ਪੰਦਰਾਂ ਸਾਲਾਂ ਤੋਂ ਵਿਦੇਸ਼ਾਂ ਵਿਚ ਰਹਿ ਰਿਹਾ ਹੈ ਇਹ ਵਿਅਕਤੀ ,ਹੁਣ ਪਰਿਵਾਰ ਕਹਿੰਦਾ ਤੂੰ ਸਾਡਾ ਕੁਝ ਨਹੀਂ ਲੱਗਦਾ

Latest Update

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਤਾਂ ਜੋ ਉਹ ਆਪਣਾ ਭਵਿੱਖ ਚੰਗਾ ਬਣਾ ਸਕਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਹਾਲਾਤ ਸੁਧਾਰ ਸਕਣ। ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਜਾਣਾ ਕੋਈ ਸੌਖਾ ਕੰਮ ਨਹੀਂ ਹੈ। ਆਪਣਿਆਂ ਤੋਂ ਦੂਰ ਅਣਜਾਣ ਧਰਤੀ ਉੱਤੇ ਅਣਜਾਣ ਲੋਕਾਂ ਦੇ ਨਾਲ ਰਹਿਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।ਪਰ ਲੋਕਾਂ ਦੀ ਮਜਬੂਰੀ ਅਜਿਹੀ ਹੁੰਦੀ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨਾ ਪੈਂਦਾ ਹੈ।ਦੇਖਿਆ ਜਾਵੇ ਤਾਂ

ਵਿਦੇਸ਼ਾਂ ਵਿੱਚ ਜਾ ਕੇ ਲੋਕ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਉਨ੍ਹਾਂ ਵੱਲੋਂ ਲਗਾਤਾਰ ਕਈ ਘੰਟੇ ਕੰਮ ਕੀਤਾ ਜਾਂਦਾ ਹੈ।ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸਾਰੇ ਕੰਮਕਾਜ ਵੀ ਦੇਖਣੇ ਪੈਂਦੇ ਹਨ ਭਾਵ ਉਨ੍ਹਾਂ ਨੂੰ ਆਰਾਮ ਕਰਨ ਦਾ ਬਿਲਕੁਲ ਵੀ ਸਮਾਂ ਨਹੀਂ ਮਿਲਦਾ।ਇਸ ਤੋਂ ਇਲਾਵਾ ਉਹ ਆਪਣੇ ਦੁੱਖ ਸੁੱਖ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਦੇ ਜ਼ਰੀਏ ਹੀ ਸਾਂਝੇ ਕਰ ਸਕਦੇ ਹਨ।ਪਰ ਉਨ੍ਹਾਂ ਦੇ ਗਲੇ ਲੱਗ ਕੇ ਨਹੀਂ ਸੁਣਾ ਸਕਦੇ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਸਾਥ ਦੇਣ।ਪਰ ਜਦੋਂ ਵਿਦੇਸ਼ਾਂ ਵਿਚ ਬੈਠੇ ਲੋਕਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਸਾਥ ਛੱਡ ਜਾਂਦੇ ਹਨ ਤਾਂ ਉਸ ਸਮੇਂ ਇਹ ਲੋਕ ਬਿਲਕੁਲ ਇਕੱਲੇ ਮਹਿਸੂਸ ਕਰਦੇ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਪਿਛਲੇ ਪੰਦਰਾਂ ਸਾਲ ਤੋਂ ਉਹ ਵਿਦੇਸ਼ ਦੇ ਵਿਚ ਹੈ ਉਸ ਨੇ ਦਿਨ ਰਾਤ ਮਿਹਨਤ ਕੀਤੀ ਹੈ ਤਾਂ ਜੋ ਆਪਣੇ ਪਰਿਵਾਰਕ ਮੈਂਬਰਾਂ ਦੇ ਦਿਨ ਬਦਲ ਸਕੇ।ਇਸ ਨੇ ਦੱਸਿਆ ਕਿ ਇਸ ਨੇ ਬਹੁਤ ਕਮਾਈ ਕਰ ਲਈ ਅਤੇ ਹੁਣ ਇਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ

ਲਗਾ ਕੇ ਕਿਹਾ ਕਿ ਇਹ ਉਨ੍ਹਾਂ ਦੇ ਕੋਲ ਆਵੇਗਾ ਪਰ ਇਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਤੂੰ ਸਾਡੇ ਖ਼ਾਤਰ ਵਿਦੇਸ਼ ਵਿਚ ਨਹੀਂ ਗਿਆ ਸੀ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਵਿਦੇਸ਼ ਗਿਆ ਸੀ।ਇਸ ਗੱਲ ਨੂੰ ਸੁਣਦੇ ਹੀ ਇਸ ਵਿਅਕਤੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਇਸ ਦਾ ਦੱਸਣਾ ਸੀ ਕਿ ਇਸ ਨੇ ਕਦੇ ਕੋਈ ਚੱਜ ਦਾ ਕੱਪੜਾ ਨਹੀਂ ਪਾਇਆ।ਇਸ ਤੋਂ ਇਲਾਵਾ ਕਦੇ ਕੋਈ ਨਸ਼ਾ ਨਹੀਂ ਕੀਤਾ। ਪੈਸਾ ਜੋੜ ਕੇ ਸਨ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਪਰ ਅੱਜ ਇਸ ਨੂੰ ਇਸ ਦੀ ਮਿਹਨਤ ਦਾ ਇਹ ਸਲਾਹ ਮਿਲ ਰਿਹਾ ਹੈ।

Leave a Reply

Your email address will not be published. Required fields are marked *