ਤਾਂਤਰਿਕ ਬਾਬੇ ਨੇ ਕਰ ਦਿੱਤਾ ਇਹ ਵੱਡਾ ਕਾਂਡ ,ਦੇਖੋ ਕਿੰਝ ਕਰੀ ਇਸ ਕੁੜੀ ਦੀ ਜ਼ਿੰਦਗੀ ਖ਼ਰਾਬ

ਪੰਜਾਬ ਦਾ ਮਾਹੌਲ ਖ਼ਰਾਬ ਹੁੰਦਾ ਜਾ ਰਿਹਾ ਹੈ।ਪੰਜਾਬ ਦੇ ਵਿੱਚ ਬਾਬਿਆਂ ਨੇ ਇਸ ਤਰ੍ਹਾਂ ਘਰ ਕਰ ਲਿਆ ਹੈ ਕਿ ਹਰ ਇਕ ਵਿਅਕਤੀ ਇਨ੍ਹਾਂ ਬਾਬਿਆਂ ਦੇ ਚੁੰਗਲ ਵਿੱਚ ਫਸ ਚੁੱਕਿਆ ਹੈ।ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਇਨ੍ਹਾਂ ਬਾਬਿਆਂ ਦੇ ਪਿੱਛੇ ਲੱਗ ਕੇ ਆਪਣੀ ਹੱਸਦੀ ਵੱਸਦੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੇ ਕੋਲ ਪਛਤਾਉਣ ਤੋਂ ਇਲਾਵਾ ਕੋਈ ਵੀ ਹੱਲ ਨਹੀਂ ਰਹਿੰਦਾ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇੱਥੇ ਇਕ ਪਤੀ ਨੇ ਜਿਸਦਾ ਕਿ ਵਿਆਹ ਹੋਏ ਨੂੰ ਪੱਚੀ ਸਾਲ ਹੋ ਚੁੱਕੇ ਸਨ ਪਿਛਲੇ ਇਕ ਸਾਲ ਤੋਂ ਇਕ ਬਾਬੇ ਦੇ ਪਿੱਛੇ ਲੱਗ ਕੇ ਆਪਣੀ

ਪਤਨੀ ਨੂੰ ਘਰ ਵਿਚ ਹੀ ਬੰਦੀ ਬਣਾ ਬੈਠਾ ਸੀ।ਜਦੋਂ ਇਸ ਦੀ ਪਤਨੀ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਚਲਾ ਕੇ ਇਹ ਸਾਰਾ ਮਾਮਲਾ ਆਪਣੇ ਪੇਕੇ ਪਰਿਵਾਰ ਨੂੰ ਦੱਸਿਆ ਤਾਂ ਪੇਕੇ ਪਰਿਵਾਰ ਨੇ ਇਸ ਦੀ ਦਰਖਾਸਤ ਥਾਣੇ ਦੇ ਵਿੱਚ ਦੇ ਦਿੱਤੀ।ਜਿਸ ਤੋਂ ਬਾਅਦ ਪੁਲਸ ਨੇ ਇਸ ਲੜਕੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਲ ਹੀ ਉਸ ਬਾਬੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਿਸ ਦੇ ਕਹਿਣ ਉੱਪਰ ਇੱਕ ਦਾ ਪਤੀ ਇਸ ਲੜਕੀ ਦੇ ਨਾਲ ਇਹ ਬਹੁਤ ਜ਼ਿਆਦਾ ਮਾੜਾ ਵਰਤਾਓ ਕਰ ਰਿਹਾ ਸੀ।ਇਸ ਲੜਕੀ ਦਾ ਕਹਿਣਾ ਹੈ ਕਿ ਇਸ ਨੂੰ ਬੰਦੀ ਬਣਾ ਕੇ ਇਸ ਨਾਲ ਬਹੁਤ ਜ਼ਿਆਦਾ ਮਾੜਾ ਸਲੂਕ ਕੀਤਾ ਜਾਂਦਾ ਸੀ ਅਸੀਂ ਇਸ ਨੂੰ ਰੋਜ਼ ਕੁੱਟਿਆ ਮਾਰਿਆ ਜਾਂਦਾ ਸੀ ਇਸ ਤੋਂ ਇਲਾਵਾ ਇਸ ਨਾਲ ਹੋਰ ਵੀ ਕੁਝ ਘਟੀਆ ਹਰਕਤਾਂ ਕੀਤੀਆਂ ਜਾਂਦੀਆਂ ਸਨ।ਜਿਸ ਨੂੰ ਦੱਸਣ ਲੱਗਿਆਂ ਵੀ ਇਸ ਨੂੰ ਸ਼ਰਮ ਆਉਂਦੀ ਹੈ ਪਰ ਅੱਜਕੱਲ੍ਹ ਸਾਡੇ ਸਮਾਜ ਵਿੱਚ ਇਹ ਪਾਖੰਡੀ ਬਾਬੇ ਇੰਨਾ ਜ਼ਿਆਦਾ ਫੈਲ ਚੁੱਕੇ ਹਨ ਕਿ ਹਰ ਕੋਈ ਵਿਚ ਇਨ੍ਹਾਂ

ਉੱਪਰ ਇੰਨਾ ਜ਼ਿਆਦਾ ਵਿਸ਼ਵਾਸ ਕਰਦਾ ਹੈ ਕਿ ਉਸ ਨੂੰ ਆਪਣੇ ਪਰਿਵਾਰ ਦੇ ਦਰਦ ਦੀ ਵੀ ਕੋਈ ਸੂਝ ਬੂਝ ਨਹੀਂ ਰਹਿੰਦੀ ਅਤੇ ਉਹ ਹਰ ਇੱਕ ਕੰਮ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ ਇਸੇ ਵਿੱਚ ਚਾਹੇ ਉਸ ਦੇ ਕਿਸੇ ਵੀ ਪਰਿਵਾਰ ਦੇ ਵਿਅਕਤੀ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ।ਇਸ ਨੂੰ ਰੋਕਣ ਦੇ ਲਈ ਪੁਲਸ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਬਾਬਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਸਾਡੇ ਸਮਾਜ ਨੂੰ ਕਿਸੇ ਹੱਦ ਤਕ ਸੁਧਾਰਿਆ ਜਾ ਸਕੇ।

Leave a Reply

Your email address will not be published. Required fields are marked *