ਅੱਜਕੱਲ੍ਹ ਸੜਕ ਹਾਦਸਿਆਂ ਦੌਰਾਨ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ।ਕਈ ਮਾਮਲਿਆਂ ਦੇ ਵਿੱਚ ਲੋਕ ਖੁਦ ਹੀ ਗੁਨਾਹਗਾਰ ਹੁੰਦੇ ਹਨ ਕਿਉਂਕਿ ਲੋਕਾਂ ਵੱਲੋਂ ਕੁਝ ਲਾਪ੍ਰਵਾਹੀਆਂ ਵਰਤੀਆਂ ਜਾਂਦੀਆਂ ਹਨ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਅੱਜਕੱਲ੍ਹ ਦੇ ਸਮੇਂ ਵਿੱਚ ਮਸ਼ੀਨਰੀ ਬਹੁਤ ਵੱਧਦੀ ਜਾ ਰਹੀ ਹੈ।ਇਸ ਤੋਂ ਇਲਾਵਾ ਛੋਟੀ ਉਮਰ ਦੇ ਬੱਚੇ ਵੀ ਮੋਟਰਸਾਈਕਲ ਚਲਾਉਂਦੇ ਹੋਏ ਦਿਖਾਈ ਦਿੰਦੇ ਹਨ।ਉਨ੍ਹਾਂ ਨੂੰ ਮਸ਼ੀਨਰੀ ਦੀ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਜਾਂ ਫਿਰ ਉਨ੍ਹਾਂ ਨੂੰ ਸੜਕ ਨਿਯਮਾਂ ਦਾ ਨਹੀਂ ਪਤਾ ਹੁੰਦਾ।ਜਿਸ ਕਾਰਨ ਗ਼ਲਤੀ ਕਰ ਬੈਠਦੇ ਹਨ ਅਤੇ
ਘਬਰਾ ਜਾਂਦੇ ਹਨ।ਇਸ ਦੌਰਾਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪੰਦਰਾਂ ਸਾਲਾਂ ਦੀ ਅਰਪਨ ਨਾਮ ਦੀ ਲੜਕੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਲੜਕੀ ਆਪਣੇ ਘਰ ਤੋਂ ਟਿਊਸ਼ਨ ਗਈ ਸੀ ਅਤੇ ਟਿਊਸ਼ਨ ਤੋਂ ਬਾਅਦ ਇਸ ਨੇ ਸਕੂਲ ਜਾਣਾ ਸੀ।ਪਰ ਜਦੋਂ ਇਹ ਟਿਊਸ਼ਨ ਤੋਂ ਸਕੂਲ ਜਾ ਰਹੀ ਸੀ ਤਾਂ ਉਸੇ ਸਮੇਂ ਰਸਤੇ ਦੇ ਵਿਚ ਇਸ ਦਾ ਬੈਲੰਸ ਵਿਗੜ ਗਿਆ ਅਤੇ ਐਕਟਿਵਾ ਸਮੇਤ ਇਹ ਸੜਕ ਤੇ ਜਾ ਡਿੱਗੀ।ਇਸ ਦਾ ਸਿਰ ਸੜਕ ਉੱਤੇ ਬਹੁਤ ਜ਼ੋਰ ਨਾਲ ਲੱਗਿਆ ਜਿਸ ਕਾਰਨ ਇਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ।ਉਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਇਸ ਨੂੰ ਹਸਪਤਾਲ ਵਿਚ ਪਹੁੰਚਾਇਆ ਜਿਥੇ ਇਸ ਨੇ ਦਮ ਤੋੜ ਦਿੱਤਾ ਹੈ।ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿਚ ਸੋਗ ਦੀ ਲਹਿਰ
ਹੈ।ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੀ ਅਸਲ ਵਜ੍ਹਾ ਦਾ ਪਤਾ ਲਗਾਇਆ ਜਾ ਸਕੇ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਇਸ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾ ਰਹੀ ਹੈ।ਛਾਣਬੀਣ ਦੌਰਾਨ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।