ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕੰਵਰ ਗਰੇਵਾਲ ਅਕਸਰ ਹੀ ਚਰਚਾ ਦਾ ਵਿਸ਼ਾ ਰਹਿੰਦੇ ਹਨ।ਕਿਉਂਕਿ ਉਨ੍ਹਾਂ ਦੀ ਸੋਚ ਦੂਸਰੇ ਕਲਾਕਾਰਾਂ ਤੋਂ ਥੋੜ੍ਹੀ ਵੱਖਰੀ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਪਸੰਦ ਵੀ ਕਰਦੇ ਹਨ।ਕਾਫੀ ਲੰਬੇ ਸਮੇਂ ਬਾਅਦ ਕੰਵਰ ਗਰੇਵਾਲ ਪ੍ਰੋਗਰਾਮਾਂ ਦੇ ਵਿੱਚ ਵੇਖੇ ਜਾ ਰਹੇ ਹਨ ਕਿਉਂਕਿ ਲੰਬੇ ਸਮੇਂ ਤੋਂ ਉਹ ਦਿੱਲੀ ਦੀਆਂ ਸਰਹੱਦਾਂ ਤੇ ਹੀ ਬੈਠੇ ਹੋਏ ਸੀ ਅਤੇ ਲੋਕਾਂ ਨੂੰਹ ਕਿਸਾਨੀ ਅੰਦੋਲਨ ਦੇ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਸੀ।ਹੁਣ ਪ੍ਰੋਗਰਾਮਾਂ ਉੱਤੇ ਵੀ ਉਹ ਇਹੀ ਕੰਮ ਕਰ ਰਹੇ ਹਨ।ਉਨ੍ਹਾਂ ਵੱਲੋਂ ਕਿਸਾਨੀ ਅੰਦੋਲਨ ਨਾਲ ਸਬੰਧਤ ਗੀਤ ਗਾਏ ਜਾ ਰਹੇ ਹਨ।ਨਾਲੋ ਨਾਲ ਲੋਕਾਂ ਦਾ ਮਨੋਰੰਜਨ ਵੀ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇੱਕ ਸੇਧ ਵੀ ਮਿਲ ਰਹੀ ਹੈ ਕੰਵਰ ਗਰੇਵਾਲ ਦਾ
ਕਹਿਣਾ ਹੈ ਕਿ ਜੇਕਰ ਲੋਕ ਇਸ ਕਿਸਾਨੀ ਅੰਦੋਲਨ ਦੇ ਨਾਲ ਨਹੀਂ ਜੁੜਦੇ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਹੋਣ ਵਾਲਾ ਹੈ।ਕਿਉਂਕਿ ਲੋਕਾਂ ਦੇ ਹੱਕ ਉਨ੍ਹਾਂ ਕੋਲੋਂ ਖੋਹ ਲਏ ਜਾਣਗੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਉੱਤੇ ਹੁਣ ਖ਼ਤਰਾ ਮੰਡਰਾ ਰਿਹਾ ਹੈ।ਜੇਕਰ ਲੋਕਾਂ ਦੇ ਵਿਚ ਇਕਜੁੱਟਤਾ ਹੋਵੇਗੀ ਤਾਂ ਲੋਕ ਇਸ ਦਲਦਲ ਵਿੱਚੋਂ ਬਾਹਰ ਨਿਕਲ ਸਕਣਗੇ ਨਹੀਂ ਤਾਂ ਇਨ੍ਹਾਂ ਨੂੰ ਦਬੋਚ ਲਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਦਲਦਲ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਣਗੇ।ਕੰਵਰ ਗਰੇਵਾਲ ਦੇ ਨਾਲ ਨਾਲ ਉਨ੍ਹਾਂ ਦੇ ਸਾਥੀ ਕਲਾਕਾਰ ਹਰਫ਼ ਚੀਮਾ ਵੱਲੋਂ ਵੀਹ ਲੋਕਾਂ ਨੂੰ ਇਸੇ ਤਰੀਕੇ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ।ਇਨ੍ਹਾਂ ਦੋਨਾਂ ਕਲਾਕਾਰਾਂ ਵੱਲੋਂ ਕਈ ਅਜਿਹੇ ਗਾਣੇ ਵੀ ਕੱਢੇ ਗਏ ਹਨ ਜਿੱਥੇ ਉਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਹੈ।ਇਸ ਤੋਂ ਇਲਾਵਾ ਕਦੇ ਵੀ
ਇਨ੍ਹਾਂ ਵੱਲੋਂ ਕੋਈ ਵੀ ਭੜਕਾਊ ਬਿਆਨ ਜਾਰੀ ਨਹੀਂ ਕੀਤਾ ਗਿਆ।ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਕਿਸਾਨੀ ਅੰਦੋਲਨ ਨੂੰ ਜਿੱਤਣ ਦੀ ਕੋਸ਼ਿਸ਼ ਕਰੀਏ ਤਾਂ ਜਿੱਤ ਸਕਦੇ ਹਾਂ।ਪਰ ਲੋਕਾਂ ਨੂੰ ਇਕਜੁੱਟਤਾ ਦਿਖਾਉਣੀ ਹੋਵੇਗੀ।ਕੰਵਰ ਗਰੇਵਾਲ ਦੀ ਚੰਗੀ ਸੋਚ ਕਾਰਨ ਹੀ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦੀ ਗਾਇਕੀ ਵੀ ਬਹੁਤ ਵਧੀਆ ਹੈ ਅਤੇ ਗੀਤਾਂ ਦੇ ਬੋਲ ਵੀ ਕੁਝ ਅਜਿਹੇ ਹੁੰਦੇ ਹਨ ਜੋ ਲੋਕਾਂ ਦੇ ਵਿੱਚ ਜੋਸ਼ ਭਰ ਦਿੰਦੇ ਹਨ ਅਤੇ ਸਹੀ ਰਸਤਾ ਦਿਖਾਉਂਦੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।