ਸ਼ਹੀਦ ਗੱਜਣ ਸਿੰਘ ਦੀ ਪਤਨੀ ਨੇ ਰੋ ਰੋ ਕੇ ਪੁੱਛੇ ਸਰਕਾਰ ਤੋਂ ਇਹ ਸਵਾਲ

Latest Update

ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਦੇ ਵਿੱਚ ਜੋ ਅਤਿਵਾਦੀਆਂ ਨੇ ਹ-ਮ-ਲਾ ਕੀਤਾ ਸੀ।ਉਸ ਹ-ਮ-ਲੇ ਦੇ ਵਿਚ ਪੰਜ ਜਵਾਨ ਸ਼ਹੀਦ ਹੋਏ ਇਨ੍ਹਾਂ ਦੇ ਵਿੱਚੋਂ ਚਾਰ ਫੌਜੀ ਵੀਰ ਪੰਜਾਬ ਦੇ ਰਹਿਣ ਵਾਲੇ ਸੀ।ਇਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਗੱਜਣ ਸਿੰਘ ਸੀ ਜਾਣਕਾਰੀ ਮੁਤਾਬਕ ਸ਼ਹੀਦ ਗੱਜਣ ਸਿੰਘ ਕਿਸਾਨੀ ਅੰਦੋਲਨ ਨੂੰ ਵੀ ਸਪੋਰਟ ਕਰਦਾ ਸੀ ਅਤੇ ਉਹ ਬਹੁਤ ਚੰਗੀ ਸੋਚ ਦਾ ਮਾਲਕ ਸੀ। ਦੱਸਦਈਏ ਕਿ ਸ਼ਹੀਦ ਗੱਜਣ ਸਿੰਘ ਰੂਪਨਗਰ ਦੇ ਪਿੰਡ ਨੂਰਪੁਰ ਬੇਦੀ ਦਾ ਰਹਿਣ ਵਾਲਾ ਸੀ।ਜਾਣਕਾਰੀ ਮੁਤਾਬਕ ਜਦੋਂ ਸ਼ਹੀਦ ਗੱਜਣ ਸਿੰਘ ਦਾ ਵਿਆਹ ਹੋਇਆ ਸੀ ਉਸ ਸਮੇਂ ਉਸ ਨੇ ਹੱਥ ਦੇ ਵਿੱਚ ਕਿਸਾਨੀ ਅੰਦੋਲਨ ਦਾ ਝੰਡਾ ਚੁੱਕਿਆ ਸੀ ਅਤੇ

ਕਿਸਾਨੀ ਅੰਦੋਲਨ ਦੀ ਸਪੋਰਟ ਕੀਤੀ ਸੀ।ਉਸ ਦੁਆਰਾ ਆਪਣੀ ਪਤਨੀ ਨੂੰ ਬਿਠਾ ਕੇ ਲਿਆਂਦਾ ਗਿਆ ਸੀ।ਦੱਸ ਦੇਈਏ ਕਿ ਜਦੋਂ ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਤਾਂ ਉਸ ਸਮੇਂ ਉਨ੍ਹਾਂ ਦੀ ਪਤਨੀ ਕਾਫ਼ੀ ਜ਼ਿਆਦਾ ਦੁੱਖ ਵਿੱਚ ਸੀ ਇਸ ਦੌਰਾਨ ਉਨ੍ਹਾਂ ਨੇ ਉੱਚ ਅਧਿਕਾਰੀਆਂ ਕੋਲੋਂ ਕੁਝ ਸਵਾਲ ਵੀ ਖਡ਼੍ਹੇ ਕੀਤੇ ਅਤੇ ਬਾਹਰੋ ਬਾਹਰ ਇਹੀ ਪੁੱਛ ਰਹੇ ਸੀ ਕਿ ਉਨ੍ਹਾਂ ਦੇ ਪਤੀ ਨੂੰ ਕਿਸ ਤਰੀਕੇ ਨਾਲ ਮਾਰਿਆ ਗਿਆ ਹੈ ਅਤੇ ਕਿਸ ਨੇ ਕੰਮ

ਕੀਤਾ ਹੈ ਨਾਲ ਹੀ ਉਨ੍ਹਾਂ ਨੇ ਇਕ ਇੱਛਾ ਜਤਾਈ ਸੀ ਕਿ ਉਹ ਆਪਣੇ ਪਤੀ ਨਾਲ ਇਕ ਫੋਟੋ ਲਾਉਣਾ ਚਾਹੁੰਦੇ ਹਨ।ਪਰ ਇਸ ਫੋਟੋ ਤੇ ਵਿੱਚ ਸ਼ਹੀਦ ਗੱਜਣ ਸਿੰਘ ਨੂੰ ਸਪੋਰਟ ਦੇ ਕੇ ਖੜ੍ਹਾ ਕੀਤਾ ਜਾਵੇ।ਪਰ ਉੱਚ ਅਧਿਕਾਰੀਆਂ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ।ਇਸ ਤੋਂ ਇਲਾਵਾ ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਦੇਖਣਾ ਚਾਹੁੰਦੇ ਸੀ ਤਾਂ ਜੋ ਉਹ ਦੇਖ ਸਕਣ ਕਿ ਉਨ੍ਹਾਂ ਦੀ ਦੇਹ ਉੱਤੇ ਕਿੰਨੇ ਕੁ ਜ਼ਖ਼ਮ ਹਨ।

Leave a Reply

Your email address will not be published. Required fields are marked *