਨ੍ਹਾਂ ਨੂੰ ਮਿਲਣ ਨਹੀਂ ਆਇਆ ਇਹ ਪਰਮੀਸ਼ ਵਰਮਾ ਨੂੰ ਮਿਲ ਕੇ ਉਸ ਨੂੰ ਆਸ਼ੀਰਵਾਦ ਦੇਣਾ ਚਾਹੁੰਦੇ ਸੀ।ਦੂਸਰੇ ਪਾਸੇ ਪਰਮੀਸ਼ ਵਰਮਾ ਨੇ ਵੀ ਸ਼ੈਰੀ ਮਾਨ ਦੀ ਗੱਲ ਦਾ ਜਵਾਬ ਦਿੱਤਾ ਅਤੇ ਬਹੁਤ ਸਾਰੀਆਂ ਗੱਲਾਂ ਲਿਖ ਕੇ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਉਹ ਲਿਖ ਰਹੇ ਹਨ ਕਿ ਸ਼ੈਰੀ ਮਾਨ ਨੂੰ ਉਹ ਆਪਣੇ ਵੱਡੇ ਭਰਾ ਦੇ ਸਮਾਨ ਸਮਝਦੇ ਸੀ।ਇਸ ਤੋਂ ਇਲਾਵਾ ਉਨ੍ਹਾਂ ਦੀ ਬਹੁਤ ਜ਼ਿਆਦਾ ਇੱਜ਼ਤ ਵੀ ਕਰਦੇ ਸੀ ਪਰ ਜਿਸ ਤਰੀਕੇ ਨਾਲ ਸ਼ੈਰੀ ਮਾਨ ਨੇ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਾਲ੍ਹਾਂ ਕੱਢੀਆਂ ਹਨ।ਇਸ ਨਾਲ ਇਨ੍ਹਾਂ ਦਾ ਦਿਲ ਟੁੱਟ ਗਿਆ ਹੈ ਨਾਲ ਹੀ ਇਨ੍ਹਾਂ ਨੇ ਸਫ਼ਾਈ ਦਿੱਤੀ ਕਿ ਇਨ੍ਹਾਂ ਨੇ ਪਰਮੀਸ਼ ਵਰਮਾ
ਦੇ ਨਾਲ ਮੁਲਾਕਾਤ ਕੀਤੀ ਸੀ ਪਰ ਵਿਆਹ ਦੀਆਂ ਰਸਮਾਂ ਦੇ ਵਿੱਚ ਬਹੁਤ ਜ਼ਿਆਦਾ ਵਿਅਸਤ ਸੀ ਜਿਸ ਕਾਰਨ ਚੰਗੇ ਤਰੀਕੇ ਨਾਲ ਇਨ੍ਹਾਂ ਦੀ ਸ਼ੈਰੀ ਮਾਨ ਦੇ ਨਾਲ ਗੱਲਬਾਤ ਨਹੀਂ ਹੋ ਸਕੀ ਇਸ ਮਾਮਲੇ ਸਬੰਧੀ ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਨੌਜਵਾਨਾਂ ਨੇ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਤੇ ਇਸ ਵਿਵਾਦ ਨੂੰ ਆਪਣੇ ਤਰੀਕੇ ਨਾਲ ਦਰਸਾਇਆ ਹੈ। ਉਨ੍ਹਾਂ ਨੇ ਗੀਤ ਦੇ ਜ਼ਰੀਏ ਇਸ ਵਿਵਾਦ ਨੂੰ ਦਿਖਾਇਆ ਹੈ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਾਫ਼ੀ ਜ਼ਿਆਦਾ ਹਾਸੀ ਮਜ਼ਾਕ ਕਰ ਰਹੇ ਹਨ।