ਹਸਪਤਾਲ ਦੇ ਵਿੱਚ ਬੱਚਾ ਚੋਰੀ ਹੋਣ ਦੇ ਮਾਮਲੇ ਵਿੱਚ ਹੋਇਆ ਵੱਡਾ ਖ਼ੁਲਾਸਾ

Latest Update

ਪਿਛਲੇ ਦਿਨੀਂ ਬਟਾਲਾ ਤੋਂ ਇਕ ਬਹੁਤ ਹੀ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਔਰਤ ਦੇ ਵੱਲੋਂ ਆਪਣੇ ਬੱਚੇ ਨੂੰ ਜਨਮ ਦਿੱਤਾ ਗਿਆ ਅਤੇ ਦੋ ਦਿਨ ਦੇ ਬਾਅਦ ਹੀ ਉਸ ਬੱਚੇ ਨੂੰ ਚੋਰੀ ਕਰ ਲਿਆ ਗਿਆ ਸੀ।ਅੱਜ ਪੁਲੀਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਦੀ ਸਚਾਈ ਸਾਹਮਣੇ ਆਉਣ ਤੇ ਸਾਰੇ ਹੀ ਲੋਕਾਂ ਦੇ ਹੋਸ਼ ਉੱਡ ਗਏ ਹਨ ਕਿਉਂਕਿ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਇਸ ਔਰਤ ਦੀ ਭੈਣ ਹੀ ਹੈ ਜਿਸ ਨੇ ਕਿ ਆਪਣੀ ਹੀ ਭੈਣ ਦੇ ਬੱਚੇ ਨੂੰ ਚੋਰੀ ਕਰਵਾਉਣ ਦੀ ਇਹ ਸਾਜ਼ਿਸ਼ ਰਚੀ ਸੀ।ਪੁਲੀਸ ਅਧਿਕਾਰੀਆਂ ਦੇ ਦੱਸਣ ਅਨੁਸਾਰ

ਸੰਦੀਪ ਕੌਰ ਜੋ ਕਿ ਗੋਗੀ ਦੀ ਭੈਣ ਹੈ ਉਹ ਪਰਗਟ ਸਿੰਘ ਅਤੇ ਗੋਗੀ ਦੇ ਨਾਲ ਉਸ ਘਰ ਹੀ ਰਹਿ ਰਹੀ ਸੀ।ਸੰਦੀਪ ਕੌਰ ਨਹੀਂ ਚਾਹੁੰਦੀ ਸੀ ਕਿ ਪਰਗਟ ਸਿੰਘ ਅਤੇ ਗੋਗੀ ਜੋ ਕਿ ਆਪਣੇ ਆਪ ਵਿੱਚ ਪਤੀ ਪਤਨੀ ਹਨ ਉਨ੍ਹਾਂ ਦਾ ਪਰਿਵਾਰ ਅੱਗੇ ਵਧੇ ਅਤੇ ਉਹ ਸੁਖੀ ਰਹਿਣ ਇਸ ਲਈ ਉਸ ਨੇ ਆਪਣੇ ਨੇੜੇ ਦੇ ਪਿੰਡ ਦੀਆਂ ਦੋ ਔਰਤਾਂ ਨੂੰ ਇਹ ਬੱਚਾ ਚੋਰੀ ਕਰਨ ਦੇ ਲਈ ਮਨਾ ਲਿਆ।ਇਸ ਤੋਂ ਬਾਅਦ ਇਹ ਦੋਵੇਂ ਔਰਤਾਂ ਆਸ਼ਾ ਵਰਕਰ ਦੇ ਰੂਪ ਵਿੱਚ ਇੱਥੇ ਹੱਥ ਜਾਲ ਦੇ ਵਿੱਚ ਪਹੁੰਚੀਆਂ ਤੇ ਟੀਕਾ ਲਾਉਣ ਦੇ ਬਹਾਨੇ ਇਸ ਬੱਚੇ ਨੂੰ ਚੋਰੀ ਕਰਕੇ ਲੈ ਗਈਆਂ।ਲੇਖਕ ਨੇ ਇਸ ਮਾਮਲੇ ਨੂੰ ਸੁਲਝਾਉਂਦੇ

ਹੋਏ ਇਨ੍ਹਾਂ ਦੋਨਾਂ ਔਰਤਾਂ ਨੂੰ ਅਤੇ ਮੁੱਖ ਦੋਸ਼ੀ ਸੰਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਔਰਤਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮਾਮਲੇ ਦੀ ਸਚਾਈ ਸਾਹਮਣੇ ਆਉਣ ਤੇ ਸਭ ਦੇ ਹੋਸ਼ ਉੱਡ ਗਏ ਹਨ ਕਿਉਂਕਿ ਕੋਈ ਵੀ ਇਸ ਬਾਰੇ ਨਹੀਂ ਸੋਚ ਰਿਹਾ ਸੀ ਕਿ ਇਕ ਭੈਣ ਹੀ ਆਪਣੀ ਭੈਣ ਦੇ ਬੱਚੇ ਨੂੰ ਚੋਰੀ ਕਰਵਾ ਦੇਵੇਗੀ।ਇਸ ਘਟਨਾ ਦੇ ਸਾਹਮਣੇ ਆਉਣ ਦੇ ਨਾਲ ਸਾਰੇ ਹੀ ਲੋਕਾਂ ਦਾ ਆਪਣੇ ਰਿਸ਼ਤੇਦਾਰਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਅਤੇ ਹਰ ਕੋਈ ਆਪਣੇ ਆਪਣੇ ਬਚਾਅ ਵਿੱਚ ਲੱਗਾ ਹੋਇਆ ਹੈ।

Leave a Reply

Your email address will not be published. Required fields are marked *