ਸੋਸ਼ਲ ਮੀਡੀਆ ਉੱਤੇ ਅਕਸਰ ਬਹੁਤ ਸਾਰੀਆਂ ਅਜਿਹੀਆਂ ਵੀਡਿਓਜ਼ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮਸ਼ਹੂਰ ਹੋਣ ਦੇ ਚੱਕਰ ਵਿਚ ਕੁਝ ਪੁੱਠੇ ਸਿੱਧੇ ਕੰਮ ਕਰਦੇ ਰਹਿੰਦੇ ਹਨ ਅਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹਨ।ਦੇਖਿਆ ਜਾਵੇ ਤਾਂ ਸੜਕਾਂ ਉੱਤੇ ਬਹੁਤ ਸਾਰੇ ਸੜਕ ਹਾਦਸੇ ਇਸੇ ਕਾਰਨ ਹੁੰਦੇ ਹਨ।ਜਦੋਂ ਲੋਕ ਸੜਕਾਂ ਉੱਤੇ ਸਟੰਟਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਆਪਣਾ ਇਕ ਪੈਰ
ਮੋਟਰਸਾਈਕਲ ਤੇ ਰੱਖ ਰੱਖਿਆ ਹੈ ਅਤੇ ਦੂਸਰਾ ਪੈਰ ਆਪਣੇ ਨਾਲ ਜਾ ਰਹੀ ਇੱਕ ਕਾਰ ਤੇ ਟਿਕਾ ਰੱਖਿਆ ਹੈ। ਕੁਝ ਸਮੇਂ ਤਕ ਇਹ ਬੈਲੈਂਸ ਬਣਾ ਕੇ ਰੱਖਦਾ ਹੈ ਜਿਸ ਕਾਰਨ ਇਸ ਨੂੰ ਕੁਝ ਵੀ ਨਹੀਂ ਹੁੰਦਾ।ਪਰ ਅੱਗੇ ਜਾ ਕੇ ਇਸ ਦਾ ਪੈਰ ਮੋਟਰਸਾਈਕਲ ਤੋਂ ਫਿਸਲ ਜਾਂਦਾ ਹੈ ਅਤੇ ਇਹ ਹੇਠਾਂ ਡਿੱਗ ਜਾਂਦਾ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ ਅਤੇ ਅਜਿਹੇ ਲੋਕ ਕਦੇ ਵੀ ਤਰਸ ਦੇ ਪਾਤਰ ਨਹੀਂ ਹੁੰਦੇ ਜੋ ਜਾਣ ਬੁੱਝ ਕੇ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ।ਦੇਖਿਆ ਜਾਵੇ ਤਾਂ ਅਜਿਹੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਨਹੀਂ ਸੋਚਦੀ ਕਿਉਂਕਿ ਜੇਕਰ ਇਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਤਾਂ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਵਾਰ ਅਜਿਹੇ ਲੋਕ ਉਮਰ ਭਰ ਲਈ ਅਪਾਹਿਜ ਹੋ ਜਾਂਦੇ ਹਨ,ਜਿਸ ਕਾਰਨ ਇਹ ਆਪਣੇ
ਪਰਿਵਾਰਕ ਮੈਂਬਰਾਂ ਉੱਤੇ ਬੋਝ ਬਣ ਜਾਂਦੇ ਹਨ ਕਈ ਵਾਰ ਇਹ ਆਪਣੀ ਜਾਨ ਵੀ ਗੁਆ ਬੈਠਦੇ ਹਨ।ਇਸ ਨਾਲ ਵੀ ਪਰਿਵਾਰਕ ਮੈਂਬਰਾਂ ਨੂੰ ਇੱਕ ਵੱਡਾ ਘਾਟਾ ਪੈਂਦਾ ਹੈ।ਸੋ ਇੱਥੇ ਇਕ ਵਿਅਕਤੀ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਦੋ ਗੱਡੀਆਂ ਉੱਤੇ ਪੈਰ ਰੱਖ ਕੇ ਨਹੀਂ ਚੱਲਿਆ ਜਾ ਸਕਦਾ।ਜੇਕਰ ਉਹ ਆਪਣੀ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਗੱਡੀ ਉੱਤੇ ਹੀ ਚੱਲਣਾ ਹੋਵੇਗਾ।ਇਸ ਮਾਮਲੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।