ਉੱਨੀ ਸੌ ਸੰਤਾਲੀ ਦੀ ਵੰਡ ਨੇ ਲੋਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਇਸ ਦਾ ਦੁੱਖ ਉਹੀ ਲੋਕ ਜਾਣਦੇ ਹਨ।ਜਿਨ੍ਹਾਂ ਨੇ ਇਸ ਸਮੇਂ ਨੂੰ ਹੰਢਾਇਆ ਹੈ ਦੇਖਿਆ ਜਾਵੇ ਤਾਂ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਦੇ ਦਿਲ ਇਕੋ ਹਨ ਭਾਵ ਇੱਕ ਦੂਸਰੇ ਦੀ ਸਲਾਮਤੀ ਵਾਸਤੇ ਦੁਆ ਕਰਦੇ ਹਨ।ਪਰ ਸਰਕਾਰਾਂ ਵੱਲੋਂ ਅਜਿਹੀਆਂ ਨੀਤੀਆਂ ਬਣਾਈਆਂ ਜਾਂਦੀਆਂ ਹਨ ਜਿਸ ਕਾਰਨ ਲੋਕਾਂ ਦੇ ਵਿਚ ਖਾਰ ਪੈਦਾ ਕੀਤੀ ਜਾਂਦੀ ਹੈ ਤਾਂ ਜੋ ਲੋਕ ਇਕਜੁੱਟ ਹੋ ਕੇ ਉਨ੍ਹਾਂ ਦੇ ਖ਼ਿਲਾਫ਼ ਕੋਈ ਕਦਮ ਨਾ ਉਠਾ ਬੈਠਣ।ਭਾਰਤ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਦੋਨਾਂ ਦੇਸ਼ਾਂ ਨੂੰ ਬਹੁਤ ਹੀ ਜ਼ਿਆਦਾ ਨਫ਼ਰਤ ਭਰੇ ਦਿਖਾਇਆ ਜਾਂਦਾ ਹੈ। ਪਰ ਜਦੋਂ ਇਨ੍ਹਾਂ
ਵਿੱਚ ਵਸਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਇਹ ਇੱਕ ਦੂਸਰੇ ਦੀ ਸਲਾਮਤੀ ਮੰਗਦੇ ਹੋਏ ਦਿਖਾਈ ਦਿੰਦੇ ਹਨ।ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਪਾਕਿਸਤਾਨ ਦੇ ਵਿਚ ਰਿਸ਼ਤਾ ਜੋੜਦੇ ਹਨ।ਖਾਸਕਰ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਰਿਸ਼ਤਾ ਰੱਖਦੇ ਹਨ ਜੋ ਪਾਕਿਸਤਾਨ ਦੇ ਵਿੱਚ ਵਸਦੇ ਹਨ।ਕਈ ਵਾਰ ਇਨ੍ਹਾਂ ਵੱਲੋਂ ਵਿਆਹ ਸ਼ਾਦੀਆਂ ਵੀ ਕਰ ਦਿੱਤੀਆਂ ਜਾਂਦੀਆਂ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਮਲੇਰਕੋਟਲਾ ਵਿੱਚ ਰਹਿ ਰਹੇ ਇਕ ਮੁਸਲਿਮ ਪਰਿਵਾਰ ਨੇ ਆਪਣੀਆਂ ਦੋ ਧੀਆਂ ਦਾ ਰਿਸ਼ਤਾ ਪਾਕਿਸਤਾਨ ਵਿਚ ਵਸਦੇ ਲੜਕਿਆਂ ਦੇ ਨਾਲ ਕੀਤਾ ਸੀ।ਪਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਸਰਹੱਦਾਂ ਹਨ ਉਹ ਇਨ੍ਹਾਂ ਦੇ ਰਸਤੇ ਦਾ ਰੋੜਾ ਬਣ ਰਹੀਆਂ ਹਨ।ਜਾਣਕਾਰੀ ਮੁਤਾਬਕ ਵੱਡੀ ਧੀ ਦਾ ਨਿਕਾਹ ਪੜ੍ਹਵਾ ਦਿੱਤਾ ਗਿਆ ਹੈ।ਪਰ ਛੋਟੀ ਧੀ ਦੀ ਅਜੇ ਮੰਗਣੀ ਹੋਈ ਹੈ ਪਿਛਲੇ ਪੰਜ ਸਾਲਾਂ ਤੋਂ ਇਨ੍ਹਾਂ ਦੇ ਨਾਲ ਇਹੋ ਕੁਝ ਹੋ ਰਿਹਾ ਹੈ ਕਿ ਇਨ੍ਹਾਂ ਦੇ ਵੀਜ਼ੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਟਾਲ ਦਿੱਤਾ ਜਾਂਦਾ ਹੈ।ਜਿਸ ਕਾਰਨ ਇਹ ਪਰਿਵਾਰਕ ਮੈਂਬਰ ਬਹੁਤ
ਜ਼ਿਆਦਾ ਪ੍ਰੇਸ਼ਾਨ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਵੀਜ਼ਾ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਦੀਆਂ ਧੀਆਂ ਪਾਕਿਸਤਾਨ ਦੇ ਵਿੱਚ ਆਪਣਾ ਘਰ ਵਸਾ ਸਕਣ।ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਤੇ ਪਾਕਿਸਤਾਨ ਦੀ ਵੀਜ਼ਾ ਪ੍ਰਣਾਲੀ ਨੂੰ ਰੱਦ ਕੀਤਾ ਗਿਆ ਸੀ।ਭਾਵੇਂ ਕਿ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਅਜਿਹਾ ਹੋਇਆ ਸੀ।ਪਰ ਹੁਣ ਘੱਟ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਭ ਕੁਝ ਠੀਕ ਹੋ ਰਿਹਾ ਹੈ ਪਰ ਭਾਰਤ ਪਾਕਿਸਤਾਨ ਦੇ ਹਾਲਾਤ ਨਹੀਂ ਸੁਧਰੇ।