ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਦਿਲ ਦਹਿਲ ਜਾਂਦਾ ਹੈ ਅਤੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ ਹਨ। ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ ਅਤੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਸੱਤ ਸਾਲਾਂ ਦੀ ਇਕ ਮਾਸੂਮ ਦੀ ਜਾਨ ਚਲੀ ਗਈ।ਜਾਣਕਾਰੀ ਮੁਤਾਬਕ ਪਾਣੀ ਦੇ ਵਿੱਚ ਡੁੱਬਣ ਕਾਰਨ ਪਿਛਲੇ ਦਿਨਾਂ ਦੇ ਵਿਚ ਇਸ ਬੱਚੇ ਦੀ ਜਾਨ ਗਈ ਸੀ।ਉਸ ਸਮੇਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ
ਸੀ ਦੱਸਿਆ ਜਾ ਰਿਹਾ ਹੈ ਕਿ ਜਿਸ ਪਾਣੀ ਵਾਲੇ ਤਲਾਅ ਦੇ ਵਿਚ ਡੁੱਬ ਕੇ ਇਸ ਬੱਚੇ ਦੀ ਜਾਨ ਗਈ ਹੈ। ਉਥੇ ਕਿਸੇ ਵੀ ਪ੍ਰਕਾਰ ਦਾ ਕੋਈ ਬੈਰੀਕੇਡ ਨਹੀਂ ਲਗਾਇਆ ਗਿਆ ਸੀ ਤਾਂ ਜੋ ਬੱਚੇ ਨੂੰ ਪਤਾ ਚੱਲ ਸਕੇ ਕਿ ਇਸ ਪਾਸੇ ਨਹੀਂ ਜਾਣਾ।ਜਿਸ ਕਾਰਨ ਬੱਚਾ ਆਪਣੇ ਦੋਸਤਾਂ ਦੇ ਨਾਲ ਖੇਡਦਾ ਖੇਡਦਾ ਉਸ ਤਲਾਬ ਦੇ ਕਿਨਾਰੇ ਚਲਾ ਗਿਆ ਅਤੇ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਪਾਣੀ ਦੇ ਵਿੱਚ ਜਾ ਡਿੱਗਿਆ।ਜਦੋਂ ਉਸਦੀ ਮਾਂ ਨੇ ਦੇਖਿਆ ਤਾਂ ਬੱਚਾ ਪਾਣੀ ਦੇ ਉੱਪਰ ਤੈਰ ਰਿਹਾ ਸੀ ਅਤੇ ਉਸ ਦੀ ਜਾਨ ਜਾ ਚੁੱਕੀ ਸੀ ਪੀਡ਼ਤ ਮਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਹੋਰ ਵੀ ਛੋਟੇ ਛੋਟੇ ਬੱਚੇ ਹਨ ਨਾ ਹੀ ਉਨ੍ਹਾਂ ਕੋਲੋਂ ਆਪਣਾ ਕੋਈ ਘਰ ਬਾਰ ਹੈ ਜਿਥੇ ਉਹ ਆਪਣੇ ਬੱਚੇ ਦੀ ਮ੍ਰਿਤਕ ਦੇਹ ਨੂੰ ਰੱਖ ਸਕਦੇ ਸੀ ਅਤੇ ਪ੍ਰਸ਼ਾਸਨ ਦੀ ਕਾਰਵਾਈ ਦੀ ਉਡੀਕ ਕਰ ਸਕਦੇ ਸੀ।ਇਸ ਲਈ ਇਨ੍ਹਾਂ ਨੇ ਜਲਦੀ ਦੇ ਵਿੱਚ ਹੀ ਬੱਚੇ ਨੂੰ ਦਫਨਾ ਦਿੱਤਾ ਪਰ ਬਾਅਦ ਵਿੱਚ ਜਦੋਂ ਮੀਡੀਆ ਦੇ ਵਿਚ ਇਹ ਗੱਲ ਪਹੁੰਚੀ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਸ ਸਮੇਂ ਬੱਚੇ ਦੀ ਮ੍ਰਿਤਕ ਦੇਹ ਨੂੰ
ਦੁਬਾਰਾ ਬਾਹਰ ਕੱਢਿਆ ਗਿਆ ਹੈ ਤਾਂ ਜੋ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਸਕੇ ਅਤੇ ਉਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ। ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਇੱਥੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੁਲੀਸ ਪ੍ਰਸ਼ਾਸਨ ਈਮਾਨਦਾਰੀ ਦੇ ਨਾਲ ਕੰਮ ਕਰੇ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।