ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਪਹਿਲੀ ਇੰਟਰਵਿਊ ਆਈ ਸਾਹਮਣੇ

ਦਿਲਜੀਤ ਦੋਸਾਂਝ ਸ਼ਹਿਨਾਜ਼ ਕੌਰ ਗਿੱਲ ਅਤੇ ਸੋਨਮ ਬਾਜਵਾ ਨੇ ਇਕੱਠਿਆਂ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਹੌਸਲਾ ਰੱਖ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।ਜਾਣਕਾਰੀ ਮੁਤਾਬਕ ਦੁਸਹਿਰੇ ਵਾਲੀ ਦੇਣਾ ਇਨ੍ਹਾਂ ਦੀ ਇਹ ਫ਼ਿਲਮ ਰਿਲੀਜ਼ ਹੋਵੇਗੀ।ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ।ਇਸ ਦੇ ਵਿੱਚ ਸ਼ਹਿਨਾਜ਼ ਕੌਰ ਗਿੱਲ ਅਤੇ ਦਿਲਜੀਤ ਦੁਸਾਂਝ ਦੀ ਜੋ ਕੈਮਿਸਟਰੀ ਹੈ ਉਸ ਨੂੰ ਦੇਖਣ ਦੇ ਲਈ ਲੋਕ ਕਾਫ਼ੀ ਜ਼ਿਆਦਾ ਉਤਸਕ ਦਿਖਾਈ ਦੇ ਰਹੇ ਹਨ। ਕਿਉਂਕਿ ਸੋਨਮ ਬਾਜਵਾ ਪਹਿਲਾਂ ਵੀ ਦਿਲਜੀਤ ਦੇ ਨਾਲ ਕੰਮ ਕਰ ਚੁੱਕੀ ਹੈ ਪਰ ਸ਼ਹਿਨਾਜ਼ ਕੌਰ ਗਿੱਲ ਦਿਲਜੀਤ ਦੇ

ਨਾਲ ਪਹਿਲੀ ਵਾਰ ਕੰਮ ਕਰ ਰਹੀ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸ਼ਹਿਨਾਜ਼ ਕੌਰ ਗਿੱਲ ਦੇ ਫੈਨਜ਼ ਬਹੁਤ ਜ਼ਿਆਦਾ ਹਨ ਉਸ ਦੇ ਚੁਲਬੁਲੇ ਸੁਭਾਅ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਹੁਣ ਲੋਕ ਇਹ ਦੇਖਣਾ ਪਸੰਦ ਕਰਨਗੇ ਕਿ ਦਲਜੀਤ ਸਿੰਘ ਦੁਸਾਂਝ ਦੇ ਨਾਲ ਸ਼ਹਿਨਾਜ਼ ਕੌਰ ਗਿੱਲ ਨੇ ਕਿਹੋ ਜਿਹਾ ਕੰਮ ਕੀਤਾ ਹੈ।ਵੈਸੇ ਤਾਂ ਲੋਕਾਂ ਨੂੰ ਉਮੀਦ ਹੀ ਹੈ ਕਿ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੋਵੇਗਾ।ਟ੍ਰੇਲਰ ਦੇ ਵਿੱਚ ਵੀ ਇਹ ਦਿਖਾਈ ਦੇ ਰਿਹਾ ਹੈ ਕਿ ਜਿਸ ਤਰੀਕੇ ਨਾਲ ਸ਼ਹਿਨਾਜ਼ ਕੌਰ ਗਿੱਲ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ।ਪਿਛਲੇ ਦਿਨੀਂ ਸ਼ਹਿਨਾਜ਼ ਕੌਰ ਗਿੱਲ ਦਲਜੀਤ ਸਿੰਘ ਦੁਸਾਂਝ ਅਤੇ ਸੋਨਮ ਬਾਜਵਾ

ਦੀ ਇੰਟਰਵਿਊ ਸੀ ਜਿਸ ਦੌਰਾਨ ਇਨ੍ਹਾਂ ਨੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਸ਼ਹਿਨਾਜ਼ ਕੌਰ ਗਿੱਲ ਇਸ ਇੰਟਰਵਿਊ ਦੌਰਾਨ ਥੋੜ੍ਹੀ ਉਦਾਸ ਜ਼ਰੂਰ ਦਿਖਾਈ ਦਿੱਤੀ ਪਰ ਉਸ ਨੇ ਸਵਾਲਾਂ ਦਾ ਜਵਾਬ ਬਾਖੂਬੀ ਦਿੱਤਾ ਅਤੇ ਆਪਣੇ ਚਿਹਰੇ ਉੱਤੇ ਮੁਸਕਾਨ ਰੱਖਣ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਲੋਕ ਸ਼ਹਿਨਾਜ਼ ਕੌਰ ਗਿੱਲ ਨੂੰ ਪੁਰਾਣੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਕਿਉਂਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ ਤੋਂ ਦੂਰ ਹੈ।ਇਸ ਤੋਂ ਇਲਾਵਾ ਇਹ ਸ਼ਹਿਨਾਜ਼ ਕੌਰ ਦੀ ਪਹਿਲੀ ਇੰਟਰਵਿਊ ਹੈ ਜਦੋਂ ਤੋਂ ਸਿਧਾਰਥ ਸ਼ੁਕਲਾ ਦੀ ਮੌਤ ਹੋਈ ਹੈ।ਸੋ ਇਹ ਫ਼ਿਲਮ ਹੁਣ ਦੁਸਹਿਰੇ ਵਾਲੇ ਦਿਨ ਰਿਲੀਜ਼ ਹੋਵੇਗੀ ਦੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਸੁਪਰਹਿੱਟ ਰਹਿੰਦੀ ਹੈ ਜਾਂ ਨਹੀਂ।ਇਨ੍ਹਾਂ ਕਲਾਕਾਰਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਲੋਕ ਉਨ੍ਹਾਂ ਦੀ ਮਿਹਨਤ ਦਾ ਮੁੱਲ ਜ਼ਰੂਰ ਪਾਉਣਗੇ।

Leave a Reply

Your email address will not be published. Required fields are marked *