ਪੰਜਾਬ ਦੇ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਨਾਲ ਇਹ ਦੇਖਣ ਵਾਲੇ ਹੈਰਾਨ ਹੋ ਜਾਵੇ।ਕਿਉਂਕਿ ਅੱਜਕੱਲ੍ਹ ਪੰਜਾਬ ਦੇ ਵਿੱਚ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਹੁੰਦੇ ਹਨ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਨੂੰ ਇਸ ਘਟਨਾਵਾਂ ਤੇ ਵਿਸ਼ਵਾਸ ਨਹੀਂ ਹੁੰਦਾ ਅਜਿਹਾ ਹੀ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਹਸਪਤਾਲ ਦੇ ਵਿੱਚ ਇੱਕ ਔਰਤ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ।ਜਦੋਂ ਇਹ ਔਰਤ ਆਪਣੇ ਬੱਚੇ ਨੂੰ ਹਸਪਤਾਲ ਦੇ ਬੈੱਡ ਦੇ ਉੱਪਰ ਲਈ ਬੈਠੀ ਸੀ ਤਾਂ ਉੱਥੇ ਹੀ ਇਕ ਔਰਤ ਹਸਪਤਾਲ ਦੇ ਸਟਾਫ ਮੈਂਬਰ ਬਣ ਕੇ
ਇਸ ਦੇ ਕੋਲ ਆਈ ਅਤੇ ਇਸ ਨੂੰ ਕਿਹਾ ਕਿ ਉਸਦੇ ਬੱਚੇ ਨੂੰ ਟੀਕਾ ਲਗਾਉਣਾ ਹੈ ਅਤੇ ਇਹ ਬੱਚਾ ਉਸ ਨੂੰ ਦੇ ਦੇਵੇ ਤਾਂ ਉਸ ਦੇ ਕਹਿਣ ਉਤੇ ਇਸ ਨੇ ਉਹ ਆਪਣਾ ਬੱਚਾ ਉਸ ਔਰਤ ਨੂੰ ਪਾ ਦਿੱਤਾ ਜਿਸ ਤੋਂ ਬਾਅਦ ਉਹ ਔਰਤ ਇਸ ਬੱਚੇ ਨੂੰ ਲੈ ਕੇ ਆਪਣੇ ਨਾਲ ਦੀ ਇਕ ਸਾਥਣ ਜੋ ਕਿ ਬਾਹਰ ਇੱਕ ਸਕੂਟਰੀ ਦੇ ਉੱਪਰ ਖੜ੍ਹੀ ਸੀ।ਦੇ ਨਾਲ ਫ਼ਰਾਰ ਹੋ ਗਏ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਹੁਣ ਇਹ ਮਾਮਲਾ ਪੁਲੀਸ ਤਕ ਪਹੁੰਚ ਚੁੱਕਿਆ ਹੈ ਤੇ ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਪੁਲਿਸ
ਵੱਲੋਂ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਛੇਤੀ ਹੀ ਇਨ੍ਹਾਂ ਦੋਸ਼ੀ ਔਰਤਾਂ ਨੂੰ ਫੜ ਲਿਆ ਜਾਵੇਗਾ ਅਤੇ ਇਸ ਔਰਤ ਨੂੰ ਇਹਦਾ ਬੱਚਾ ਵਾਪਸ ਦੇ ਦਿੱਤਾ ਜਾਵੇਗਾ ਪਰ ਇਸ ਘਟਨਾ ਦੇ ਨਾਲ ਸਾਰੇ ਹੀ ਇਲਾਕੇ ਦੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਕਿਸੇ ਦੇ ਵੀ ਬੱਚੇ ਨੂੰ ਕਦੋਂ ਵੀ ਚੁੱਕ ਸਕਦੀਆਂ ਹਨ।ਉਨ੍ਹਾਂ ਲੋਕਾਂ ਵੱਲੋਂ ਆਮ ਆਦਮੀ ਤੇ ਜਾ ਰਹੀ ਹੈ ਕਿ ਇਨ੍ਹਾਂ ਔਰਤਾਂ ਨੂੰ ਜਲਦੀ ਤੋਂ ਜਲਦੀ ਫਡ਼ਿਆ ਜਾਵੇ ਅਤੇ ਇਨ੍ਹਾਂ ਦੇ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।