ਹਰਚਰਨ ਸਿੰਘ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਅਜੇ ਤੱਕ ਇਸ ਮਾਮਲੇ ਵਿਚ ਇਨਸਾਫ ਨਹੀਂ ਹੋਇਆ ਜਿਸਦਾ ਕਾਰਨ ਇਹ ਵੀ ਹੈ ਕਿ ਇਸ ਮਾਮਲੇ ਦੇ ਵਿੱਚ ਚੰਗੀ ਤਰ੍ਹਾਂ ਛਾਣਬੀਣ ਨਹੀਂ ਕੀਤੀ ਗਈ। ਲੜਕੀ ਦੇ ਪਰਿਵਾਰਕ ਮੈਂਬਰ ਪੈਸੇ ਪੱਖੋਂ ਵਧੀਆ ਹਨ,ਜਿਸ ਕਾਰਨ ਉਨ੍ਹਾਂ ਦੀ ਗੱਲਬਾਤ ਸੁਣੀ ਜਾ ਰਹੀ ਹੈ।ਦੱਸ ਦਈਏ ਕਿ ਹਰਚਰਨ ਸਿੰਘ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜਦੋਂ ਲੜਕੀ ਉਸ ਨੂੰ ਫੋਨ ਕਰਕੇ ਆਪਣੇ ਖੇਤ ਦੀ ਮੋਟਰ ਤੇ ਮਿਲਣ ਲਈ ਬੁਲਾਉਂਦੀ ਹੈ ਤਾਂ ਹਰਚਰਨ ਸਿੰਘ ਆਪਣੇ ਦੋ ਦੋਸਤਾਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਨੂੰ ਮਿਲਣ ਚਲਿਆ ਜਾਂਦਾ ਹੈ। ਇੱਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਰਚਰਨ ਸਿੰਘ ਨੂੰ ਮੌਤ ਦੇ ਘਾਟ
ਉਤਾਰਿਆ ਗਿਆ। ਜਾਣਕਾਰੀ ਮੁਤਾਬਕ ਹਰਚਰਨ ਸਿੰਘ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਹੈ।ਹਰਚਰਨ ਸਿੰਘ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ।ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਹਰਚਰਨ ਸਿੰਘ ਦੀ ਮ੍ਰਿਤਕ ਦੇਹ ੳੁੱਤੇ ਕੁੱਟਮਾਰ ਦੇ ਨਿਸ਼ਾਨ ਵੀ ਸੀ।ਪਰ ਡਾਕਟਰਾਂ ਵੱਲੋਂ ਪੋਸਟਮਾਰਟਮ ਰਿਪੋਰਟ ਸਹੀ ਤਰੀਕੇ ਨਾਲ ਤਿਆਰ ਨਹੀਂ ਕੀਤੀ ਗਈ।ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਬਹੁਤ ਸਾਰੇ ਸਬੂਤ ਨਜ਼ਰਅੰਦਾਜ਼ ਕੀਤੇ ਗਏ ਹਨ।ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਵੱਖੋ ਵੱਖਰੇ ਤਰੀਕਿਆਂ ਦੇ ਨਾਲ ਹਰਚਰਨ ਸਿੰਘ ਦੇ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਨੌਜਵਾਨਾਂ ਨੇ ਹਰਚਰਨ ਸਿੰਘ ਦੀ ਕਹਾਣੀ ਨੂੰ ਦਰਸਾਇਆ ਹੈ।ਉਨ੍ਹਾਂ ਨੇ ਇਸ ਫਿਲਮ ਦੇ ਵਿੱਚ ਦਿਖਾਇਆ ਹੈ ਕਿ ਕਿਸ ਤਰੀਕੇ ਨਾਲ ਹਰਚਰਨ ਸਿੰਘ ਕੁੜੀ ਦੁਆਰਾ ਪ੍ਰੈਸ਼ਰ ਪਾਏ ਜਾਣ ਤੇ ਉਸ ਨੂੰ ਮਿਲਣ ਲਈ
ਚਲਾ ਜਾਂਦਾ ਹੈ ਉਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਕਿਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਇਸ ਬਾਰੇ ਵੀ ਇਨ੍ਹਾਂ ਨੇ ਇਹ ਫ਼ਿਲਮ ਬਣਾਈ ਹੈ ਇਸ ਫ਼ਿਲਮ ਨੂੰ ਦੇਖ ਕੇ ਬਹੁਤ ਸਾਰੇ ਲੋਕ ਭਾਵੁਕ ਹੋ ਰਹੇ ਹਨ ਅਤੇ ਇਸ ਮਾਮਲੇ ਦੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ। ਦੱਸ ਦੇਈਏ ਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਇਸ ਤੋਂ ਇਲਾਵਾ ਉਸ ਦੀ ਮਾਂ ਵੀ ਵਿਧਵਾ ਹੈ ਅਤੇ ਉਸ ਦੀ ਇੱਕ ਭੈਣ ਨੇਤਰਹੀਣ ਹੈ।