ਪਿਛਲੇ ਦਿਨੀਂ ਯੂ ਪੀ ਦੇ ਲਖੀਮਪੁਰ ਵਿੱਚ ਹੋਈ ਇਸ ਦਰਦਨਾਕ ਘਟਨਾ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਰਾਜਨੀਤਿਕ ਪਾਰਟੀਆਂ ਨੇ ਵੀ ਇਸ ਘਟਨਾ ਦੇ ਉੱਪਰ ਆਪਣੀਆਂ ਰਾਜਨੀਤਕ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ ਹਰ ਇੱਕ ਪਾਰਟੀ ਦਾ ਨੁਮਾਇੰਦਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਰਿਹਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਦਾ ਦਰਦੀ ਦੱਸਣ ਵਿੱਚ ਕੋਈ ਵੀ ਗੁਰੇਜ਼ ਨਹੀਂ ਕਰ ਰਿਹਾ ਹੈ।ਹਰ ਇਕ ਵਿਅਕਤੀ ਜੋ ਕਿ ਆਉਣ ਵਾਲੀਆਂ ਚੋਣਾਂ ਦੇ ਲਈ ਆਪਣੇ ਆਪ ਨੂੰ ਕਿਸੇ ਨਾ ਕਿਸੇ ਅਹੁਦੇ ਉੱਪਰ ਬਿਰਾਜਮਾਨ ਕਰਨਾ ਚਾਹੁੰਦਾ ਹੈ ਉਹ ਵਿਅਕਤੀ ਆਪਣੇ ਵੱਲੋਂ ਸ਼ਹੀਦਾਂ ਦੇ
ਪਰਿਵਾਰ ਤੱਕ ਪਹੁੰਚਣ ਲਈ ਪੁਰਜ਼ੋਰ ਦੂਰ ਲਗਾ ਰਿਹਾ ਹੈ ਅਜਿਹੇ ਵਿੱਚ ਹੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਵੀ ਅੱਜ ਯੂ ਪੀ ਦੇ ਵਿਚ ਸ਼ਹੀਦ ਹੋਏ ਕਿਸਾਨ ਦੇ ਘਰ ਪਹੁੰਚੇ ਜਿਸ ਨੇ ਕਿ ਉੱਥੇ ਪਹੁੰਚ ਕੇ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ।ਸਰਕਾਰ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਿਲ ਦੇ ਕੇ ਬਹੁਤ ਦੁਖ ਹੋਇਆ ਕਿ ਇਸ ਵਿਹੜੇ ਦੇ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਲੋਕਾਂ ਨੇ ਜਾਣ ਬੁੱਝ ਕੇ ਕਿਸਾਨਾਂ ਦੇ ਉਪਰ ਗੱਡੀ ਚਾੜ੍ਹੀ ਹੈ ਤਾਂ ਵੀ ਉਨ੍ਹਾਂ ਦਾ ਪੂਰਾ ਮਨ ਬਣਾ ਕੇ ਹੀ ਕਿਸਾਨਾਂ ਵੱਲ ਆਏ ਸਨ ਤਾਂ ਕਿ ਇੰਨੀ ਤੇਜ਼ ਗੱਡੀ ਲਿਆ ਅਤੇ ਕਿਸਾਨਾਂ ਉੱਪਰ ਤਾੜਨਾ ਕਿਸੇ ਸਾਜ਼ਿਸ਼ ਦਾ ਹੀ ਮਕਸਦ ਸੀ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਹੈਰਾਨੀ ਹੋ ਰਹੀ ਹੈ ਕਿ ਏਡੀ ਵੱਡੀ ਵਾਰਦਾਤ ਹੋਣ ਤੋਂ ਬਾਅਦ ਵੀ ਕਿਤੇ ਸਰਕਾਰੀ ਮੁਲਾਜ਼ਮ ਜਾਂ ਪੁਲੀਸ ਵਾਲੇ ਨੇ ਇਨ੍ਹਾਂ ਪਰਿਵਾਰਾਂ ਤੱਕ ਮੌਤ ਨਹੀਂ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਇਨ੍ਹਾਂ ਪ੍ਰਵਾਨਾ ਦੇ ਨਾਲ ਹਨ ਅਤੇ ਜਦੋਂ ਤੱਕ ਇਨ੍ਹਾਂ ਪਰਿਵਾਰਾਂ ਨੂੰ
ਇਨਸਾਫ ਨਹੀਂ ਮਿਲਦਾ।ਉਹ ਇਨ੍ਹਾਂ ਪਰਿਵਾਰਾਂ ਦਾ ਸਾਥ ਨਹੀਂ ਛੱਡਣਗੇ।ਹੁਣ ਦੇਖਣਾ ਹੈ ਇਥੋਂ ਤਕ ਇਹ ਰਾਜਨੀਤਿਕ ਪਾਰਟੀਆਂ ਦੇ ਬੁਲਾਰੇ ਸੱਚ ਬੋਲ ਰਹੇ ਹਨ ਕਿਉਂਕਿ ਇਨ੍ਹਾਂ ਪਾਰਟੀਆਂ ਦਾ ਮਕਸਦ ਸਿਰਫ਼ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਆਉਂਦਾ ਹੈ ਇਨ੍ਹਾਂ ਨੂੰ ਕਿਸੇ ਦੇ ਦੁੱਖ ਨਾਲ ਕੋਈ ਮਤਲਬ ਨਹੀਂ ਹੁੰਦਾ।ਦੇਖਣਾ ਇਹ ਹੋਵੇਗਾ ਕਿ ਕਦੋਂ ਤਕ ਇਹ ਰਾਜਨੀਤਕ ਪਾਰਟੀਆਂ ਇਨ੍ਹਾਂ ਪਰਿਵਾਰਾਂ ਦੇ ਨਾਲ ਮੋਢਾ ਲਾ ਕੇ ਖੜ੍ਹਦੀਆਂ ਹਨ ਜਾਂ ਫਿਰ ਵੋਟਾਂ ਪੈਣ ਤੋਂ ਬਾਅਦ ਇਹ ਪਾਰਟੀਆਂ ਆਪੋ ਆਪਣੇ ਘਰਾਂ ਵਿਚ ਜਾ ਵੜਦੀਆਂ ਹਨ।