ਅੱਜਕੱਲ੍ਹ ਦੇ ਬੱਚੇ ਜ਼ਿਆਦਾਤਰ ਸਮਾਂ ਮੋਬਾਇਲ ਜਾਂ ਟੀਵੀ ਨੂੰ ਦੇਖਣ ਦੇ ਵਿੱਚ ਹੀ ਗੁਜ਼ਾਰ ਦਿੰਦੇ ਹਨ ਜਿਸ ਕਾਰਨ ਉਹ ਆਪਣੇ ਬਚਪਨ ਵਿੱਚ ਜ਼ਿਆਦਾ ਮਜ਼ੇ ਨਹੀਂ ਕਰ ਪਾਉਂਦੇ ਜਾਂ ਫਿਰ ਕੁਝ ਅਜਿਹਾ ਨਹੀਂ ਕਰ ਪਾਉਂਦੇ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿਚ ਉਨ੍ਹਾਂ ਨੂੰ ਫਾਇਦਾ ਮਿਲੇ।ਦੇਖਿਆ ਜਾਵੇ ਤਾਂ ਇੱਥੇ ਮਾਂ ਬਾਪ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਜੇਕਰ ਬੱਚਿਆਂ ਵੱਲ ਮਾਵਾਂ ਧਿਆਨ ਦਿੰਦੇ ਹਨ ਤਾਂ ਬੱਚਿਆਂ ਦੇ ਸਮੇਂ ਦਾ ਸਦਉਪਯੋਗ ਕੀਤਾ ਜਾ ਸਕਦਾ ਹੈ। ਪਰ ਜੇਕਰ ਬੱਚਿਆਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਬੱਚੇ ਆਪਣਾ ਸਮਾਂ ਬਰਬਾਦ ਕਰ ਦਿੰਦੇ ਹਨ।ਵੱਡੇ ਹੋ ਕੇ ਫਿਰ ਉਨ੍ਹਾਂ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੋਈ ਵਿਚਾਰਾ ਨਹੀਂ ਹੁੰਦਾ।ਪਰ ਜਦੋਂ
ਮਾਪੇ ਆਪਣੇ ਬੱਚਿਆਂ ਦੇ ਵੱਲ ਧਿਆਨ ਦਿੰਦੇ ਹਨ ਤਾਂ ਉਨ੍ਹਾਂ ਦੇ ਬੱਚੇ ਬਚਪਨ ਵਿੱਚ ਹੀ ਕੁਝ ਅਜਿਹੇ ਕਾਰਨਾਮੇ ਕਰਦੇ ਹਨ,ਜਿਸ ਨਾਲ ਉਨ੍ਹਾਂ ਦੀ ਇੱਕ ਵੱਖਰੀ ਪਹਿਚਾਣ ਬਣ ਜਾਂਦੀ ਹੈ।ਇਸੇ ਤਰ੍ਹਾਂ ਨਾਲ ਸੱਤਪਰਵਾਰ ਸਿੰਘ ਨਾਮ ਦੇ ਇਕ ਬੱਚੇ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ।ਕਿਉਂਕਿ ਇਹ ਬੱਚਾ ਬਹੁਤ ਵਧੀਆ ਭੰਗੜਾ ਕਰਦਾ ਹੈ ਇਸ ਤੋਂ ਇਲਾਵਾ ਇਸ ਨੂੰ ਐਕਟਿੰਗ ਦਾ ਵੀ ਸ਼ੌਂਕ ਹੈ ਨਾਲ ਹੀ ਇਹ ਬਹੁਤ ਸੋਹਣੀ ਦਸਤਾਰ ਵੀ ਸਜਾ ਲੈਂਦਾ ਹੈ।ਦੱਸਿਆ ਜਾ ਰਿਹਾ ਹੈ ਕਿ ਵੱਖੋ ਵੱਖਰੇ ਢੰਗਾਂ ਦੇ ਨਾਲ ਇਹ ਦਸਤਾਰ ਸਜਾ ਸਕਦਾ ਹੈ। ਇਸ ਨੇ ਬਹੁਤ ਸਾਰੇ ਕੰਪੀਟੀਸ਼ਨਾਂ ਦੇ ਵਿੱਚ ਵੀ ਹਿੱਸਾ ਲਿਆ ਹੈ ਅਤੇ ਇਨ੍ਹਾਂ ਮੁਕਾਬਲਿਆਂ ਨੂੰ ਜਿੱਤਿਆ ਵੀ ਹੈ।ਇਸ ਦੀ ਉਮਰ ਅੱਠ ਸਾਲ ਦੀ ਦੱਸੀ ਜਾ ਰਹੀ ਹੈ ਅਤੇ ਇਹ ਦੂਸਰੀ ਜਮਾਤ ਵਿੱਚ ਪੜ੍ਹਦਾ ਹੈ।ਦੱਸ ਦੇਈਏ ਕਿ ਇਸ ਬੱਚੇ ਨੇ ਕੁਝ ਗਾਣਿਆਂ ਦੇ ਵਿੱਚ ਵੀ ਮਾਡਲਿੰਗ ਕੀਤੀ ਹੈ।ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿਚ ਵੀ ਇਹ ਕਈ ਗਾਣਿਆਂ ਦੇ ਵਿੱਚ ਦਿਖਾਈ ਦੇ ਸਕਦਾ ਹੈ।ਦੱਸਿਆ ਜਾ ਰਿਹਾ ਹੈ ਕਿ ਇੱਕ ਫ਼ਿਲਮ ਦੇ ਵਿੱਚ ਵੀ
ਸਨ ਇੱਕ ਛੋਟਾ ਜਿਹਾ ਰੋਲ ਕੀਤਾ ਹੈ ਇਸ ਨੂੰ ਐਕਟਿੰਗ ਦਾ ਵੀ ਸ਼ੌਂਕ ਹੈ।ਜਾਣਕਾਰੀ ਮੁਤਾਬਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਦਿਲਜੀਤ ਦੁਸਾਂਝ ਵੀ ਇਸ ਬੱਚੇ ਦੇ ਫੈਨ ਹਨ।ਉਨ੍ਹਾਂ ਨੇ ਵੀ ਇਸ ਨੂੰ ਅੱਗੇ ਵਧਣ ਦੀਆਂ ਦੁਆਵਾਂ ਦਿੱਤੀਆਂ ਹਨ ਦੇਖਿਆ ਜਾਵੇ ਤਾਂ ਇਸ ਬੱਚੇ ਦੇ ਮਾਂ ਬਾਪ ਦਾ ਵੀ ਇੱਥੇ ਬਹੁਤ ਵੱਡਾ ਰੋਲ ਹੈ ਜੇਕਰ ਉਹ ਆਪਣੇ ਬੱਚੇ ਵੱਲ ਧਿਆਨ ਦਿੰਦੇ ਹਨ ਅਤੇ ਉਸ ਨੂੰ ਖੋਹਣ ਦੀ ਕੋਸ਼ਿਸ਼ ਕਰਦੇ ਹਨ ਤਾਂ ਹੀ ਉਨ੍ਹਾਂ ਦਾ ਬੱਚਾ ਸਿੱਖ ਪਾ ਰਿਹਾ ਹੈ।