ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿਚ ਜੋ ਘਟਨਾ ਵਾਪਰੀ ਹੈ ਉਸ ਨੇ ਸਾਰਿਆਂ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੂੰ ਵੇਖਣ ਤੋਂ ਬਾਅਦ ਕਿਸੇ ਦੀਆਂ ਵੀ ਅੱਖਾਂ ਨਮ ਹੋ ਜਾਣਗੀਆਂ।ਇਨ੍ਹਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਭਾਜਪਾ ਨੇਤਾਵਾਂ ਵੱਲੋਂ ਕਿਸ ਪ੍ਰਕਾਰ ਦੀ ਦਰਿੰਦਗੀ ਦਿਖਾਈ ਜਾ ਰਹੀ ਹੈ ਉਹ ਬਿਲਕੁਲ ਨਿਰਦਈ ਹੋ ਚੁੱਕੇ ਹਨ ਅਤੇ ਤਾਨਾਸ਼ਾਹੀ ਸਰਕਾਰ ਚਲਾ ਰਹੇ ਹਨ।ਯੂ ਪੀ ਦੇ ਵਿੱਚ ਸ਼ਰ੍ਹੇਆਮ ਗੁੰ-ਡਾ-ਗ-ਰ-ਦੀ ਹੋ ਰਹੀ ਹੈ ਪਰ ਯੂਪੀ ਸਰਕਾਰ ਵੱਲੋਂ ਇਸ ਨੂੰ ਰੋਕਣ ਦੇ ਲਈ ਕੋਈ ਕਦਮ
ਨਹੀਂ ਚੁੱਕਿਆ ਜਾ ਰਿਹਾ ਬਲਕਿ ਇਸ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।ਕਿਉਂਕਿ ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਦੂਸਰੀਆਂ ਪਾਰਟੀਆਂ ਵੱਲੋਂ ਵੀ ਰਾਜਨੀਤੀ ਖੇਡੀ ਜਾ ਰਹੀ ਹੈ। ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਵੀ ਕੁਝ ਅਜਿਹੇ ਫੈਸਲੇ ਲਏ ਜਾ ਰਹੇ ਹਨ।ਜਿਸ ਕਾਰਨ ਲੋਕਾਂ ਦੇ ਦਿਲਾਂ ਨੂੰ ਠੇਸ ਵੀ ਪਹੁੰਚ ਰਹੀ ਹੈ ਅਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਲੋਕਾਂ ਦਾ ਦੁੱਖ ਦਰਦ ਨਹੀਂ ਦਿਖਾਈ ਦੇ ਰਿਹਾ।ਪਰ ਇਹ ਆਪਣੀਆਂ ਕੁਰਸੀਆਂ ਦੇ ਪਿੱਛੇ ਇੱਧਰ ਉੱਧਰ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਛੋਟੇ ਮੋਟੇ ਫੈਸਲੇ ਲੈ ਕੇ ਇਨ੍ਹਾਂ ਨੂੰ ਲੱਗਦਾ ਹੈ ਕਿ ਇਹ ਲੋਕਾਂ ਦਾ ਦਿਲ ਜਿੱਤ ਲੈਣਗੇ।ਕਿਉਂਕਿ ਜੇਕਰ ਕਾਂਗਰਸ ਚਾਹੇ ਤਾਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਸਕਦੀ ਹੈ ਪਰ ਉਨ੍ਹਾਂ ਵੱਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਕਿਸਾਨਾਂ ਨੂੰ ਮਰਨ ਦਿੱਤਾ ਜਾ ਰਿਹਾ ਹੈ ਦੱਸ
ਦੇਈਏ ਕਿ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਅੱਜ ਲਖੀਮਪੁਰ ਖੀਰੀ ਪਹੁੰਚੇ ਹਨ।ਇੱਥੇ ਉਨ੍ਹਾਂ ਨੇ ਪੀਡ਼ਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਯੂਪੀ ਸਰਕਾਰ ਉਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਕ ਵੱਡਾ ਫੈਸਲਾ ਲਿਆ ਹੈ।ਦਸ ਦਈਏ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ ਉਸ ਸਮੇਂ ਤਕ ਇਹ ਭੁੱਖ ਹੜਤਾਲ ਤੇ ਰਹਿਣਗੇ ਅਤੇ ਮੌਨ ਵਰਤ ਰੱਖਣਗੇ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਮੰਜੇ ਤੇ ਪਏ ਹਨ ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਅਤੇ ਮੂੰਹ ਬੰਦ ਕਰ ਰੱਖਿਆ ਹੈ।