ਪੰਜਾਬ ਦੇ ਵਿੱਚ ਗਾਇਕੀ ਅੱਜਕੱਲ੍ਹ ਹਰ ਇੱਕ ਨੌਜਵਾਨ ਦਾ ਸ਼ੌਕ ਬਣ ਚੁੱਕੀ ਹੈ ਹਰ ਇੱਕ ਨੌਜਵਾਨ ਗਾਇਕੀ ਦੇ ਵਿਚ ਹੀ ਆਪਣਾ ਭਵਿੱਖ ਦੇਖਦਾ ਹੈ।ਪਰ ਅੱਜਕੱਲ੍ਹ ਪੰਜਾਬ ਦੀ ਕਹਿ ਕੇ ਇਸ ਤਰ੍ਹਾਂ ਨਿੱਘਰਦੀ ਜਾ ਰਹੀ ਹੈ ਕਿ ਹਰ ਇੱਕ ਗਾਇਕ ਅਜਿਹੇ ਗਾਣੇ ਗਾ ਰਿਹਾ ਹੈ ਜਿਸਦੇ ਨਾਲ ਕਿ ਸਾਡਾ ਸੱਭਿਆਚਾਰ ਗਰਕਦਾ ਜਾ ਰਿਹਾ ਹੈ।ਹਰ ਇੱਕ ਗਾਇਕ ਦੀ ਇਹ ਇੱਛਾ ਰਹਿੰਦੀ ਹੈ ਕਿ ਉਹ ਅਜਿਹੀ ਚੀਜ਼ ਗਾਵੇ ਜੋ ਕਿ ਨੌਜਵਾਨ ਪੀੜ੍ਹੀ ਨੂੰ ਪਸੰਦ ਆਵੇ ਉਸ ਦੇ ਨਾਲ ਸੱਭਿਆਚਾਰ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ।ਪਰ ਉੱਥੇ ਹੀ ਪੰਜਾਬ ਦੇ ਕੁਝ ਅਜਿਹੇ ਗੀਤਕਾਰ ਅਤੇ ਗਾਇਕ ਵੀ ਹਨ ਜੋ ਹਮੇਸ਼ਾਂ ਹੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਗੀਤ ਗਾਉਂਦੇ
ਹਨ ਅਤੇ ਆਪਣੇ ਆਪ ਨੂੰ ਵੀ ਸੱਭਿਆਚਾਰ ਦੇ ਦਾਇਰੇ ਵਿਚ ਹੀ ਰੱਖਦੇ ਹਨ ਅਜਿਹਾ ਗੀਤਕਾਰਾਂ ਤੇ ਗਾਇਕਾਂ ਵਿੱਚੋਂ ਹੀ ਗੁਰਵਿੰਦਰ ਸਿੰਘ ਸਿੱਧੂ ਇਕ ਅਜਿਹੇ ਗੀਤਕਾਰ ਹੋਏ ਹਨ ਜਿਨ੍ਹਾਂ ਨੇ ਹਮੇਸ਼ਾਂ ਹੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੀ ਗੀਤ ਲਿਖੇ ਹਨ ਅਤੇ ਗਾਏ ਹਨ ਜਿਨ੍ਹਾਂ ਦਾ ਇੱਕ ਗੀਤ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਬਹੁਤ ਹੀ ਮਕਬੂਲ ਹੋਇਆ ਹੈ ਜੋ ਕਿ ਤੁਸੀਂ ਕਿਸੇ ਵੀ ਟਰੈਕਟਰ ਟਰਾਲੀ ਅਤੇ ਬੱਸਾਂ ਦੇ ਉੱਪਰ ਵੀ ਆਮ ਲਿਖਿਆ ਵੇਖਿਆ ਹੋਵੇਗਾ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਅਜਿਹੇ ਗੀਤ ਲਿਖੇ ਹਨ ਜੋ ਕਿ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੀ ਲਿਖੇ ਗਏ ਹਨ ਪਰ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਅਜਿਹੇ ਗੀਤ ਸੁਣਨ ਨੂੰ ਪਸੰਦ ਨਹੀਂ ਕਰਦੀ ਅਤੇ ਅਜਿਹੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਜਿਨ੍ਹਾਂ ਦੇ ਵਿੱਚ ਲੱਚਰਤਾ ਵਿਖਾਈ ਗਈ ਹੋਵੇ ।ਇਸ ਦੇ ਚੱਲਦਿਆਂ ਹੀ ਗੁਰਵਿੰਦਰ ਸਿੰਘ ਸਿੱਧੂ ਨੇ ਇਕ ਬੇਆਬਾਦ ਵੀ ਚੱਲਿਆ ਸੀ ਜਿਸ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਏ ਸਨ ਕਿ ਕੰਵਰ ਗਰੇਵਾਲ ਨੇ ਉਨ੍ਹਾਂ ਦਾ ਗੀਤ ਚੋਰੀ ਕੀਤਾ ਹੈ ਪਰ ਹੌਲੀ ਹੌਲੀ ਇਨ੍ਹਾਂ ਦੋਵਾਂ ਦੀ ਇੱਕ ਦੂਜੇ ਨਾਲ ਗੱਲਬਾਤ ਹੋ ਗਈ ਅਤੇ ਗੁਰਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ
ਕਿ ਉਹ ਬਹੁਤ ਖੁਸ਼ਨਸੀਬ ਹਨ ਕਿ ਕੰਵਰ ਗਰੇਵਾਲ ਨੇ ਉਨ੍ਹਾਂ ਦਾ ਇਹ ਗੀਤ ਗਾਇਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਵੀ ਅੱਜਕੱਲ੍ਹ ਦੇ ਜ਼ਮਾਨੇ ਦੇ ਹਿਸਾਬ ਨਾਲ ਗੀਤ ਲਿਖ ਰਹੇ ਹਨ ਅਤੇ ਉਨ੍ਹਾਂ ਨੇ ਵੀ ਆਪਣੇ ਬੱਚੇ ਪਾਲਣੇ ਹਨ ਇਸ ਲਈ ਉਹ ਸੱਭਿਆਚਾਰ ਦੇ ਦਾਇਰੇ ਤੋਂ ਬਾਹਰ ਹੋ ਕੇ ਗੀਤ ਲਿਖ ਰਹੇ ਹਨ ਜਿਸ ਨਾਲ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ ਕਿਉਂਕਿ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਗੀਤ ਲਿਖਣ ਵਾਲੇ ਲੋਕਾਂ ਦਾ ਅੱਜਕੱਲ੍ਹ ਪੰਜਾਬ ਦੇ ਵਿੱਚ ਕੋਈ ਭਵਿੱਖ ਨਹੀਂ ਹੈ।