ਅਮਰੀਕਾ ਦੇ ਵਿੱਤ ਵੀ ਸਾਨੂੰ ਆਏ ਦਿਨ ਕੋਈ ਨਾ ਕੋਈ ਘਟਨਾ ਹੋਣ ਦੀ ਖ਼ਬਰ ਮਿਲਦੀ ਰਹਿੰਦੀ ਹੈ ਕਿਉਂਕਿ ਅਮਰੀਕਾ ਦਾ ਮਾਹੌਲ ਵੀ ਦਿਨੋਂ ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ ਜਿਸਦਾ ਕਿ ਸੋਸ਼ਲ ਮੀਡੀਆ ਦੇ ਉਪਰ ਆਏ ਦਿਨ ਕੋਈ ਨਾ ਕੋਈ ਵੀਡੀਓ ਦੇਖਣ ਨੂੰ ਮਿਲਦੀ ਹੈ।ਅਜਿਹੀ ਹੀ ਘਟਨਾ ਅੱਜ ਸਾਡੇ ਸਾਹਮਣੇ ਆਈ ਹੈ ਜਿਥੇ ਕਿ ਅਮਰੀਕਾ ਦੇ ਅਲਬਾਮਾ ਦੇ ਵਿੱਚ ਇੱਕ ਫੁੱਟਬਾਲ ਮੈਚ ਚੱਲ ਰਿਹਾ ਸੀ ਜਿਸਦੇ ਵਿਚ ਦੂਰ ਸਕੂਲਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਸਨ ਜਦੋਂ ਇਹ ਮੈਚ ਖ਼ਤਮ ਹੋਣ ਦੀ ਕਗਾਰ ਉਪਰ ਸੀ ਤਾਂ ਉੱਥੇ ਦਰਸ਼ਕਾਂ ਦੇ ਵਿੱਚ ਮੌਜੂਦ ਇਕ ਵਿਅਕਤੀ ਦੇ ਵੱਲੋਂ ਆਪਣੀ ਪਿਸਟਲ ਦੇ ਨਾਲ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ
ਜਿਸ ਤੋਂ ਬਾਅਦ ਕੇ ਸਾਰੇ ਹੀ ਸਟੇਡੀਅਮ ਦੇ ਵਿੱਚ ਚਾਰੇ ਪਾਸੇ ਹਫੜਾ ਦਫੜੀ ਮੱਚ ਗਈ ਸਾਰੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜ ਰਹੇ ਸਨ ਇੱਥੋਂ ਤੱਕ ਕਿ ਸਾਰੇ ਖਿਡਾਰੀ ਵੀ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜ ਰਹੇ ਸਨ।ਉੱਥੇ ਹੀ ਕੁਝ ਖਿਡਾਰੀਆਂ ਦੇ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਸਟੇਡੀਅਮ ਦੇ ਵਿੱਚ ਹੀ ਜ਼ਮੀਨ ਤੇ ਲੇਟ ਗਏ ਅਤੇ ਉਨ੍ਹਾਂ
ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਇਹ ਤਰੀਕਾ ਵਰਤਿਆ ਗਿਆ।ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਈ ਵਿਅਕਤੀਆਂ ਵੱਲੋਂ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।ਉਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਫੜ ਕੇ ਇਨ੍ਹਾਂ ਦੇ ਖ਼ਿਲਾਫ਼ ਇਨ੍ਹਾਂ ਦੇ ਜੁਰਮ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।