ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਸਮੇਂ ਸਮੇਂ ਤੇ ਵੱਡੇ ਐਲਾਨ ਕੀਤੇ ਜਾ ਰਹੇ ਹਨ ਅਤੇ ਇਸ ਵਾਰ ਵੀ ਉਨ੍ਹਾਂ ਨੇ ਨੌਜਵਾਨਾਂ ਦੇ ਲਈ ਇਕ ਬਹੁਤ ਵੱਡਾ ਫੈਸਲਾ ਲਿਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਸੇ ਇੱਕ ਫ਼ਿਰਕੇ ਦੀ ਸਰਕਾਰ ਨਹੀਂ ਹੈ ਉਹ ਗ਼ਰੀਬਾਂ ਅਤੇ ਅਮੀਰਾਂ ਦੀ ਸਾਂਝੀ ਸਰਕਾਰ ਹੈ ਉਨ੍ਹਾਂ ਨੇ ਕਿਹਾ ਕਿ ਇਸੇ ਸਰਕਾਰ ਦੇ ਵਿੱਚ ਸਾਰੇ ਲੋਕਾਂ ਲਈ ਸਾਂਝੇ ਫ਼ੈਸਲੇ ਆਉਣ ਲਈ ਕਿਸੇ ਨੂੰ ਵੀ ਹੱਕ ਵਿਚ ਰੱਖ ਕੇ ਫੈਸਲਾ ਨਹੀਂ ਕੀਤੇ ਜਾਣਗੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਨੌਜਵਾਨਾਂ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਲੈ ਕੇ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਉਨ੍ਹਾਂ ਨੇ ਕਿਹਾ ਕਿ
ਉਨ੍ਹਾਂ ਦੁਆਰਾ ਹੁਣ ਇਕ ਲੱਖ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ ਜਿਸਦੇ ਵੇਚ ਕੇ ਕਿਸੇ ਵੀ ਨੌਜਵਾਨ ਨੂੰ ਸਿਫ਼ਾਰਸ਼ ਦੀ ਕੋਈ ਲੋੜ ਨਹੀਂ ਹੋਵੇਗੀ ਹਰ ਇੱਕ ਨੌਜਵਾਨ ਆਪਣੇ ਦਮ ਉੱਤੇ ਇਸ ਭਰਤੀ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਹਰ ਇੱਕ ਮਾਂ ਬਾਪ ਅਤੇ ਬੱਚਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਬੱਚੇ ਨੂੰ ਭਰਤੀ ਕਰਾਉਣ ਦੇ ਲਈ ਪੈਸੇ ਨਾ ਦਿੱਤੇ ਜਾਣ ਉਨ੍ਹਾਂ ਨੇ ਕਿਹਾ ਕਿ ਬਾਅਦ ਵਿਚ ਤੁਸੀਂ ਮੇਰੇ ਕੋਲ ਆਵੇ ਕਿ ਸਾਡੇ ਪੈਸੇ ਪਾ ਚੁੱਕੀਆਂ ਹਨ ਇਸ ਲਈ ਮੈਂ
ਪਹਿਲਾਂ ਹੀ ਦੱਸ ਚਾਹੁੰਦਾ ਹਾਂ ਕਿ ਜੋ ਵੀ ਭਰਤੀ ਹੋਵੇ ਜੋ ਸਿਰਫ਼ ਮੈਰਿਟ ਲਿਸਟ ਦੇ ਹਿਸਾਬ ਨਾਲ ਹੀ ਹੋਵੇਗੀ ਕਿਸੇ ਤੋਂ ਕੋਈ ਵੀ ਸਿਫ਼ਾਰਸ਼ ਜਾਂ ਪੈਸਾ ਨਹੀਂ ਲਿਆ ਜਾਵੇਗਾ ਇਸ ਲਈ ਹਰੇਕ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਪੂਰੀ ਮਿਹਨਤ ਦੇ ਨਾਲ ਇਸ ਭਰਤੀ ਦੇ ਵਿਚ ਭਾਗ ਲਾਵੇ ਅਤੇ ਆਪਣੇ ਆਪ ਨੂੰ ਕਾਮਯਾਬ ਕਰਨ ਲਈ ਪੂਰੀ ਕੋਸ਼ਿਸ਼ ਕਰੇ।ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਗਏ ਇਨ੍ਹਾਂ ਵਾਅਦਿਆਂ ਨੂੰ ਕਦੋਂ ਤੱਕ ਪੂਰਾ ਕੀਤਾ ਜਾਂਦਾ ਹੈ।