ਇਕ ਵਾਰ ਫਿਰ ਹੋਈ ਇਨਸਾਨੀਅਤ ਸ਼ਰਮਸਾਰ, ਡਾਕਟਰਾਂ ਨੇ ਕੀਤਾ ਇਹ ਘਟੀਆ ਕੰਮ

Latest Update

ਅਕਸਰ ਹੀ ਇਹ ਗੱਲ ਆਮ ਸੁਣਨ ਵਿਚ ਮਿਲ ਜਾਂਦੀ ਹੈ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ।ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਡਾ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮਰੀਜ਼ ਨੂੰ ਦੂਜਾ ਜਨਮ ਦੇ ਦਿੰਦੀਆਂ ਹਨ।ਪਰ ਇਹ ਕਹਾਵਤ ਕਈ ਵਾਰ ਝੂਠੀ ਜਾਪਦੀ ਹੈ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਵਿਚ ਡਾਕਟਰਾਂ ਵੱਲੋਂ ਗ਼ਰੀਬੀ ਦੇ ਕਾਰਨ ਕਈ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।ਅਜਿਹਾ ਹੀ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਔਰਤ ਜੋ ਕਿ ਆਪਣੇ ਬੱਚੇ ਨੂੰ ਜਨਮ ਦੇਣ ਵਾਲੀ ਸੀ ਜਦੋਂ ਉਸ ਨੂੰ ਖੰਨਾ ਦੇ ਸਰਕਾਰੀ

ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਔਰਤ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ।ਉਸ ਔਰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਨ੍ਹਾਂ ਦੁਆਰਾ ਡਾਕਟਰਾਂ ਦੀਆਂ ਬਹੁਤ ਜ਼ਿਆਦਾ ਮਿੰਨਤਾਂ ਕੀਤੀਆਂ ਕਿ ਉਹ ਇਨ੍ਹਾਂ ਤੇ ਮਰੀਜ਼ ਦਾ ਇਲਾਜ ਕਰ ਦੇਣ ਕਿਉਂਕਿ ਇਸ ਔਰਤ ਦੇ ਬੱਚਾ ਹੋਣ ਵਾਲਾ ਸੀ।ਜਦੋਂ ਡਾਕਟਰਾਂ ਦੁਆਰਾ ਇਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਇਨ੍ਹਾਂ ਨੇ ਇਸ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਵਿਚ ਲਿਆਉਣ ਦੇ ਲਈ ਜਦੋਂ ਬਾਹਰ ਆਏ ਤਾਂ ਸਰਕਾਰੀ ਹਸਪਤਾਲ ਦੇ ਗੇਟ ਉਪਰ ਹੀ ਇਸ ਅੌਰਤ ਨੇ ਇਕ ਬੱਚੇ ਨੂੰ ਜਨਮ ਦੇ ਦਿੱਤਾ।ਇਸ ਪਰਿਵਾਰ ਦਾ ਕਹਿਣਾ ਹੈ ਕਿ ਇਸ ਹਸਪਤਾਲ ਦੇ ਡਾਕਟਰਾਂ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੀ ਗ਼ਰੀਬੀ ਦੇ ਕਾਰਨ ਇਨ੍ਹਾਂ ਡਾਕਟਰਾਂ ਨੇ ਇਨ੍ਹਾਂ ਦੇ ਮਰੀਜ਼ ਦੀ ਕੋਈ ਦੇਖਭਾਲ ਨਹੀਂ ਕੀਤੀ।ਸੂਤਰਾਂ ਦਾ ਕਹਿਣਾ ਹੈ ਕਿ ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਇਨ੍ਹਾਂ ਦੇ ਬੱਚੇ ਅਤੇ ਉਸਦੀ ਮਾਂ ਦੀ ਜ਼ਿੰਦਗੀ ਬਚ ਗਈ।ਪਰ ਇਸ ਘਟਨਾ ਨੇ ਡਾਕਟਰੀ ਪੇਸ਼ੇ ਨੂੰ ਬਿਲਕੁਲ ਸ਼ਰਮਸਾਰ ਕਰ ਦਿੱਤਾ ਹੈ ਕਿਉਂਕਿ ਜਿਸ ਡਾਕਟਰ ਨੂੰ ਲੋਕ ਰੱਬ ਮੰਨਦੇ ਹਨ ਉਨ੍ਹਾਂ ਹੀ ਡਾਕਟਰਾਂ ਨੇ ਇਕ ਗ਼ਰੀਬੀ ਦੇ ਕਾਰਨਾਂ ਕਿਸੇ ਮਾਂ ਨੂੰ ਇਲਾਜ ਤੋਂ ਵਾਂਝੇ ਰੱਖਿਆ।ਇਸ ਘਟਨਾ ਤੋਂ ਬਾਅਦ ਇਸ ਪਰਿਵਾਰ ਵੱਲੋਂ ਮੰਗ

ਕੀਤੀ ਜਾ ਰਹੀ ਹੈ ਕਿ ਸਰਕਾਰੀ ਹਸਪਤਾਲ ਦੇ ਇਨ੍ਹਾਂ ਡਾਕਟਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।ਹੁਣ ਦੇਖਣਾ ਹੋਵੇਗਾ ਕਿ ਇਸ ਪਰਿਵਾਰ ਵੱਲੋਂ ਕੀਤੀ ਗਈ ਮੰਗ ਉੱਪਰ ਪ੍ਰਸ਼ਾਸਨ ਦੁਬਾਰਾ ਕੀ ਐਕਸ਼ਨ ਲਿਆ ਜਾਂਦਾ ਹੈ।ਤਾਂ ਜੋ ਸਰਕਾਰੀ ਹਸਪਤਾਲਾਂ ਦੇ ਵਿਚ ਮੁੱਢਲੀ ਤਨਖਾਹ ਲੈ ਰਹੇ ਡਾਕਟਰਾਂ ਦੁਆਰਾ ਕੀਤੀ ਜਾ ਰਹੀਆਂ ਇਹ ਅਣਗਹਿਲੀਆਂ ਨੂੰ ਰੋਕਿਆ ਜਾ ਸਕੇ।ਇਸ ਘਟਨਾ ਦੀ ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਵੱਲੋਂ ਡਾਕਟਰਾਂ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਕਿਹਾ ਜਾ ਰਿਹਾ ਹੈ।

Leave a Reply

Your email address will not be published. Required fields are marked *