ਜਾਣੋ ਕਿਉਂ ਹੋ ਰਹੀ ਹੈ ਇਸ ਕੁੜੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ

ਸੋਸ਼ਲ ਮੀਡੀਆ ਉੱਤੇ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਕੁਝ ਸਮੇਂ ਲਈ ਮਨੋਰੰਜਨ ਵੀ ਕਰ ਲੈਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਉੱਤੇ ਮੁਸਕਾਨ ਵੀ ਆ ਜਾਂਦੀ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨਵ ਵਿਆਹੁਤਾ ਲੜਕੀ ਨੇ ਕੁਝ ਅਜਿਹਾ ਕੰਮ ਕੀਤਾ ਹੈ।ਜਿਸ ਨੂੰ ਵੇਖ ਕੇ ਉਸ ਦੇ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਹੱਸ ਰਹੇ ਹਨ ਅਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਹ ਨਵ ਵਿਆਹੁਤਾ ਲੜਕੀ ਬੈੱਡ ਤੇ ਬੈਠ ਕੇ ਖਾਣਾ ਖਾ ਰਹੀ ਸੀ।ਪਰ

ਇਸ ਦੌਰਾਨ ਇਸ ਨੇ ਇੱਕ ਗਲਾਸ ਦੇ ਵਿਚ ਦੋ ਮੱਖੀਆਂ ਨੂੰ ਕੈਦ ਕਰ ਰੱਖਿਆ ਹੈ ਅਤੇ ਉਸ ਦੇ ਉੱਪਰ ਟਿਸ਼ੂ ਪੇਪਰ ਰੱਖ ਕੇ ਅਤੇ ਉਸ ਉਪਰ ਕੌਲੀ ਰੱਖ ਕੇ ਆਪਣਾ ਖਾਣਾ ਖਾ ਰਹੀ ਹੈ।ਇਸ ਲੜਕੀ ਦੇ ਦੱਸਣ ਮੁਤਾਬਕ ਇਹ ਮੱਖੀਆਂ ਇਸ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਕਰ ਰਹੀਆਂ ਸੀ। ਇਸ ਦੇ ਖਾਣੇ ਵਿੱਚ ਵੀ ਇੱਕ ਮੱਖੀ ਡਿੱਗ ਗਈ ਜਿਸ ਕਾਰਨ ਇਸ ਦਾ ਖਾਣਾ ਵੀ ਖ਼ਰਾਬ ਹੋ ਚੁੱਕਿਆ ਹੈ।ਜਦੋਂ ਇਹ ਮੱਖੀਆਂ ਇਸ ਦੇ ਗਲਾਸ ਵਿੱਚ ਚਲੀਆਂ ਗਈਆਂ ਤਾਂ ਉਸ ਨੇ ਟਿਸ਼ੂ ਪੇਪਰ ਦੇ ਕੇ ਇਨ੍ਹਾਂ ਮੱਖੀਆਂ ਨੂੰ ਕੈਦ ਕਰ ਲਿਆ ਅਤੇ ਇਸ ਉੱਪਰ ਆਪਣੀ ਕੌਲੀ ਰੱਖ ਕੇ ਆਪਣਾ ਖਾਣਾ ਪੀਣਾ ਸ਼ੁਰੂ ਕਰ ਦਿੱਤਾ।ਇਸ ਲੜਕੀ ਦਾ ਕਹਿਣਾ ਹੈ ਕਿ ਇਹ ਇਨ੍ਹਾਂ ਮੱਖੀਆਂ ਨੂੰ ਮਾਰੇਗੀ ਨਹੀਂ ਬਲਕਿ ਬਾਹਰ ਛੱਡ ਦੇਵੇਗੀ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੀ

ਕੁਮੈਂਟ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਵੱਲੋਂ ਇਸ ਲੜਕੀ ਦੇ ਇਸ ਅੰਦਾਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ।ਕਿਉਂਕਿ ਇਸ ਲੜਕੀ ਨੇ ਇਨ੍ਹਾਂ ਮੱਖੀਆਂ ਨੂੰ ਜਾਣੂ ਨਹੀਂ ਮਾਰਿਆ ਬਲਕਿ ਉਨ੍ਹਾਂ ਨੂੰ ਬਾਹਰ ਛੱਡਣ ਦੀ ਗੱਲ ਕਰ ਰਹੀ ਹੈ।ਇਸ ਤੋਂ ਇਲਾਵਾ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਜਵਾਨੀ ਦੇ ਵਿਚ ਵੀ ਅਜਿਹੀਆਂ ਬਚ ਸਕਣ ਵਾਲੀਆਂ ਹਰਕਤਾਂ ਕਰਦੇ ਹੋਏ ਦਿਖਾਈ ਦਿੰਦੇ ਹਨ।ਜਦੋਂ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਦੇਖ ਕੇ ਲੋਕ ਖ਼ੁਸ਼ ਵੀ ਹੁੰਦੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *