ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਕਸਰ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਦਾ ਪੰਗਾ ਪਿਆ ਰਹਿੰਦਾ ਹੈ।ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਪਰਮੀਸ਼ ਵਰਮਾ ਦੇ ਵਿਆਹ ਵਿੱਚ ਗਏ ਸੀ।ਪਰ ਇੱਥੇ ਇਨ੍ਹਾਂ ਦੇ ਨਾਲ ਵਧੀਆ ਵਰਤਾਅ ਨਹੀਂ ਕੀਤਾ ਗਿਆ।ਵੀਡਿਓ ਦੇ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ੈਰੀ ਮਾਨ ਨੇ ਸ਼ਰਾਬ ਪੀਤੀ ਹੋਈ ਹੈ।ਸ਼ਰਾਬ ਪੀਣ
ਤੋਂ ਬਾਅਦ ਹੀ ਉਹ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢ ਰਹੇ ਹਨ।ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਪਰਮੀਸ਼ ਵਰਮਾ ਦੇ ਵਿਆਹ ਵਿੱਚ ਜਾਣ ਸਮੇਂ ਇਨ੍ਹਾਂ ਦਾ ਫੋਨ ਫੜ ਲਿਆ ਗਿਆ।ਕਿਉਂਕਿ ਕਿਸੇ ਨੂੰ ਵੀ ਉੱਥੇ ਕੋਈ ਫੋਟੋ ਨਹੀਂ ਖਿੱਚਣ ਦਿੱਤੀ ਜਾ ਰਹੀ ਸੀ।ਪਰ ਇੱਥੇ ਪਰਮੀਸ਼ ਵਰਮਾ ਦੇ ਨਾਲ ਸ਼ੈਰੀ ਮਾਨ ਇਸ ਗੱਲ ਤੋਂ ਖ਼ਫਾ ਹੋ ਰਿਹਾ ਹੈ ਕਿ ਪਰਮੀਸ਼ ਵਰਮਾ ਇਨ੍ਹਾਂ ਦੇ ਨਾਲ ਨਹੀਂ ਮਿਲਿਆ।ਸ਼ੈਰੀ ਮਾਨ ਦਾ ਕਹਿਣਾ ਹੈ ਕਿ ਉਹ ਪ੍ਰਵੀਨ ਵਰਮਾ ਨੂੰ ਉਸ ਦੇ ਵਿਆਹ ਦੇ ਵਿੱਚ ਅਸ਼ੀਰਵਾਦ ਦੇਣ ਗਿਆ ਸੀ।ਪਰ ਪਰਮੀਸ਼ ਵਰਮਾ ਨੇ ਇਸ ਦੇ ਨਾਲ ਮੁਲਾਕਾਤ ਨਹੀਂ ਕੀਤੀ ਜਿਸ ਕਾਰਨ ਸ਼ੈਰੀ ਮਾਨ ਵਲੋਂ ਆਪਣੀ ਗੱਡੀ ਵਿੱਚ ਬੈਠ ਕੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ
ਕੁਮੈਂਟ ਕਰ ਰਹੇ ਹਨ।ਕੁਝ ਲੋਕਾਂ ਵੱਲੋਂ ਪਰਮੀਸ਼ ਵਰਮਾ ਨੂੰ ਫੁਕਰਾ ਕਿਹਾ ਜਾ ਰਿਹਾ ਹੈ।ਪਰ ਉੱਥੇ ਹੀ ਕੁਝ ਲੋਕਾਂ ਵੱਲੋਂ ਸ਼ੈਰੀ ਮਾਨ ਨੂੰ ਵੀ ਗ਼ਲਤ ਦੱਸਿਆ ਜਾ ਰਿਹਾ ਹੈ।ਲੋਕਾਂ ਦਾ ਕਹਿਣਾ ਹੈ ਕਿ ਚਾਰ ਪੈੱਗ ਲਾ ਕੇ ਲੋਕ ਆਪਣੀ ਬਣੀ ਬਣਾਈ ਇੱਜ਼ਤ ਗਵਾ ਲੈਂਦੇ ਹਨ ਜਿਸ ਦੀ ਉਦਾਹਰਣ ਸ਼ੈਰੀ ਮਾਨ ਦੇ ਰਿਹਾ ਹੈ।ਕਿਉਂਕਿ ਅਕਸਰ ਹੀ ਲੋਕ ਖਾਧੀ ਪੀਤੀ ਦੇ ਵਿਚ ਕੁਝ ਅਜਿਹੀਆਂ ਗੱਲਾਂ ਕਰ ਜਾਂਦੇ ਹਨ ਜਿਸ ਨੂੰ ਬੋਲਣ ਤੋਂ ਬਾਅਦ ਉਹ ਪਛਤਾਉਂਦੇ ਵੀ ਰਹਿੰਦੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।