ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡਿਓਜ਼ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ ਅਤੇ ਆਪਣਾ ਮਨੋਰੰਜਨ ਵੀ ਕਰਦੇ ਹਨ।ਇਸ ਤੋਂ ਇਲਾਵਾ ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ ਜੋ ਸਾਰਿਆਂ ਦਾ ਦਿਲ ਜਿੱਤ ਲੈਂਦੀਆਂ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਸੜਕ ਉੱਤੇ ਬਹੁਤ ਸਾਰਾ ਪਾਣੀ ਖੜ੍ਹਾ ਹੈ।ਇਸ ਦੌਰਾਨ ਭੈਣ ਭਰਾ ਇਸ ਪਾਣੀ ਦੇ ਵਿੱਚੋਂ ਲੰਘ ਰਹੇ ਹਨ ਭਰਾ ਨੇ ਇੱਕ ਸਾਈਕਲ ਫੜ ਰੱਖਿਆ ਹੈ।ਇਸ
ਸਾਈਕਲ ਦੇ ਉੱਤੇ ਉਸ ਦੇ ਬਸਤੇ ਵੀ ਟੰਗੇ ਹੋਏ ਹਨ।ਇਸ ਤੋਂ ਇਲਾਵਾ ਉਸ ਦੀ ਭੈਣ ਇਸ ਸਾੲੀਕਲ ਦੇ ਉਤੇ ਬੈਠੀ ਹੋਈ ਹੈ। ਬੜੀ ਮੁਸ਼ਕਿਲ ਦੇ ਨਾਲ ਇਹ ਭਰਾ ਸਾਈਕਲ ਨੂੰ ਅੱਗੇ ਕਰ ਰਿਹਾ ਹੈ।ਕਿਸੇ ਦੁਆਰਾ ਇਸ ਵੀਡੀਓ ਨੂੰ ਸ਼ੂਟ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇਨ੍ਹਾਂ ਬੱਚਿਆਂ ਦੀ ਸਰਾਹਣਾ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਭਰਾ ਵੱਲੋਂ ਆਪਣੀ ਭੈਣ ਦਾ ਖਿਆਲ ਰੱਖਿਆ ਜਾ ਰਿਹਾ ਹੈ।ਉਸ
ਨੂੰ ਸਰਾਹਿਆ ਜਾ ਰਿਹਾ ਹੈ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਭੈਣ ਭਰਾਵਾਂ ਦੇ ਕਿੱਸੇ ਵੀ ਸਾਂਝੇ ਕੀਤੇ ਜਾ ਰਹੇ ਹਨ।ਦੇਖਿਆ ਜਾਵੇ ਤਾਂ ਕੁਝ ਮਾਮਲਿਆਂ ਦੇ ਵਿੱਚ ਭੈਣ ਭਰਾਵਾਂ ਦੇ ਵਿਚ ਝਗੜਾ ਵੀ ਬਹੁਤ ਜ਼ਿਆਦਾ ਹੁੰਦਾ ਹੈ।ਪਰ ਇਹ ਪਿਆਰ ਮੁਹਬੱਤ ਵਾਲੀ ਲੜਾਈ ਹੁੰਦੀ ਹੈ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।