ਵੇਖੋ ਕਿਵੇਂ ਨੌਜਵਾਨ ਨੇ ਮੋੜ ਦਿੱਤਾ ਮੌਤ ਦਾ ਮੂੰਹ

Latest Update

ਪੰਜਾਬ ਦੇ ਵਿੱਚ ਆਏ ਦਿਨ ਚੋਰਾਂ ਦੁਆਰਾ ਅਜਿਹੀਆਂ ਵਾਰਦਾਤਾਂ ਕੀਤੀਆਂ ਜਾਦੀਆਂ ਹਨ ਜਿਨਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅੱਜਕੱਲ੍ਹ ਚੋਰਾਂ ਅਤੇ ਬਦਮਾਸ਼ਾਂ ਦੇ ਹੌਂਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਦਿਨ ਦਿਹਾੜੇ ਹੀ ਅਜਿਹੀਆਂ ਵਾਰਦਾਤਾਂ ਅੰਜ਼ਾਮ ਦਿੰਦੇ ਹਨ।ਅਜਿਹਾ ਹੀ ਮਾਮਲਾ ਲੁਧਿਆਣਾ ਚ ਸਾਹਮਣੇ ਆਇਆ ਹੈ ਜਿਥੇ ਕਿ ਤਿੱਨ ਨਕਾਬਪੋਸ਼ ਨੌਜਵਾਨਾਂ ਦੁਆਰਾ ਇਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਦਾਖ਼ਲ ਹੋ ਕੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸੁਨਿਆਰਿਆਂ ਨੇ ਹਿੰਮਤ ਵਿਖਾ ਕੇ ਇਨ੍ਹਾਂ ਤਿੰਨਾਂ ਨਕਾਬਪੋਸ਼ਾਂ ਨਾਲ ਕੁੱ ਟ ਮਾ ਰ ਕੀਤੀ ਅਤੇ ਇਸ ਤੋਂ ਬਾਅਦ ਇਹ ਤਿੰਨੇ ਨਕਾਬਪੋਸ਼ਾਂ ਇਥੋਂ ਫਰਾਰ ਹੋ ਗਏ।ਦੁਕਾਨਦਾਰ ਦੇ ਦੱਸਣ ਅਨੁਸਾਰ ਜਦੋਂ ਉਹ ਇਕੱਲਾ

ਆਪਣੀ ਦੁਕਾਨ ਦੇ ਅੰਦਰ ਬੈਠਾ ਸੀ ਤਾਂ ਉਸ ਸਮੇਂ ਹੀ ਤਿੰਨੋ ਨੌਜਵਾਨ ਉਸ ਦੀ ਦੁਕਾਨ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਚੋਂ ਇੱਕ ਵਿਅਕਤੀ ਨੇ ਇਕ ਦੇਸੀ ਕੱਟਾ ਕੱਢਿਆ ਅਤੇ ਉਸ ਤੇ ਤਾਣ ਦਿੱਤਾ ਇਸ ਤੋਂ ਪਹਿਲਾਂ ਕਿ ਉਹ ਕੁਝ ਕਰਦੇ ਇਸ ਤੋਂ ਪਹਿਲਾਂ ਇਸ ਵਿਅਕਤੀ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਤੇ ਤਿੰਨਾਂ ਦੇ ਵਿਚ ਹੱਥੋਪਾਈ ਹੋਈ ਅਤੇ ਜਿਸ ਤੋਂ ਬਾਅਦ ਇਸ ਨੇ ਉਨ੍ਹਾਂ ਦਾ ਦੇਸੀ ਕੱਟਾ ਖੋਹ ਲਿਆ ਜਿਸ ਤੋਂ ਬਾਅਦ ਉਹ ਤਿੰਨੇ ਫ਼ਰਾਰ ਹੋ ਗਏ।ਇਸ ਵਿਅਕਤੀ ਦਾ ਕਹਿਣਾ ਹੈ ਕਿ ਇਸ ਦੀ ਬਹਾਦਰੀ ਦੇ ਕਾਰਨ ਇਕ ਦੀ ਜਾਨ ਬਚ ਗਈ ਨਹੀਂ ਤਾਂ ਉਹ ਵਿਅਕਤੀ ਇਸ ਨੂੰ ਮਾਰ ਵੀ ਛਕਦੇ ਸਨ ਕਿਉਂਕਿ ਇਨ੍ਹਾਂ ਬਦਮਾਸ਼ਾਂ ਦੇ ਹੌਂਸਲੇ ਇੰਨੇ ਵਧ ਚੁੱਕੇ

ਹਨ ਕਿ ਉਹ ਦਿਨ ਦਿਹਾੜੇ ਹੀ ਇਕ ਜਵੈਲਰੀ ਦੀ ਦੁਕਾਨ ਵਿਚ ਆ ਵੜੇ।ਜੋ ਕੇ ਬਾਜ਼ਾਰ ਵਿੱਚ ਸਥਿਤ ਹੈ।ਉਨ੍ਹਾਂ ਇਸ ਦੁਕਾਨਦਾਰ ਮਾਲਕ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਬਦਮਾਸ਼ਾਂ ਨੂੰ ਫੜਿਆ ਜਾਵੇ ਅਤੇ ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਬਦਮਾਸ਼ ਹੋਰ ਵੀ ਕਿਤੇ ਨਾ ਕਿਤੇ ਦਾ ਵੱਡਾ ਨੁਕਸਾਨ ਕਰ ਸਕਦੇ ਹਨ।ਹੁਣ ਦੇਖਣਾ ਹੋਵੇਗਾ ਕਿ ਪੁਲਸ ਦੁਆਰਾ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਕਦੋਂ ਤਕ ਇਹ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਵਿੱਚ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *