ਦੁਸਹਿਰੇ ਵਾਲੇ ਦਿਨ ਪਟਿਆਲਾ ਵਿੱਚ ਵਾਪਰਿਆ ਇਹ ਭਿਆਨਕ ਹਾਦਸਾ

Latest Update

ਅੱਜਕੱਲ੍ਹ ਸੜਕ ਹਾਦਸੇ ਵਧਦੇ ਹੀ ਜਾ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ। ਇਸੇ ਤਰ੍ਹਾਂ ਨਾਲ ਪਿਛਲੇ ਦਿਨੀਂ ਦਸਹਿਰੇ ਵਾਲੇ ਦਿਨ ਰਾਤ ਦੇ ਕਰੀਬ ਡੇਢ ਵਜੇ ਪਟਿਆਲਾ ਦੇ ਵਿੱਚ ਇੱਕ ਹਾਦਸਾ ਵਾਪਰਿਆ,ਜਿਸ ਹਾਦਸੇ ਦੇ ਵਿੱਚ ਇੱਕ ਬੱਚੇ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਟਰੈਕਟਰ ਟਰਾਲੀ ਵਿੱਚ ਕਈ ਲੋਕ ਸਵਾਰ ਸੀ ਜੋ ਕਿਸੇ ਧਾਰਮਿਕ ਸਥਾਨ ਤੋਂ ਵਾਪਸ ਆਪਣੇ ਘਰ ਨੂੰ ਪਰਤ ਰਹੇ ਸੀ।ਇਸ ਤੋਂ ਇਲਾਵਾ ਇਕ ਸਕਾਰਪੀਓ ਗੱਡੀ ਦੇ ਵਿੱਚ ਦੋ ਨੌਜਵਾਨ ਬੈਠੇ ਸੀ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਅਤੇ ਸਕਾਰਪੀਓ ਦੀ ਟੱਕਰ ਹੋ ਗਈ,ਜਿਸ ਤੋਂ ਬਾਅਦ ਟਰੈਕਟਰ

ਟਰਾਲੀ ਪਲਟ ਗਈ ਅਤੇ ਇਸ ਦੇ ਵਿੱਚ ਬੈਠੇ ਹੋਏ ਦੋ ਵਿਅਕਤੀ ਅਤੇ ਇਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ।ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਹਾਲਤ ਵੀ ਅਜੇ ਗੰਭੀਰ ਹੈ।ਇਸ ਤੋਂ ਇਲਾਵਾ ਸਕੌਰਪੀਓ ਦੇ ਵਿੱਚ ਜੋ ਨੌਜਵਾਨ ਸਵਾਰ ਸੀ ਉਨ੍ਹਾਂ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ।ਇਸ ਤਰ੍ਹਾਂ ਦੇ ਹਾਦਸਿਆਂ ਨੂੰ ਦੇਖਣ ਸੁਣਨ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪਰ ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਕੁਝ ਲੋਕਾਂ ਵੱਲੋਂ ਬੀ ਲਾਪ੍ਰਵਾਹੀਆਂ ਵਰਤੀਆਂ ਜਾਂਦੀਆਂ ਹਨ।ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਹੀ ਪੈਂਦਾ ਹੈ। ਅੱਜਕੱਲ੍ਹ ਦੇ ਸਮੇਂ

ਵਿੱਚ ਬਹੁਤ ਸਾਰੇ ਲੋਕ ਸੜਕ ਨਿਯਮਾਂ ਦੀ ਉਲੰਘਣਾ ਕਰਦੇ ਹਨ। ਇਸ ਤੋਂ ਇਲਾਵਾ ਬਹੁਤ ਤੇਜ਼ੀ ਦੇ ਨਾਲ ਆਪਣੇ ਵਾਹਨਾਂ ਨੂੰ ਚਲਾਉਂਦੇ ਹਨ ਜਿਸ ਕਾਰਨ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਹੈ।ਅਜਿਹੇ ਮਾਮਲਿਆਂ ਨੂੰ ਦੇਖਣ ਸੁਣਨ ਤੋਂ ਬਾਅਦ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਵਾਹਨਾਂ ਦੀ ਗਤੀ ਨੂੰ ਧੀਮਾ ਰੱਖਣ ਤਾਂ ਜੋ ਸਮਾਂ ਆਉਣ ਤੇ ਇਸ ਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਸਕੇ।

Leave a Reply

Your email address will not be published. Required fields are marked *