ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ ਅਤੇ ਸਰਕਾਰ ਦੁਬਾਰਾ ਚੋਣਾਂ ਦੇ ਨੇੜੇ ਆ ਕੇ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਵਾਅਦਾ ਸਰਕਾਰ ਦੁਬਾਰਾ ਹਮੇਸ਼ਾ ਹੀ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਵੋਟਾਂ ਦਾ ਰਿਜ਼ਲਟ ਆਉਂਦਿਆਂ ਤੋਂ ਬਾਅਦ ਹੀ ਇਹ ਸਾਰੇ ਵਾਅਦੇ ਲਾਰੇ ਬਣ ਕੇ ਹੀ ਰਹਿ ਜਾਂਦੇ ਹਨ।ਇਸ ਦੇ ਲਈ ਨੌਜਵਾਨਾਂ ਨੂੰ ਮਜਬੂਰਨ ਫੈਕਟਰੀਆਂ ਦੇ ਵਿੱਚ ਕੰਮ ਕਰਨਾ ਪੈਂਦਾ ਹੈ ਜਿਥੇ ਉਨ੍ਹਾਂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਬਣਿਆ ਰਹਿੰਦਾ ਹੈ।ਕਿਉਂਕਿ ਫੈਕਟਰੀਆਂ ਦੇ ਮਾਲਕਾਂ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ ਇੰਨਾ ਧੱਕਾ ਕੀਤਾ ਜਾਂਦਾ
ਹੈ ਕਿ ਇਕ ਵਿਅਕਤੀ ਤੋਂ ਦੋ ਵਿਅਕਤੀਆਂ ਜਿਨ੍ਹਾਂ ਕੰਮ ਲਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਫੈਕਟਰੀ ਮਾਲਕਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਸਭ ਬੇਰੁਜ਼ਗਾਰ ਹਨ ਅਤੇ ਇਹ ਇਸ ਨੌਕਰੀ ਨੂੰ ਨਹੀਂ ਛੱਡ ਸਕਦੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਫੈਕਟਰੀ ਦੇ ਵਿੱਚ ਇੱਕ ਨੌਜਵਾਨ ਦੀ ਬੋਰੀਆਂ ਡਿੱਗਣ ਦੇ ਕਾਰਨ ਮੌਤ ਹੋ ਗਈ।ਉਸ ਦੇ ਪਰਿਵਾਰ ਦੇ ਦੱਸਣ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਫੈਕਟਰੀ ਦੇ ਮਾਲਕਾਂ ਵੱਲੋਂ ਇਨ੍ਹਾਂ ਦੇ ਬੱਚੇ ਦੇ ਨਾਲ ਧੱਕਾ ਕੀਤਾ ਜਾ ਰਿਹਾ ਸੀ ਕਿਉਂਕਿ ਉਸ ਤੋਂ ਦੋ ਵਧਿਆ ਜਿੰਨਾ ਕੰਮ ਕਰਵਾਇਆ ਜਾ ਰਿਹਾ ਸੀ।ਮ੍ਰਿਤਕ ਵਿਅਕਤੀ ਦੀ ਮਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਦੋ ਬੰਦਿਆਂ ਨੇ ਕੰਮ ਕਰਨਾ ਸੀ ਉਥੇ ਇਨ੍ਹਾਂ ਦੇ ਇਕੱਲੇ ਬੱਚੇ ਤੋਂ ਹੀ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਦੇ ਕਾਰਨ ਇਨ੍ਹਾਂ ਦੇ ਬੱਚੇ ਦੇ ਉੱਪਰ ਬੋਰੀਆਂ ਡਿੱਗ ਗਈਆਂ ਜਿਸ ਕਾਰਨ ਬੋਰੀਆਂ ਦੇ ਥੱਲੇ ਆਉਣ ਦੇ ਕਾਰਨ ਇਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਦੋ ਕੁੜੀਆਂ ਹਨ।ਹੁਣ ਇਸ ਵਿਅਕਤੀ ਦੇ ਪਰਿਵਾਰ ਵਲੋਂ ਇਨਸਾਫ
ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਫੈਕਟਰੀ ਦੇ ਮਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਫੈਕਟਰੀ ਦੇ ਮਾਲਕ ਦੁਬਾਰਾ ਮਜ਼ਦੂਰ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ।ਪਰਿਵਾਰ ਦੇ ਬਿਆਨਾਂ ਦੇ ਉੱਪਰ ਪੁਲਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੁਬਾਰਾ ਛਾਣਬੀਣ ਜਾਰੀ ਹੈ ਅਤੇ ਪੂਰੀ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਕਿਸੇ ਫ਼ੈਸਲੇ ਉੱਪਰ ਪਹੁੰਚਣਗੇ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।