ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਅਜਿਹੇ ਕਲਾਕਾਰ ਹਨ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਕਲਾਕਾਰੀ ਕਰਦੇ ਹਨ ਜਿਸ ਨਾਲ ਉਹ ਦੂਸਰਿਆਂ ਨਾਲੋਂ ਥੋੜ੍ਹਾ ਅਲੱਗ ਦਿਖਾਈ ਦਿੰਦੇ ਹਨ।ਇਸੇ ਤਰ੍ਹਾਂ ਨਾਲ ਮਹਿੰਦਰ ਠੁਕਰਾਲ ਨਾਮ ਦੇ ਇਕ ਕਲਾਕਾਰ ਜੋ ਕਿ ਚਿੱਤਰਕਾਰੀ ਕਰਦੇ ਹਨ ਅਤੇ ਉਨ੍ਹਾਂ ਦੇ ਚਰਚੇ ਦੂਰ ਦੂਰ ਹੋਣ ਲੱਗੇ ਹਨ।ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕਈ ਰਿਕਾਰਡ ਵੀ ਬਣਾ ਦਿੱਤੇ ਹਨ।ਦੱਸ ਦਈਏ ਕਿ ਉਨ੍ਹਾਂ ਵੱਲੋਂ ਚੌਲ ਦੇ ਦਾਣੇ ਤੇ ਵੀ ਚਿੱਤਰਕਾਰੀ ਕਰ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਵੱਡੀ ਗੱਲ ਹੈ ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਚਿੱਤਰਕਾਰੀ ਦਾ ਸ਼ੌਕ ਸੀ ਪਰ ਇੱਕ ਵਾਰ ਉਨ੍ਹਾਂ ਦੀ ਦੁਕਾਨ
ਤੇ ਇਕ ਵਿਅਕਤੀ ਆਇਆ ਜੋ ਕਿ ਭੋਜਨ ਦੀ ਮੰਗ ਕਰ ਰਿਹਾ ਸੀ।ਇਨ੍ਹਾਂ ਨੇ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿਅਕਤੀ ਦਾ ਕਹਿਣਾ ਸੀ ਕਿ ਉਸ ਨੂੰ ਭੁੱਖ ਲੱਗੀ ਹੈ।ਇਸ ਲਈ ਉਸ ਨੂੰ ਭੋਜਨ ਹੀ ਚਾਹੀਦਾ ਹੈ ਉਹ ਕੋਈ ਭਿਖਾਰੀ ਨਹੀਂ ਹੈ, ਬਲਕਿ ਇਕ ਕਲਾਕਾਰ ਹੈ ਉਸ ਵਿਅਕਤੀ ਨੇ ਹੀ ਦੱਸਿਆ ਸੀ ਕਿ ਉਹ ਚੌਲਾਂ ਦੇ ਦਾਣੇ ਤੇ ਵੀ ਚਿੱਤਰਕਾਰੀ ਕਰ ਸਕਦਾ ਹੈ।ਇਸ ਤੋਂ ਇਲਾਵਾ ਹੋਰ ਵੀ ਬਰੀਕ ਤੋਂ ਬਰੀਕ ਚੀਜ਼ਾਂ ਤੇ ਉਹ ਚਿੱਤਰਕਾਰੀ ਕਰ ਚੁੱਕਿਆ ਹੈ ਜਿਸ ਨੂੰ ਸੁਣ ਕੇ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਉਸ ਤੋਂ ਬਾਅਦ ਇਨ੍ਹਾਂ ਨੇ ਵੀ ਇਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ।ਇਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਇਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।ਪਰ ਹੌਲੀ ਹੌਲੀ ਇਨ੍ਹਾਂ ਦਾ ਹੱਥ ਸਾਫ਼ ਹੁੰਦਾ ਗਿਆ ਭਾਵੇ ਦੀ ਚਿੱਤਰਕਾਰੀ ਵਧੀਆ ਹੁੰਦੀ ਗਈ ਜਿਸ ਤੋਂ ਬਾਅਦ ਇਨ੍ਹਾਂ ਨੇ ਕਈ ਮੁਕਾਬਲਿਆਂ ਦੇ ਵਿਚ ਵੀ ਹਿੱਸਾ ਲਿਆ ਅਤੇ ਕਈ ਰਿਕਾਰਡ
ਬਣਾ ਚੁੱਕੇ ਹਨ।ਇਨ੍ਹਾਂ ਦਾ ਕਹਿਣਾ ਹੈ ਕਿ ਇਹ ਉਸੇ ਵਿਅਕਤੀ ਨੂੰ ਹੀ ਆਪਣਾ ਗੁਰੂ ਮੰਨਦੇ ਹਨ ਜਿਸ ਨੇ ਇਨ੍ਹਾਂ ਨੂੰ ਉਹ ਰਾਹ ਦਿਖਾਈ ਸੀ ਕਿ ਇਹ ਬਰੀਕ ਤੋਂ ਬਰੀਕ ਚੀਜ਼ਾਂ ਤੇ ਵੀ ਚਿੱਤਰਕਾਰੀ ਕਰ ਸਕਦੇ ਹਨ। ਦੱਸ ਦੇਈਏ ਕਿ ਇਨ੍ਹਾਂ ਦੀ ਇਸ ਚਿੱਤਰਕਾਰੀ ਨੂੰ ਬਹੁਤ ਸਾਰੇ ਲੋਕ ਸਰ੍ਹੋਂ ਦੇ ਹਨ ਅਤੇ ਇਨ੍ਹਾਂ ਦੇ ਅੱਗੇ ਵਧਣ ਦੀਆਂ ਦੁਆਵਾਂ ਕਰਦੇ ਹਨ।ਕਿਉਂਕਿ ਬਹੁਤ ਘੱਟ ਅਜਿਹੇ ਚਿੱਤਰਕਾਰ ਹੁੰਦੇ ਹਨ ਜੋ ਇੰਨੀ ਜ਼ਿਆਦਾ ਮਿਹਨਤ ਕਰਦੇ ਹਨ ਅਤੇ ਆਪਣੇ ਆਪ ਨੂੰ ਆਪਣੀ ਕਲਾ ਦੇ ਵਿੱਚ ਨਿਪੁੰਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਦੇਖਿਆ ਜਾਵੇ ਤਾਂ ਮਿਹਨਤ ਹੀ ਰੰਗ ਲਿਆਉਂਦੀ ਹੈ ਜਦੋਂ ਕੋਈ ਮਿਹਨਤ ਪੂਰੇ ਸੱਚੇ ਦਿਲ ਨਾਲ ਕਰਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ।