ਨਿਹੰਗ ਸਿੰਘ ਜਥੇਬੰਦੀਆਂ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ।ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਨਿਹੰਗ ਸਿੰਘਾਂ ਨੇ ਲਖਵੀਰ ਸਿੰਘ ਨਾਮ ਦੇ ਇਕ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਸੀ।ਕਿਉਂਕਿ ਨਿਹੰਗ ਸਿੰਘਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਉਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਜ਼ਿਆਦਾ ਗਰਮਾ ਚੁੱਕਿਆ ਸੀ।ਇਹ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਇਕ ਹੋਰ ਮਾਮਲਾ ਸਾਹਮਣੇ ਆਇਆ ਜੋ ਕਾਫ਼ੀ ਜ਼ਿਆਦਾ ਭਖ ਚੁੱਕਿਆ ਹੈ। ਦੱਸ ਦੇਈਏ ਕਿ ਸਿੰਧੂ ਬਾਰਡਰ ਉੱਤੇ
ਇੱਕ ਨਿਹੰਗ ਸਿੰਘ ਦੇ ਬਾਣੇ ਵਿਚ ਵਿਅਕਤੀ ਫੜਿਆ ਗਿਆ ਹੈ।ਜਿਸ ਦਾ ਨਾਮ ਨਵੀਨ ਕੁਮਾਰ ਦੱਸਿਆ ਜਾ ਰਿਹਾ ਹੈ ਇਸ ਨੇ ਚੌਦਾਂ ਅਪ੍ਰੈਲ ਨੂੰ ਅੰਮ੍ਰਿਤ ਛਕਿਆ ਸੀ ਪਰ ਇਸ ਵਿਅਕਤੀ ਉੱਤੇ ਵੀ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਸੀ ਜਾਂ ਫਿਰ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ਾਂ ਰਚ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਇਕ ਮੁਰਗੇ ਵੇਚਣ ਵਾਲੇ ਵਿਅਕਤੀ ਦੀ ਲੱਤ ਤੋੜ ਦਿੱਤੀ ਹੈ ਭਾਵ ਉਸ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ। ਜਦੋਂ ਨਿਹੰਗ ਸਿੰਘਾਂ ਦੇ ਹੱਥੇ ਇਹ ਵਿਅਕਤੀ ਚੜ੍ਹਿਆ ਤਾਂ ਉਸ ਤੋਂ ਬਾਅਦ ਇਸ ਕੋਲੋਂ ਚੰਗੀ ਤਰ੍ਹਾਂ ਪੁੱਛ ਗਿੱਛ ਕੀਤੀ ਗਈ ਉਸ ਤੋਂ ਬਾਅਦ ਇਸ ਦਾ ਕਹਿਣਾ ਸੀ ਕਿ ਇਹ ਨਿਹੰਗ ਅਮਨ ਸਿੰਘਾਂ ਦੇ ਦਲ ਨਾਲ ਸਬੰਧ ਰੱਖਦਾ ਹੈ। ਉਸ ਤੋਂ ਬਾਅਦ ਨਿਹੰਗ ਅਮਨ ਸਿੰਘ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ ਪਰ ਨਿਹੰਗ ਸਿੰਘ ਨਿਹੰਗ ਅਮਨ ਸਿੰਘ ਦੀਆਂ ਗੱਲਾਂ ਤੋਂ ਸੰਤੁਸ਼ਟ ਦਿਖਾਈ ਨਹੀਂ ਦਿੱਤੇ।ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਨਿਹੰਗ ਅਮਨ ਸਿੰਘ ਨਾਲ ਕੋਈ ਨਾਤਾ
ਨਹੀਂ ਹੈ।ਕਿਉਂਕਿ ਉਸ ਵੱਲੋਂ ਇਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਦੋਂ ਉਸ ਨੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਸਮੇਂ ਵੀ ਇਨ੍ਹਾਂ ਨੂੰ ਨਹੀਂ ਦੱਸਿਆ ਸੀ ਸੋ ਇਨ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਦਾ ਕਹਿਣਾ ਹੈ ਕਿ ਨਿਹੰਗ ਅਮਰ ਸਿੰਘ ਵੱਲੋਂ ਇਨ੍ਹਾਂ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਲੁਕੋਈਆਂ ਜਾ ਰਹੀਆਂ ਹਨ। ਜਿਸ ਕਾਰਨ ਇਹ ਨਿਹੰਗ ਅਮਰ ਸਿੰਘ ਨਾਲ ਕੋਈ ਨਾਤਾ ਨਹੀਂ ਰੱਖਣਗੇ ਭਾਵ ਉਸ ਦੀ ਜ਼ਿੰਮੇਵਾਰੀ ਨਹੀਂ ਲੈਂਦੇ।ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾ ਰਹੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਨਿਹੰਗ ਅਮਨ ਸਿੰਘ ਨੇ ਸਰਕਾਰ ਦਾ ਸਾਥ ਦਿੱਤਾ ਹੈ ਕਿਉਂਕਿ ਉਸ ਦੀ ਇੱਕ ਤਸਵੀਰ ਖੇਤੀ ਮੰਤਰੀ ਨਰੇਂਦਰ ਤੋਮਰ ਦੇ ਨਾਲ ਸਾਹਮਣੇ ਆਈ ਸੀ ਬਹੁਤ ਸਾਰੇ ਲੋਕ ਇਸ ਮਾਮਲੇ ਬਾਰੇ ਕੁਮੈਂਟ ਕਰ ਰਹੇ ਹਨ।