ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ।ਅੱਜਕਲ ਦੇ ਸਮੇਂ ਵਿੱਚ ਲੋਕ ਲਾਪ੍ਰਵਾਹੀ ਵੀ ਬਹੁਤ ਜ਼ਿਆਦਾ ਵਰਤਦੇ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਜਾਂਦਾ ਹੈ।ਜਿਵੇਂ ਅਸੀਂ ਜਾਣਦੇ ਹਾਂ ਕਿ ਜਦੋਂ ਰੇਲਵੇ ਫਾਟਕ ਬੰਦ ਹੁੰਦੇ ਹਨ ਤਾਂ ਉਸ ਸਮੇਂ ਰੇਲਵੇ ਲਾਈਨ ਤੋਂ ਲੰਘਣਾ ਮਨ੍ਹਾਂ ਹੁੰਦਾ ਹੈ ਪਰ ਫਿਰ ਵੀ ਲੋਕ ਇੰਨੀ ਜ਼ਿਆਦਾ ਜਲਦੀ ਦੇ ਵਿੱਚ ਹੁੰਦੇ ਹਨ ਕਿ ਉਹ ਪੈਦਲ ਜਾਂ ਫਿਰ ਆਪਣੇ ਦੋ ਪਹੀਆ ਵਾਹਨ ਨੂੰ ਲੈ ਕੇ ਫਾਟਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ।ਕੁਝ ਲੋਕ ਇਸ ਦੇ ਵਿੱਚ ਸਫ਼ਲ ਹੋ ਜਾਂਦੇ ਹਨ
ਜਿਸ ਕਾਰਨ ਉਨ੍ਹਾਂ ਦਾ ਹੌਸਲਾ ਵਧ ਜਾਂਦਾ ਹੈ ਕਿ ਜੇਕਰ ਉਹ ਅਜਿਹਾ ਕਰਦੇ ਹੀ ਰਹਿਣਗੇ ਤਾਂ ਹਮੇਸ਼ਾਂ ਹੀ ਉਹ ਜਲਦੀ ਆਪਣਾ ਕੰਮ ਨਿਬੇੜ ਲੈਣਗੇ।ਪਰ ਕਈ ਵਾਰ ਲੋਕਾਂ ਨੂੰ ਵਰਤੀ ਗਈ ਇਸ ਲਾਪ੍ਰਵਾਹੀ ਦਾ ਨਤੀਜਾ ਵੀ ਭੁਗਤਣਾ ਪੈਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਫਗਵਾੜਾ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਰੇਲਵੇ ਫਾਟਕ ਉਤੇ ਇਕ ਨੌਜਵਾਨ ਲੜਕਾ ਆਪਣੀ ਜਾਨ ਗੁਆ ਬੈਠਾ ਹੈ। ਜਾਣਕਾਰੀ ਮੁਤਾਬਕ ਫਾਟਕ ਬੰਦ ਸੀ ਪਰ ਉਸ ਤੋਂ ਬਾਅਦ ਵੀ ਉਹ ਫਾਟਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਇਸੇ ਦੌਰਾਨ ਰੇਲ ਗੱਡੀ ਆਉਂਦੀ ਹੈ ਅਤੇ ਉਸ ਨੂੰ ਕੁਚਲ ਕੇ ਚਲੀ ਜਾਂਦੀ ਹੈ ਇਸ ਘਟਨਾ ਨੂੰ ਪੁਲੀਸ ਮੁਲਾਜ਼ਮਾਂ ਨੇ ਦਰਜ ਕਰ ਲਿਆ ਹੈ।ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਉਨ੍ਹਾਂ
ਦਾ ਕਹਿਣਾ ਹੈ ਕਿ ਇਸ ਮਾਮਲੇ ਦੌਰਾਨ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਦੇਖਿਆ ਜਾਵੇ ਤਾਂ ਅਜਿਹੀ ਗਲਤੀ ਬਹੁਤ ਸਾਰੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਅਜਿਹੀਆਂ ਘਟਨਾਵਾਂ ਨੂੰ ਦੇਖਣ ਸੁਣਨ ਤੋਂ ਬਾਅਦ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਜੇਕਰ ਉਹ ਅਜਿਹੀ ਲਾਪਰਵਾਹੀ ਵਰਤਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਘਾਟਾ ਪੈਂਦਾ ਹੈ।