ਸਤਾਰਾਂ ਸਾਲਾਂ ਦੇ ਹਰਚਰਨ ਸਿੰਘ ਦੀ ਮੌਤ ਦੀ ਖ਼ਬਰ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਝੰਜੋਡ਼ ਕੇ ਰੱਖ ਦਿੱਤਾ ਕਿਉਂਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।ਇਸ ਤੋਂ ਇਲਾਵਾ ਉਸ ਦੀ ਮਾਂ ਵੀ ਵਿਧਵਾ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹਰਚਰਨ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਰਿਹਾ।ਜਾਣਕਾਰੀ ਮੁਤਾਬਕ ਹਰਚਰਨ ਸਿੰਘ ਦੀ ਇੱਕ ਭੈਣ ਨੇਤਰਹੀਣ ਹੈ ਹਰਚਰਨ ਸਿੰਘ ਅਮਰੀਕਾ ਜਾ ਕੇ ਕਮਾਈ ਕਰਕੇ ਆਪਣੀ ਭੈਣ ਦੀਆਂ ਅੱਖਾਂ ਦਾ ਇਲਾਜ ਕਰਵਾਉਣਾ ਚਾਹੁੰਦਾ ਸੀ ਤਾਂ ਜੋ ਉਹ ਆਪਣੀਆਂ ਅੱਖਾਂ ਦੇ ਨਾਲ ਇਸ ਦੁਨੀਆਂ ਨੂੰ ਵੇਖ ਸਕੇ।ਪਰ ਇਨ੍ਹਾਂ ਦੇ ਇਹ ਸਾਰੇ ਸੁਪਨੇ ਅਧੂਰੇ ਰਹਿ ਗਏ ਕਿਉਂਕਿ
ਹਰਚਰਨ ਸਿੰਘ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਹਰਚਰਨ ਸਿੰਘ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਹ ਮੁੱਕਰ ਜਾਂਦੇ ਹਨ ਕਿ ਉਨ੍ਹਾਂ ਨੇ ਅਜਿਹਾ ਕੁਝ ਕੀਤਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਭ ਕੁਝ ਖੇਤ ਦੇ ਆਲੇ ਦੁਆਲੇ ਲੱਗੀਆਂ ਹੋਈਆਂ ਕਰੰਟ ਵਾਲੀਆਂ ਤਾਰਾਂ ਨਾਲ ਲੱਗਣ ਕਾਰਨ ਹੋਇਆ ਹੈ।ਪਰ ਛਾਣਬੀਣ ਦੌਰਾਨ ਜੋ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਹਨ।ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਝੂਠ ਬੋਲ ਰਹੇ ਹਨ।ਇਸ ਤੋਂ ਇਲਾਵਾ ਪੁਲਸ
ਪ੍ਰਸ਼ਾਸਨ ਅਤੇ ਪੋਸਟਮਾਰਟਮ ਰਿਪੋਰਟ ਦੇਣ ਵਾਲੇ ਡਾਕਟਰਾਂ ਵੱਲੋਂ ਵੀ ਗ਼ਲਤ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੀਸੀਟੀਵੀ ਕੈਮਰੇ ਦੇ ਵਿਚ ਅਜਿਹੀ ਕੋਈ ਵੀ ਵਾਰਦਾਤ ਦਿਖਾਈ ਨਹੀਂ ਦੇ ਰਹੀ ਕਿ ਇਹ ਤਾਰਾ ਜਾਨਵਰਾਂ ਤੋਂ ਬਚਾਅ ਦੇ ਲਈ ਲਗਾਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਹੁਣ ਇਹ ਤਾਰਾ ਇੱਥੇ ਨਹੀਂ ਹਨ ਜੋ ਕਿ ਬਹੁਤ ਸਾਰੇ ਸਵਾਲ ਖੜ੍ਹੇ ਕਰਦੀਆਂ ਹਨ।ਵੱਡੀ ਗਿਣਤੀ ਦੇ ਵਿੱਚ ਲੋਕ ਇਸ ਮਾਮਲੇ ਦੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਚਾਹੁੰਦੇ ਹਨ।