ਈਮਾਨਦਾਰੀ ਬਣ ਗਈ ਇਸ ਨੌਜਵਾਨ ਦੀ ਕਾਲ ,ਦੇਖੋ ਕਿਵੇਂ ਹੋਈ ਮੌਤ

Latest Update

ਪਿਛਲੇ ਦਿਨੀਂ ਨਾਭਾ ਦੇ ਇੱਕ ਪਿੰਡ ਦੇ ਇਕ ਨੌਜਵਾਨ ਦਾ ਰਾਤ ਨੂੰ ਫੈਕਟਰੀ ਤੋਂ ਆਉਂਦੇ ਸਮੇਂ ਕਤਲ ਕਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਕਤਲ ਕਿਸੇ ਲੁਟੇਰੇ ਦੇ ਵੱਲੋਂ ਕੀਤਾ ਗਿਆ ਹੈ ਕਿਉਂਕਿ ਕਾਤਲਾਂ ਵੱਲੋਂ ਇਸ ਨੌਜਵਾਨ ਦਾ ਬੁਲਟ ਵੀ ਆਪਣੇ ਨਾਲ ਹੀ ਲਿਆਇਆ ਗਿਆ ਸੀ।ਜਦੋਂ ਇਸ ਗੱਲ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਪਰਿਵਾਰ ਤੇ ਅਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਰ ਅੱਜ ਤਿੰਨ ਦਿਨ ਦੇ ਬਾਅਦ ਇਕ ਹੋਰ ਨਵਾਂ ਮੁੜ ਇਸ ਮਾਮਲੇ ਦੇ ਬਚਾਇਆ ਹੈ ਜਿਸਦੇ ਵਿਚ ਇਸ ਨੌਜਵਾਨ ਦੇ ਪਰਿਵਾਰ ਦਾ

ਕਹਿਣਾ ਹੈ ਕਿ ਇਸ ਨੌਜਵਾਨ ਦੇ ਕਾਤਲ ਇਸ ਨਾਲ ਕੰਮ ਕਰਦੇ ਫੈਕਟਰੀ ਦੇ ਵਿੱਚ ਹੀ ਇਸ ਦੇ ਕੁਝ ਅਫਸਰ ਹਨ।ਕਿਉਂਕਿ ਉਸ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਅਫ਼ਸਰ ਫੈਕਟਰੀ ਦੇ ਵਿੱਚ ਹੀ ਕੋਈ ਗਲਤ ਕੰਮ ਕਰਿਆ ਕਰਦੇ ਸਨ ਜਿਸ ਦੇ ਵਿੱਚ ਉਨ੍ਹਾਂ ਦਾ ਭਾਗੀਦਾਰ ਬਣਨ ਤੋਂ ਇਸ ਨੌਜਵਾਨ ਨੇ ਮਨ੍ਹਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਦੇ ਫੈਕਟਰੀ ਵਾਲੇ ਇਹ ਅਫ਼ਸਰ ਉਸ ਨਾਲ ਰੰਜਿਸ਼ ਰੱਖਦੇ ਸਨ ਜਿਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਨੇ ਇਸ ਨੌਜਵਾਨ ਨਾਲ ਰੰਜਿਸ਼ ਕੱਢਣ ਦੇ ਮਾਰਿਆ ਨੇ ਹੀ ਉਸ ਨੂੰ ਰਾਤ ਨੂੰ ਫੈਕਟਰੀ ਦਾ ਆਉਂਦਿਆਂ ਹੀ ਉਸ ਦਾ ਕਤਲ ਕਰ ਦਿੱਤਾ।ਹੁਣ ਇਸ ਪਰਿਵਾਰ ਦੇ ਮੈਂਬਰਾਂ ਅਤੇ ਮਜ਼ਦੂਰ ਏਕਤਾ ਕਮੇਟੀ ਦੇ ਮੈਂਬਰਾਂ ਵੱਲੋਂ ਇਨ੍ਹਾਂ ਦੀ ਫੈਕਟਰੀ ਦੇ ਅੱਗੇ ਧਰਨਾ ਲਗਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਨੌਜਵਾਨ ਦੀ ਲਾਸ਼ ਵੀ ਇੱਕ ਟਰਾਲੀ ਦੇ ਵਿੱਚ ਪਾ ਕੇ ਇੱਥੇ ਹੀ ਰੱਖੀ ਗਈ ਹੈ ਅਤੇ ਇਨ੍ਹਾਂ ਸਾਰੇ ਹੀ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਫੈਕਟਰੀ ਦੇ ਬਿਹਤਰ ਕੰਮ ਕਰਨ ਵਾਲੇ ਉਨ੍ਹਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ

ਜਾਵੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਵੱਲੋਂ ਇਸ ਮਾਮਲੇ ਦੇ ਬੱਚੇ ਕੀ ਕਾਰਵਾਈ ਕੀਤੀ ਜਾਂਦੀ ਹੈ ਕਿ ਇਸ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ।ਪੁਲੀਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਛਾਣਬੀਣ ਕਰ ਰਹੇ ਹਨ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *