ਕਬਾੜ ਦਾ ਕੰਮ ਕਰਦਾ ਹੀ ਨੌਜਵਾਨ ਪਾਉਂਦਾ ਹੈ ਵੱਡੇ ਵੱਡੇ ਬਾਡੀ ਬਿਲਡਰਾਂ ਨੂੰ ਮਾਤ

Latest Update

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਸ ਕਾਰਨ ਉਹ ਆਪਣੀ ਸਿਹਤ ਵਿਗਾੜ ਬੈਠਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦੇ ਘਰਾਂ ਵਿੱਚ ਵੀ ਕਲੇਸ਼ ਰਹਿੰਦੇ ਹਨ।ਕਈ ਵਾਰ ਇਹ ਨੌਜਵਾਨ ਆਪਣੀ ਜਾਨ ਵੀ ਗੁਆ ਬੈਠਦੇ ਹਨ।ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਘਾਟਾ ਪੈਂਦਾ ਹੈ।ਦੇਖਿਆ ਜਾਵੇ ਤਾਂ ਅੱਜਕੱਲ੍ਹ ਦੇ ਸਮੇਂ ਵਿਚ ਵੱਡੇ ਘਰਾਂ ਦੇ ਮੁੰਡੇ ਇਸ ਪਾਸੇ ਜ਼ਿਆਦਾ ਜਾ ਰਹੇ ਹਨ।ਜਦੋਂ ਉਨ੍ਹਾਂ ਨੂੰ ਚੰਗਾ ਪੈਸਾ ਮਿਲਦਾ ਹੈ ਤਾਂ ਉਹ ਆਪਣੇ ਪੈਸੇ ਨੂੰ ਬਰਬਾਦ ਕਰਦੇ ਹਨ ਪਰ ਉੱਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ।ਜਿਨ੍ਹਾਂ ਦੇ ਕੋਲ ਪੈਸੇ ਦੀ ਕਮੀ ਜ਼ਰੂਰ

ਹੁੰਦੀ ਹੈ ਪਰ ਉਨ੍ਹਾਂ ਦੇ ਸੁਪਨੇ ਵੱਡੇ ਹੁੰਦੇ ਹਨ ਜਿਸ ਕਾਰਨ ਉਹ ਕੁਝ ਅਜਿਹੇ ਕਾਰਨਾਮੇ ਕਰਦੇ ਹਨ,ਜਿਸ ਕਾਰਨ ਉਨ੍ਹਾਂ ਦੀ ਚਾਰੇ ਪਾਸੇ ਚਰਚਾ ਹੋ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਰਵੀ ਨਾਮ ਦਾ ਇੱਕ ਨੌਜਵਾਨ ਜੋ ਕਬਾੜੀਏ ਦਾ ਕੰਮ ਕਰਦਾ ਹੈ ਭਾਵ ਲੋਕਾਂ ਦੇ ਘਰਾਂ ਵਿਚੋਂ ਕਬਾੜ ਲਿਆ ਕੇ ਅੱਗੇ ਵੇਚਦਾ ਹੈ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਹੁੰਦਾ ਹੈ।ਪਰ ਉਸ ਦਾ ਸ਼ੌਂਕ ਹੈ ਕਿ ਉਹ ਵਧੀਆ ਬਾਡੀ ਬਿਲਡਰ ਬਣੇ ਅਤੇ ਲੋਕਾਂ ਦੇ ਲਈ ਮਿਸਾਲ ਬਣੇ ਇਸ ਲਈ ਉਸ ਨੇ ਛੋਟੀ ਉਮਰ ਦੇ ਵਿੱਚ ਹੀ ਜਿੰਮ ਲਗਾਉਣੀ ਸ਼ੁਰੂ ਕਰ ਦਿੱਤੀ ਸੀ।ਪਰ ਉਹ ਕਿਸੇ ਮਹਿੰਗੇ ਜਿੰਮ ਦੇ ਵਿਚ ਨਹੀਂ ਜਾਂਦਾ ਸੀ ਬਲਕਿ ਘਰ ਦੇ ਵਿੱਚ ਹੀ ਕੁਝ ਅਜਿਹਾ ਸਾਮਾਨ ਤਿਆਰ ਕੀਤਾ ਜਿਸਦੇ ਨਾਲ ਉਹ ਜਿੰਮ ਲਗਾ ਸਕਦਾ ਸੀ ਉਸ ਨੇ ਘਰ ਦੇ ਵਿੱਚ ਪਈਆਂ ਹੋਈਆਂ ਇੱਟਾਂ ਜਾਂ ਬਾਲਿਆਂ ਦਾ

ਇਸਤੇਮਾਲ ਕੀਤਾ।ਇਸ ਤੋਂ ਇਲਾਵਾ ਉਸ ਦੁਆਰਾ ਸਾਦੀ ਖੁਰਾਕ ਹੀ ਖਾਧੀ ਜਾਂਦੀ ਸੀ ਇਸ ਦਾ ਕਹਿਣਾ ਹੈ ਕਿ ਇਸ ਦੇ ਦੋਸਤਾਂ ਵੱਲੋਂ ਇਸ ਦਾ ਸਾਥ ਦਿੱਤਾ ਗਿਆ ਜਿਸ ਕਾਰਨ ਅੱਜ ਇਹ ਇੱਕ ਵਧੀਆ ਬਾਡੀ ਦਾ ਮਾਲਕ ਹੈ ਅਤੇ ਬਹੁਤ ਸਾਰੇ ਨੌਜਵਾਨ ਵੀ ਇਸ ਤੋਂ ਪ੍ਰੇਰਿਤ ਹੋ ਰਹੇ ਹਨ।ਦੱਸ ਦਈਏ ਕਿ ਰਵੀ ਕੋਲ ਸਿਰ ਲੁਕਾਉਣ ਲਈ ਛੱਤ ਵੀ ਨਹੀਂ ਹੈ ਉਸ ਨੇ ਇਕ ਝੌਂਪੜੀ ਬਣਾਈ ਹੋਈ ਹੈ ਜਿਸ ਵਿੱਚ ਉਸ ਦਾ ਪਰਿਵਾਰ ਰਹਿੰਦਾ ਹੈ।ਘਰ ਦੇ ਹਾਲਾਤ ਕਾਫ਼ੀ ਜ਼ਿਆਦਾ ਖ਼ਰਾਬ ਹਨ ਪਰ ਫਿਰ ਵੀ ਉਸ ਦੇ ਵਿੱਚ ਬਹੁਤ ਜਨੂੰਨ ਹੈ ਜਿਸ ਦੇ ਸਦਕਾ ਉਹ ਦੂਸਰਿਆਂ ਦੇ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦਾ ਹੈ।

Leave a Reply

Your email address will not be published. Required fields are marked *