ਦੁਸਹਿਰੇ ਵਾਲੇ ਦਿਨ ਲਹਿਰਾਗਾਗਾ ਦੇ ਵਿੱਚ ਵਾਪਰਿਆ ਇਹ ਦਰਦਨਾਕ ਹਾਦਸਾ

ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡਿਓਜ਼ ਦੇਖਣ ਨੂੰ ਮਿਲਦੀਆਂ ਹਨ,ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਦੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਕਲਾਕਾਰ ਲਵਲੀ ਨਿਰਮਾਣ ਸਟੇਜ ਤੋਂ ਹੇਠਾਂ ਡਿੱਗ ਜਾਂਦਾ ਹੈ।ਦੇਖਿਆ ਜਾ ਸਕਦਾ ਹੈ ਕਿ ਸਟੇਜ ਉੱਤੇ ਬਹੁਤ ਸਾਰੇ ਲੋਕ ਖੜ੍ਹੇ ਹਨ ਇਸ ਦੌਰਾਨ ਇੱਕ ਸਿਆਸੀ ਲੀਡਰ ਵੀ ਸਟੇਜ ਤੇ ਖੜ੍ਹਾ ਹੈ।ਲਵਲੀ ਨਿਰਮਾਣ ਦੇ ਨਾਲ ਉਨ੍ਹਾਂ ਦੀ ਟੀਮ ਦੇ ਲੋਕ ਵੀ ਸਟੇਜ ਉੱਤੇ ਖੜ੍ਹੇ ਹੋਏ ਹਨ ਇਸੇ ਦੌਰਾਨ ਸਟੇਜ ਟੁੱਟ ਜਾਂਦੀ ਹੈ ਅਤੇ ਸਾਰੇ ਲੋਕ ਹੀ ਹੇਠਾਂ ਡਿੱਗ ਜਾਂਦੇ ਹਨ। ਜਾਣਕਾਰੀ ਮੁਤਾਬਕ ਇੱਥੇ ਇਕ

ਵਿਅਕਤੀ ਦੀ ਲੱਤ ਟੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ।ਦੱਸ ਦਈਏ ਕਿ ਇਹ ਘਟਨਾ ਸੰਗਰੂਰ ਦੇ ਲਹਿਰਾਗਾਗਾ ਦੀ ਹੈ ਜਦੋਂ ਦੁਸਹਿਰੇ ਵਾਲੇ ਦਿਨ ਗਾਇਕ ਲਵਲੀ ਨਿਰਮਾਣ ਆਪਣੀ ਟੀਮ ਦੇ ਨਾਲ ਇੱਥੇ ਅਖਾੜਾ ਲਗਾਉਣ ਦੇ ਲਈ ਪਹੁੰਚਿਆ ਸੀ। ਇਸੇ ਦੌਰਾਨ ਇੱਕ ਸਿਆਸੀ ਲੀਡਰ ਵੀ ਇੱਥੇ ਪਹੁੰਚੇ ਅਤੇ ਇਸੇ ਦੌਰਾਨ ਹੀ ਇਹ ਘਟਨਾ ਵਾਪਰੀ ਹੈ।ਜਿਸ ਨੂੰ ਲੋਕਾਂ ਵੱਲੋਂ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰ ਲਿਆ ਗਿਆ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ।ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਦੇਖਿਆ ਜਾਵੇ ਤਾਂ ਇਹ ਕੋਈ ਪਹਿਲੀ ਵੀਡੀਓ ਨਹੀਂ

ਹੈ।ਇਸ ਤਰ੍ਹਾਂ ਨਾਲ ਪਹਿਲਾਂ ਵੀ ਬਹੁਤ ਸਾਰੇ ਕਲਾਕਾਰ ਸਟੇਜ ਤੋਂ ਡਿੱਗੇ ਹਨ।ਜਦੋਂ ਸਟੇਜ ਨੂੰ ਸਹੀ ਤਰੀਕੇ ਨਾਲ ਤਿਆਰ ਨਹੀਂ ਕੀਤਾ ਜਾਂਦਾ ਅਤੇ ਬਹੁਤ ਸਾਰੇ ਕਲਾਕਾਰਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ।ਕੁਝ ਲੋਕ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹਾਸਾ ਮਜ਼ਾਕ ਕਰ ਰਹੇ ਹਨ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *